ਸਮਾਰਟ ਸਿਟੀਜ਼ ਦੀ ਧਾਰਨਾ ਭਾਰਤੀ ਲੋੜਾਂ ਅਨੁਸਾਰ ਵਿਉਂਤਬੰਦ ਕੀਤੀ ਜਾਵੇ : ਪੀਯੂਸ਼ ਗੋਇਲ

6ਨਵੀਂ ਦਿੱਲੀ   : ਬਿਜਲੀ, ਕੋਲਾ ਅਤੇ ਨਵੀੰ ਅਤੇ ਨਵਿਆਉਣਯੋਗ ਊਰਜਾ ਬਾਰੇ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਹੈ ਕਿ ਸਮਾਰਟ ਸਿਟੀਜ਼ ਬਾਰੇ ਧਾਰਨਾ ਵਿਉਂਤਬੰਦ ਕਰਦੇ ਸਮੇਂ ਭਾਰਤੀ ਲੋੜਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ। ਨਵੀਂ ਦਿੱਲੀ ਵਿਚ ਸੈਕਿੰਡ ਸਮਾਰਟ ਸਿਟੀਜ਼ ਇੰਡੀਆ 2016 ਐਕਸਪੋ ਵਿਚ ਬੋਲਦੇ ਹੋਏ ਸ਼੍ਰੀ ਗੋਇਲ ਨੇ ਕਿਹਾ ਕਿ ਇੱਕ ਪ੍ਰੈਕਟੀਕਲ, ਮਜ਼ਬੂਤ ਅਤੇ ਲਾਗਤ ਵਿਚ ਆਉਣ ਯੋਗ ਸਮਾਰਟ ਸਿਟੀ ਦੀ ਧਾਰਨਾ ਬਣਾਉਂਦੇ ਸਮੇਂ ਸਾਨੂੰ ਭਾਰਤੀ ਸੰਦਰਭ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ਅਤੇ ਇਸ ਧਾਰਨਾ ਬਾਰੇ ਦੇਸ਼ ਵਿਚ ਖੁੱਲ੍ਹ ਕੇ ਚਰਚਾ ਕਰਕੇ ਇਸ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ।
ਸ਼੍ਰੀ ਗੋਇਲ ਨੇ ਕਿਹਾ ਕਿ ਦੇਸ਼ ਦੇ ਸੰਦਰਭ ਵਿਚ ਸਮਾਰਟ ਸਿਟੀਜ਼ ਦੇ ਪ੍ਰੋਗਰਾਮ ਨੂੰ ਲਾਗੂ ਕਰਨ ਵਿਚ ਆਰਥਿਕਤਾ ਦੀ ਤਾਕਤ, ਲੱਖਾਂ ਕਰੋੜਾਂ ਲੋਕਾਂ ਵਿਚ ਸੰਤੁਲਨ ਬਣਾਉਣ ਦੀ ਤਾਕਤ ਅਤੇ ਆਪਣੇ ਆਪ ਤੇ ਨਿਰਭਰਤਾ ਨੂੰ ਯਕੀਨੀ ਬਣਾਉਣਾ ਹੀ ਇਸ ਯੋਜਨਾ ਦੀ ਸਫਲਤਾ ਦੀ ਕੁੰਜੀ ਹਨ। ਮੰਤਰੀ ਨੇ ਕਿਹਾ ਕਿ ”ਸਾਨੂੰ ਲੋੜ ਇਸ ਗੱਲ ਦੀ ਹੈ ਕਿ ਆਰਥਿਕਤਾ ਦੇ ਪਲੜੇ ਵਲ ਦੇਖਣ ਤੋਂ ਇਲਾਵਾ ਉਨ੍ਹਾਂ ਵਿਚਾਰਾਂ ਨੂੰ ਤੇਜ਼ੀ ਨਾਲ ਅਮਲ ਵਿਚ ਲਿਆਂਦਾ ਜਾਵੇ ਜੋ ਕਿ ਲੋਕਾਂ ਦੇ ਲਾਭ ਲਈ ਹੋਣ। ਇਸ ਨਾਲ ਇਹਨਾਂ ਸਮਾਰਟ ਸਿਟੀਜ਼ ਬਾਰੇ ਸਪਸ਼ਟ ਧਾਰਨਾ ਸਾਹਮਣੇ ਆ ਸਕੇਗੀ।”
ਊਰਜਾ ਨਿਪੁੰਨਤਾ ਪ੍ਰੋਗਰਾਮ ਦੀ ਉਦਾਹਰਣ ਦੇਂਦੇ ਹੋਏ ਸ਼੍ਰੀ ਗੋਇਲ ਨੇ ਕਿਹਾ ਕਿ ਐਲ ਈ ਡੀ ਬਲਬਾਂ ਦੇ ਮਾਮਲੇ ਵਿਚ ਲਾਗਤ ਵਿਚ 83 ਫੀਸਦੀ ਕਮੀ ਇਸ ਪ੍ਰੋਗਰਾਮ ਨੂੰ ਵੱਡੇ ਪੱਧਰ ਉਤੇ ਲਾਗੂ ਕਰਨ ਨਾਲ ਹੀ ਸੰਭਵ ਹੋਈ ਹੈ ਅਤੇ ਭਾਰਤ ਦੇ ਲੋਕ ਹੁਣ ਹਰ ਸਾਲ ਬਿਜਲੀ ਬਿੱਲਾਂ ਵਿਚ 6.5 ਅਰਬ  ਡਾਲਰ ਦੀ ਬੱਚਤ ਕਰ ਸਕਣਗੇ।

LEAVE A REPLY