ਵਿਦੇਸ਼ੀ ਮੁਟਿਆਰ ਨਾਲ ਛੇੜਛਾੜ, ਟੈਕਸੀ ਡਰਾਈਵਰ ਗ੍ਰਿਫਤਾਰ

3ਨਵੀਂ ਦਿੱਲੀ : ਦਿੱਲੀ ਪੁਲਸ ਨੇ ਅੱਜ ਐਪ ਆਧਾਰਿਤ ਪੈਪਸੀ ਸੇਵਾ ਦੇਣ ਵਾਲੀ ਓਲਾ ਕੈਬ ਦੇ ਇਕ ਡਰਾਈਵਰ ਨੂੰ ਵਿਦੇਸ਼ੀ ਮੁਟਿਆਰ ਨਾਲ ਛੇੜਛਾੜ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਹੈ।
ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਕਲ ਸ਼ਾਮ ਉਦੋਂ ਵਾਪਰੀ, ਜਦੋਂ ਬੈਲਜੀਅਮ ਦੀ ਰਹਿਣ ਵਾਲੀ 23 ਸਾਲਾ ਲੜਕੀ ਨੇ ਗੁਰੂਗ੍ਰਾਮ ਤੋਂ ਦਿੱਲੀ ਲਈ ਟੈਕਸੀ ਬੁੱਕ ਕੀਤੀ ਸੀ। ਮੁਟਿਆਰ ਨੇ ਦੋਸ਼ ਲਗਾਇਆ ਕਿ ਟੈਕਸੀ ਡਰਾਈਵਰ ਰਾਜ ਸਿੰਘ ਨੇ ਉਸ ਨੂੰ ਫੋਨ ਦੀ ਜੀ. ਪੀ. ਐੱਸ. ਨਾਲ ਚੱਲਣ ਦੀ ਗੱਲ ਕਹਿ ਕੇ ਰਸਤਾ ਦੱਸਣ ਲਈ ਅਗਲੀ ਸੀਟ ‘ਤੇ ਬੈਠਣ ਲਈ ਕਿਹਾ। ਜਦੋਂ ਉਹ ਅੱਗੇ ਬੈਠੀ ਤਾਂ ਡਰਾਈਵਰ ਨੇ ਕਥਿਤ ਤੌਰ ‘ਤੇ ਉਸ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ।
ਦੱਖਣੀ ਪੂਰਬੀ ਦਿੱਲੀ ਦੇ ਪੁਲਸ ਕਮਿਸ਼ਨਰ ਮਨਦੀਪ ਸਿੰਘ ਰੰਧਾਵਾ ਨੇ ਕਿਹਾ, ”ਲੜਕੀ ਨਾਲ ਛੇੜਛਾੜ ਕਰਨ ਦੇ ਮਾਮਲੇ ‘ਚ ਅਸੀਂ ਮੁਲਜ਼ਮ ਨੂੰ ਸਵੇਰੇ ਗ੍ਰਿਫਤਾਰ ਕਰ ਲਿਆ ਹੈ।”
ਉਨ੍ਹਾਂ ਕਿਹਾ ਕਿ ਕੈਬ ‘ਚੋਂ ਉਤਰਦੇ ਹੀ ਪੀੜਤਾ ਨੇ ਆਪਣੀ ਆਪ ਬੀਤੀ ਇਕ ਦੋਸਤ ਨੂੰ ਦੱਸੀ ਤੇ ਫਿਰ ਸੀ. ਆਰ. ਪਾਰਕ ਪੁਲਸ ਥਾਣੇ ‘ਚ ਡਰਾਈਵਰ ਵਿਰੁੱਧ ਮਾਮਲਾ ਦਰਜ ਕਰਵਾਇਆ। ਓਲਾ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਮੁਲਜ਼ਮ ਡਰਾਈਵਰ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ।

LEAVE A REPLY