ਭਾਰਤ ਅਮਰੀਕਾ ਨਾਲ ‘ਵਿਸ਼ਵ ਵਪਾਰ ਸੰਗਠਨ ਵਾਰਤਾਲਾਪ’ ਪ੍ਰਤੀ ਆਸ਼ਾਵਾਦੀ

10ਨਵੀਂ ਦਿੱਲੀ   : ਭਾਰਤ 11ਅਤੇ 12ਮਈ ਨੂੰ ਪ੍ਰਸਤਾਵਿਤ ਵਿਸ਼ਵ ਵਪਾਰ   ਦੌਰਾਨ ਅਮਰੀਕਾ ਨਾਲ ਵੱਖ -ਵੱਖ ਮੁੱਦਿਆਂ ਦੇ ਹਲ ਪ੍ਰਤੀ ਆਸ਼ਾਵਾਦੀ ਹੈ। ਅਮਰੀਕਾ ਵਲੋਂ ਹਾਲ ਹੀ ਵਿਚ ਉਠਾਏ ਗਏ ਕਦਮਾਂ ਨੇ ਅਮਰੀਕਾ ਵਿਚ ਅਧਾਰਿਤ ਭਾਰਤੀ ਕੰਪਨੀਆਂ ਅਤੇ ਭਾਰਤੀ ਪੇਸ਼ੇਵਰਾਂ ਦੁਆਰਾ ਅਮਰੀਕਾ ਵਿਚ ਸੇਵਾ ਪ੍ਰਦਾਨ ਕਰਨ ਦੀ ਸਮਰੱਥਾ ਨੂੰ  ਪ੍ਰਭਾਵਿਤ ਕੀਤਾ  ਹੈ। ਗੈਰ –ਪ੍ਰਵਾਸੀਆਂ ਲਈ ਐਚ1ਬੀ ਅਤੇ ਐਲ 1ਸ੍ਰੇਣੀਆਂ ਲਈ ਫੀਸ ਵਿਚ ਬਹੁਤ ਜ਼ਿਆਦਾ ਵਾਧਾ ਕੀਤਾ ਗਿਆ ਹੈ ।  ਇਸ ਦੇ ਨਾਲ ਹੀ ਮਾਹਰਾਂ ਦੀ ਸ੍ਰੇਣੀ ਅਤੇ ਕਾਰਪੋਰੇਟ ਅੰਤਰ  ਸੰਚਾਰ ਵਿਚ ਵੀ ਵਾਧਾ ਕੀਤਾ ਗਿਆ ਹੈ । ਇਹ ਦੋਵੇਂ ਹੀ ਅਮਰੀਕਾ ਦੇ ਵਿਸ਼ਵ ਵਪਾਰ ਸੰਗਠਨ ਦੇ ਸੇਵਾਵਾਂ ਵਿਚ ਵਪਾਰ ਨਾਲ ਸੰਬੰਧਿਤ ਜਰਨਲ ਸਮਝੌਤੇ ਦੀ ਪ੍ਰਤੀਬੱਧਤਾ ਹੇਠ ਆਉਂਦੇ ਹਨ। ਇਹ ਉਹ ਵਰਗ ਹਨ, ਜਿਨ੍ਹਾਂ ਨੂੰ ਵਿਸ਼ੇਸ ਤੌਰ ਉਤੇ ਭਾਰਤੀ ਸੇਵਾ ਪਰਦਾਤਾਵਾਂ ਵਲੋਂ ਅਮਰੀਕਾ ਵਿਚ ਵਿਸ਼ੇਸ਼ ਤੋਰ ਤੇ ਸੂਚਨਾ ਤਕਨਾਲੋਜੀ ਖੇਤਰ ਵਿਚ ਸੇਵਾ ਪ੍ਰਦਾਨ ਕਰਨ ਲਈ ਵਰਤਿਆਂ ਜਾਂਦਾ ਹੈ।
ਭਾਰਤ ਅਤੇ ਅਮਰੀਕੀ ਸੇਵਾਵਾਂ, ਵਪਾਰ ਦੇ ਖੇਤਰ ਵਿਚ ਇੱਕ-ਦੂਜੇ ਉਤੇ ਨਿਰਭਰ ਹਨ, ਅਤੇ ਆਪਸੀ ਲਾਭਦਾਇਕ ਸੰਬੰਧ ਸਾਂਝਾ ਕਰਦੇ ਹਨ। ਇੱਕ ਹੋਰ ਜਿਥੇ ਭਾਰਤ ਤੋਂ ਕੁਲ ਨਿਰਯਾਤ ਹੋਣ ਵਾਲੇ ਸਾਫਟਵੇਅਰ ਦਾ ਲਗਭਗ 60 ਫੀਸਦੀ ਨਿਰਯਾਤ ਅਮਰੀਕਾ ਨੂੰ ਕੀਤਾ ਜਾਂਦਾ ਹੈ।
ਦੂਜੇ ਪਾਸੇ ਭਾਰਤ ਦੇ ਸੂਚਨਾ ਤਕਨਾਲੌਜੀ ਮਾਹਿਰ ਅਮਰੀਕਾ ਦੀ ਅਰਥਵਿਵਸਥਾ ਨੂੰ ਮੁਕਾਬਲਾਥਾਜੀ ਬਣਾਈ  ਰੱਖਣ  ਵਿੱਚ ਸਕਾਰਾਤਮਕ ਭੂਮਿਕਾ ਨਿਭਾ ਰਹੇ ਹਨ। ਸੇਵਾ ਵਪਾਰ ਦੀ ਵਧਦੀ ਸੰਖਿਆ ਨੇ ਅਮਰੀਕਾ ਵਿਚ ਰੋਜ਼ਗਾਰ ਦੇ ਮੌਕਿਆਂ ਵਿਚ ਵਾਧਾ ਕਰਨ ਦੇ ਨਾਲ-ਨਾਲ ਆਰਥਿਕ ਵਾਧੇ ਵਿਚ ਵੀ ਸਹਿਯੋਗ ਪ੍ਰਦਾਨ ਕੀਤਾ ਹੈ। ਇਸ ਲਈ ਇਹ ਸਥਿਤੀ ਦੋਹਾਂ ਦੇਸ਼ਾਂ  ਲਈ ਲਾਭਕਾਰੀ ਭੂਮਿਕਾ ਦਾ ਨਿਰਮਾਣ ਕਰਦੀ ਹੈ ।
ਐਚ 1ਬੀ ਅਤੇ ਐਲ1 ਸ੍ਰੇਣੀਆਂ ਲਈ ਅਮਰੀਕਾ ਵਲੋਂ ਫੀਸ ਵਾਧੇ ਨਾਲ ਜਿੱਥੇ ਇੱਕ ਹੋਰ ਭਾਰਤ ਦੇ ਸੇਵਾ ਉਦਯੋਗ ਦੀ  ਮੁਕਾਬਲਾ ਸਮਰੱਥਾ ਪ੍ਰਭਾਵਿਤ ਹੋਈ ਹੈ । ਦੁਜੇ ਪਾਸੇ ਭਾਰਤੀ ਸੇਵਾ ਪ੍ਰਦਾਤਾਵਾਂ ਲਈ ਅਨਿਸ਼ੱਚਤਾ ਦੀ ਸਥਿਤੀ ਵੀ ਉਤਪੰਨ ਹੋ ਗਈ ਹੈ। ਇਸ ਨਾਲ ਵਿਸ਼ਵ ਵਪਾਰ ਸੰਗਠਨ ਸਮਝੌਤੇ ਦੀ ਮੂਲ ਭਾਵਨਾ ਪਾਰਦਰਸ਼ੀ ਅਤੇ ਪੂਰਵ ਅਨੁਮਾਨ ਵਪਾਰ ਮਾਹੌਲ ਦੀ ਉਲੰਘਣਾ ਵੀ ਹੁੰਦੀ ਹੈ। ਭਾਰਤ ਆਸ ਪ੍ਰਗਟ ਕਰਦਾ ਹੈ ਕਿ ਵਿਸ਼ਵ ਵਪਾਰ ਸੰਗਠਨ ਚਰਚਾ ਦੌਰਾਨ ਗੱਲਬਾਤ ਸਕਾਰਤਮਕ ਹੋਵੇਗੀ ਅਤੇ ਇਸ ਨਾਲ ਇਨ੍ਹਾਂ ਵਪਾਰ ਵਿਰੋਧੀ ਪ੍ਰਸਤਾਵਾਂ ਨੂੰ ਹਟਾਉਣ ਵਿਚ ਸਫਲਤਾ ਪ੍ਰਾਪਤ ਹੋਵੇਗੀ ।

LEAVE A REPLY