ਪਾਣੀ ਲਈ ਲੜਾਈ ਸੜਕ ਤੱਕ ਉਤਰ ਆਈ

1ਮਹੋਬਾ : ਸੋਕੇ ਨਾਲ ਜੂਝ ਰਹੇ ਉੱਤਰ ਪ੍ਰਦੇਸ਼ ਦੇ ਮਹੋਬਾ ਜ਼ਿਲੇ ਵਿਚ ਪਾਣੀ ਲਈ ਲੋਕਾਂ ਦਾ ਧੀਰਜ ਜਵਾਬ ਦੇ ਗਿਆ। ਪਾਣੀ ਵੰਡ ਵਿਵਸਥਾ ਤੋਂ ਗੁੱਸੇ ਸੈਂਕੜਿਆਂ ਦੀ ਗਿਣਤੀ ਵਿਚ ਐਤਵਾਰ ਨੂੰ ਲੋਕਾਂ ਨੇ ਧਰਨਾ ਪ੍ਰਦਰਸ਼ਨ ਕੀਤਾ। ਰਾਸ਼ਨ ਵਾਂਗ ਪਾਣੀ ਦੀ ਵੰਡ ਤੋਂ ਗੁੱਸੇ ਸੈਂਕੜਿਆਂ ਦੀ ਗਿਣਤੀ ਵਿਚ ਲੋਕਾਂ ਨੇ ਆਪਣਾ ਕਾਰੋਬਾਰ ਠੱਪ ਕਰਕੇ ਸੜਕਾਂ ‘ਤੇ ਉਤਰ ਕੇ ਜੰਮ ਕੇ ਹੰਗਾਮਾ ਕੀਤਾ। ਔਰਤਾਂ ਅਤੇ ਬੱਚਿਆਂ ਨਾਲ ਧਰਨੇ ‘ਤੇ ਬੈਠੇ ਅੰਦੋਲਨਕਾਰੀਆਂ ਨੇ 3 ਦਿਨਾਂ ਦੇ ਅੰਦਰ ਪਾਈਪ ਲਾਈਨ ਜ਼ਰੀਏ ਪਾਣੀ ਦੀ ਸਪਲਾਈ ਸ਼ੁਰੂ ਨਾ ਹੋਣ ‘ਤੇ ਹਿੰਸਕ ਅੰਦੋਲਨ ਛੇੜਨ ਦਾ ਐਲਾਨ ਕੀਤਾ ਹੈ। ਨਾਗਰਿਕਾਂ ਦੇ ਇਸ ਰੁਖ਼ ਤੋਂ ਪ੍ਰਸ਼ਾਸਨ ਹੈਰਾਨੀ ਵਿਚ ਹੈ।
ਬੂੰਦ-ਬੰੂੰਦ ਪਾਣੀ ਲਈ ਹਰ ਰੋਜ਼ ਸਿਰ ਫਾੜਨ ਦੀਆਂ ਘਟਨਾਵਾਂ ਦਰਮਿਆਨ ਕਰਬਈ ਕਸਬੇ ‘ਚ ਪੁਲਸ ਦੀ ਨਿਗਰਾਨੀ ‘ਚ ਟੈਂਕਰਾਂ ਤੋਂ ਕੀਤੀ ਜਾ ਰਹੀ ਪਾਣੀ ਦੀ ਸਪਲਾਈ ‘ਚ ਪ੍ਰਤੀ ਪਰਿਵਾਰ 4 ਬਾਲਟੀਆਂ ਪਾਣੀ ਮੁਹੱਈਆ ਕਰਾਇਆ ਜਾ ਰਿਹਾ ਹੈ। ਨਾਗਰਿਕਾਂ ਦਾ ਕਹਿਣਾ ਹੈ ਕਿ ਇਹ ਨਾ-ਕਾਫੀ ਸਾਬਤ ਹੋ ਰਿਹਾ ਹੈ।

LEAVE A REPLY