ਕੈਪਟਨ ਅਮਰਿੰਦਰ ਨੇ ਮਲੇਸ਼ੀਆ ‘ਚ ਫੱਸੇ ਗੁਰਦਾਸਪੁਰ ਦੇ ਨੌਜ਼ਵਾਨਾਂ ਦਾ ਮੁੱਦਾ ਸਵਰਾਜ ਕੋਲ ਚੁੱਕਿਆ

1ਚੰਡੀਗੜ੍ਹ  : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮਾਲਕ ਵੱਲੋਂ ਪ੍ਰਤਾੜਤ ਮਲੇਸ਼ੀਆ ‘ਚ ਫੱਸੇ ਗੁਰਦਾਸਪੁਰ ਦੇ 7 ਨੌਜ਼ਵਾਨਾਂ ਦੀ ਵਾਪਿਸੀ ਲਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋਂ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਹੈ।
ਇਸ ਲੜੀ ਹੇਠ ਮੀਡੀਆ ਰਿਪੋਰਟਾਂ ‘ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਕਿ ਕਿਵੇਂ ਇਕ ਟ੍ਰੈਵਲ ਏਜੰਟ ਵੱਲੋਂ ਉਨ੍ਹਾਂ ਨਾਲ ਲੁਭਾਵਨੇ ਤੇ ਵਧੀਆ ਨੌਕਰੀਆਂ ਸਬੰਧੀ ਵਾਅਦੇ ਕਰਕੇ ਧੋਖਾ ਦਿੱਤਾ ਗਿਆ, ਪਰ ਅਸਲਿਅਤ ‘ਚ ਉਹ ਗੁਲਾਮ ਬਣ ਗਏ, ਕੈਪਟਨ ਅਮਰਿੰਦਰ ਨੇ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਪਾਸਪੋਰਟ ਮਾਲਕ ਵੱਲੋਂ ਲੈ ਲਏ ਗਏ ਹਨ। ਨਤੀਜੇ ਵਜੋਂ ਉਹ ਫੱਸ ਗਏ ਹਨ ਅਤੇ ਹੁਣ ਉਥੇ ਇਕ ਗੁਰਦੁਆਰਾ ਸਾਹਿਬ ਵਿਖੇ ਸ਼ਰਨ ਲਏ ਹੋਏ ਹਨ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਮੰਤਰੀ ਨੂੰ ਮਾਮਲੇ ਨੂੰ ਮਲੇਸ਼ਿਅਨ ਸਰਕਾਰ ਕੋਲ ਚੁੱਕਦਿਆਂ ਉਨ੍ਹਾਂ ਦੇ ਪਾਸਪੋਰਟ ਵਾਪਿਸ ਦਿਲਾਉਣ ਜਾਂ ਫਿਰ ਦੀ ਉਨ੍ਹਾਂ ਦੇ ਟ੍ਰੈਬਲ ਦਸਤਾਵੇਜਾਂ ਦਾ ਪ੍ਰਬੰਧ ਕਰਨ ਦੀ ਅਪੀਲ ਕੀਤੀ ਹੈ, ਤਾਂ ਜੋ ਉਹ ਘਰ ਵਾਪਿਸ ਆ ਸਕਣ।
ਵਿਦੇਸ਼ ਮੰਤਰੀ ਦੀ ਤੁਰੰਤ ਦਖਲ ਦੀ ਮੰਗ ਕਰਦਿਆਂ ਉਨ੍ਹਾਂ ਨੇ ਸ਼ੰਕਾ ਪ੍ਰਗਟਾਈ ਕਿ ਨੌਜਵਾਨਾਂ ਨਾਲ ਵੀ ਓਹੀ ਸਲੂਕ ਹੋ ਸਕਦਾ ਹੈ, ਜਿਵੇਂ ਹਾਲੇ ਤੱਕ ਇਰਾਕ ‘ਚ ਗਾਇਬ ਨੌਜਵਾਨਾਂ ਨਾਲ ਹੋਇਆ ਹੈ, ਜਿਨ੍ਹਾਂ ਦੀ ਹਾਲਤ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ।

LEAVE A REPLY