ਉੱਤਰਾਖੰਡ: ਭਾਰੀ ਬਾਰਸ਼ ਕਾਰਨ ਖਿਸਕੀ ਜ਼ਮੀਨ, ਪਾਣੀ ”ਚ ਵਹਿ ਗਈਆਂ ਗੱਡੀਆਂ

5ਚਮੋਲੀ : ਉੱਤਰਾਖੰਡ ਦੇ ਚਮੋਲੀ ਜ਼ਿਲੇ ਦੇ ਥਰਾਲੀ ਕਸਬੇ ‘ਚ ਐਤਵਾਰ ਤੜਕੇ ਭਾਰੀ ਬਾਰਸ਼ ਪੈਣ ਕਾਰਨ ਜ਼ਮੀਨ ਖਿਸਕ ਗਈ, ਜਿਸ ਕਾਰਨ ਮਲਬੇ ‘ਚ ਸੜਕਾਂ ‘ਤੇ ਖੜ੍ਹੇ ਅੱਧਾ ਦਰਜਨ ਤੋਂ ਵੱਧ ਵਾਹਨ ਦੱਬੇ ਗਏ। ਹਾਲਾਂਕਿ ਘਟਨਾ ‘ਚ ਕੋਈ ਨੁਕਸਾਨ ਨਹੀਂ ਹੋਇਆ। ਚਮੋਲੀ ਦੇ ਜ਼ਿਲਾ ਅਧਿਕਾਰੀ ਵਿਨੋਦ ਕੁਮਾਰ ਸੁਮਨ ਨੇ ਦੱਸਿਆ ਕਿ ਮਲਬੇ ਕਾਰਨ ਕੁਝ ਵਾਹਨ ਸੜਕਾਂ ਤੋਂ ਫਿਸਲ ਕੇ ਪਿੰਡਰ ਨਦੀ ‘ਚ ਜਾ ਡਿੱਗੇ। ਉਨ੍ਹਾਂ ਦੱਸਿਆ ਕਿ ਭਾਰੀ ਬਾਰਸ਼ ਨਾਲ ਆਏ ਮਲਬੇ ਨੇ ਹੜ ਦਾ ਰੂਪ ਧਾਰਨ ਕਰ ਲਿਆ ਅਤੇ ਬਜ਼ਾਰ ਦੇ ਨੇੜੇ ਸੜਕ ‘ਤੇ ਖੜ੍ਹੇ ਵਾਹਨਾਂ ਅਤੇ ਰਾਮਲੀਲਾ ਮੈਦਾਨ ਨੂੰ ਮਲਬੇ ਦੇ ਢੇਰ ‘ਚ ਬਦਲ ਗਿਆ।
ਇਸ ਹੜ ਕਾਰਨ ਵਾਹਨਾਂ ਤੋਂ ਇਲਾਵਾ ਇਕ ਦੁਕਾਨ ਵੀ ਨੁਕਸਾਨੀ ਗਈ ਹੈ। ਥਰਾਲੀ-ਦੇਵਾਲ ਸੜਕ ਮਲਬੇ ਕਾਰਨ ਬੰਦ ਹਨ, ਜਿਸ ਨੂੰ ਖੋਲਣ ਲਈ ਲੋਕ ਨਿਰਮਾਣ ਵਿਭਾਗ ਦੀਆਂ ਮਸ਼ੀਨਾਂ ਲਾਈਆਂ ਗਈਆਂ ਹਨ। ਇਕ ਹੋਰ ਘਟਨਾ ‘ਚ ਕਰਣਪ੍ਰਯਾਗ ਨਗਰ ਦੇ ਨੇੜੇ ਵੀ ਇਕ ਬਸਤੀ ਜ਼ਮੀਨ ਖਿਸਕਣ ਕਾਰਨ ਮਲਬੇ ਦੀ ਲਪੇਟ ‘ਚ ਆ ਗਈ, ਜਿਸ ਕਾਰਨ 10-15 ਘਰ ਨੁਕਸਾਨੇ ਗਏ। ਕਰਣਪ੍ਰਯਾਗ ਅਤੇ ਮੈਠਾਣਾ ‘ਚ ਬਦਰੀਨਾਥ ਨੈਸ਼ਨਲ ਹਾਈਵੇਅ ਵੀ ਮਲਬੇ ਕਾਰਨ ਬੰਦ ਹੋ ਗਿਆ ਹੈ, ਜਦਕਿ ਪੋਖਰੀ-ਕਰਣਪ੍ਰਯਾਗ ਹਾਈਵੇਅ ਵੀ ਕਈ ਥਾਵਾਂ ‘ਤੇ ਮਲਬਾ ਆਉਣ ਕਾਰਨ ਬੰਦ ਹਨ, ਜਿਨ੍ਹਾਂ ਨੂੰ ਖੋਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

LEAVE A REPLY