download-300x150ਜੋਧਪੁਰ ਵਿੱਚ ਰਹਿੰਦੇ ਸਨ ਮਨੋਹਰ ਲਾਲ। ਇੱਥੇ ਉਹਨਾਂ ਨੇ ਟ੍ਰੈਵਲਿੰਗ ਏਜੰਸੀ ਖੋਲ੍ਹ ਰੱਖੀ ਸੀ। ਉਹਨਾਂ ਦੇ ਕੋਲ ਇੰਡੀਕਾ, ਕੁਆਲਿਸ ਵਰਗੀਆਂ ਕਈ ਕਾਰਾਂ ਸਨ। ਉਹ ਖੁਦ ਵੀ ਕਿਰਾਏ ‘ਤੇ ਕਾਰ ਚਲਾਉਂਦਾ ਸੀ ਅਤੇ ਡ੍ਰਾਈਵਰਾਂ ਤੋਂ ਚਲਵਾਉਂਦਾ ਸੀ। ਜੂਨ 2015 ਦੀ ਗੱਲ ਹੈ। ਸਮਾਂ ਕਰੀਬ ਰਾਤ ਦਸ ਵਜੇ ਦਾ ਸੀ। ਮਨੋਹਰ ਏਜੰਸੀ ਦਾ ਦਫ਼ਤਰ ਬੰਦ ਕਰ ਕੇ ਜਾਣ ਵਾਲਾ ਸੀ ਕਿ ਉਹਨਾਂ ਦਾ ਫ਼ੋਨ ਵੱਜਿਆ। ਉਹ ਨੰਬਰ ਸੇਵ ਨਹੀਂ ਸੀ, ਇਸ ਕਰ ਕੇ ਜਾਣ-ਪਛਾਣ ਵਾਲੇ ਦਾਨਹੀਂ ਸੀ। ਫ਼ੋਨ ਚੁੱਕਿਆ। ਮੈਂ ਅਲੋਕ ਮਹਿਤਾ ਬੋਲ ਰਿਹਾ ਹਾਂ। ਮਨੋਹਰ ਇਸ ਨੂੰ ਜਾਣਦਾ ਸੀ। ਮੇਰੀ ਪਤਨੀ ਦੇ ਚਾਚੇ ਦਾ ਦੇਹਾਂਤ ਹੋ ਗਿਆ, ਬਾਲੇਸਰ ਜਾਣਾ ਹੈ। ਮੈਂ ਕਾਰ ਸਰਵਿਸਿੰਗ ਲਈ ਦਿੱਤੀ ਹੋਈ ਹੈ। ਮਨੋਹਰ ਨੇ ਕਿਹਾ, ਇਸ ਵਕਤ ਮੇਰੇ ਕੋਲ ਸਿਰਫ਼ ਸਕਾਰਪੀਓ ਕਾਰ ਹੈ ਅਤੇ ਡ੍ਰਾਈਵਰ ਹੈ ਨਹੀਂ। ਮੈਂ ਥੱਕਿਆ ਹੋਇਆ ਹਾਂ, ਇਸ ਕਰ ਕੇ ਜਾ ਨਹੀਂ ਸਕਦਾ। ਅਲੋਕ ਨੇ ਕਿਹਾ, ਤੁਸੀਂ ਗੱਡੀ ਦੇ ਦਿਓ, ਮੈਂ ਹੀ ਚਲਾ ਕੇ ਲੈ ਜਾਵਾਂਗਾ।
ਅਲੋਕ ਮਹਿਤਾ ਨਾਲ ਮਨੋਹਰ ਦੇ ਚੰਗੇ ਸਬੰਧ ਸਨ। ਇਸ ਕਰ ਕੇ ਉਸਨੇ ਗੱਡੀ ਦੇ ਦਿੱਤੀ। ਕਿਰਪਾ ਕਰ ਕੇ ਕਿਸੇ ਦੇ ਜਰੀਏ ਗੱਡੀ ਸਾਡੇ ਘਰ ਭਿਜਵਾ ਦਿਓ। ਕੋਈ ਹੈ ਨਹੀਂ ਮੈਂ ਹੀ ਕਾਰ ਦੇ ਜਾਂਦਾ ਹੈ, ਮਨੋਹਰ ਬੋਲਿਆ। ਪੈਕਿੰਗ ਹੋ ਗਈ ਹੈ, ਮੈਂ ਤੇ ਮੇਰੀ ਪਤਨੀ ਰਸ਼ਿਮ ਸਟੇਟ ਬੈਂਕ ਦੇ ਕੋਲ ਖੜ੍ਹੇ ਹਾਂ, ਉਥੇ ਆ ਜਾਓ। ਮਨੋਹਰ ਨੂੰ ਪਤਾ ਸੀ ਕਿ ਸਟੇਟ ਬੈਂਕ ਆਫ਼ ਇੰਡੀਆ ਦੀ ਰਤਵਾੜਾ ਬਰਾਂਚ ਦੇ ਨੇੜੇ ਹੀ ਅਲੋਕ ਦਾ ਘਰ ਹੈ, ਇਸ ਕਰ ਕੇ ਉਸਨੇ ਕਿਹਾ, ਤੁਸੀਂ ਪਹੁੰਚੋ, ਮੈਂ ਚੱਲ ਪਿਆ।
ਮਨੋਹਰ ਨੇ ਚਪੜਾਸੀ ਨੂੰ ਨਾਲ ਲਿਆ ਅਤੇ ਬੈਂਕ ਕੋਲ ਪਹੁੰਚ ਗਏ। ਚਪੜਾਸੀ ਪਿੱਛੇ ਸਕੂਟੀ ਲੈ ਕੇ ਆ ਗਿਆ। ਸਟੇਟ ਬੈਂਕ ਦੇ ਸਾਹਮਣੇ ਅਲੋਕ ਅਤੇ ਰਸ਼ਿਮ ਇੰਤਜ਼ਾਰ ਕਰ ਰਹੇ ਸਨ। ਉਹਨਾਂ ਨੇ ਕਾਰ ਲਈ ਅਤੇ ਸਟਾਰਟ ਕਰ ਕੇ ਤੁਰਦੇ ਬਣੇ।ਮਨੋਹਰ ਚਪੜਾਸੀ ਨਾਲ ਵਾਪਸ ਆ ਗਿਆ।
ਦੋ ਦਿਨ ਬੀਤ ਗਏ, ਅਲੋਕ ਵਾਪਸ ਨਾ ਆਇਆ, ਨਾ ਉਸਦਾ ਫ਼ੋਨ ਆਇਆ ਤਾਂ ਮਨੋਹਰ ਨੂੰ ਚਿੰਤਾ ਹੋਈ। ਉਹਨਾਂ ਨੇ ਸੋਚਿਆ, ਮਾਤਮ ਵਾਲਾ ਘਰ ਹੈ, ਦੂਰ ਦੁਰਾਡੇ ਤੋਂ ਰਿਸ਼ਤੇਦਾਰ ਆਏ ਹੋਣਗੇ, ਅਲੋਕ ਅਤੇ ਰਸ਼ਿਮ ਨੂੰ ਮੁੜਨ ਦਾ ਵਕਤ ਨਹੀਂ ਮਿਲਿਆ ਹੋਵੇਗਾ।
ਚੌਥੇ ਦਿਨ ਵੀ ਅਲੋਕ ਦਾ ਫ਼ੋਨ ਬੰਦ ਮਿਲਿਆ ਤਾਂ ਪਤਾ ਕਰਨ ਲਈ ਮਨੋਹਰ ਉਸਦੇ ਘਰ ਗਿਆ। ਘਰ ਤਾਂ ਉਹੀ ਸੀ, ਪਰ ਉਸ ਵਿੱਚ ਰਹਿਣ ਵਾਲੇ ਬਦਲ ਚੁੱਕੇ ਸਨ। ਪੁੱਛਣ ਤੇ ਪਤਾ ਲੱਗਿਆ ਕਿ ਰਸ਼ਿਮ ਅਤੇ ਅਲੋਕ ਦਸ-ਬਾਰਾਂ ਦਿਨ ਪਹਿਲਾਂ ਹੀ ਮਕਾਨ ਖਾਲੀ ਕਰ ਕੇ ਜਾ ਚੁੱਕੇ ਹਨ। ਤਿੰਨ ਦਿਨ ਪਹਿਲਾਂ ਹੀ ਮਕਾਨ ਮਾਲਕ ਨੇ ਨਵਾਂ ਕਿਰਾਏਦਾਰ ਰੱਖ ਲਿਆ ਹੈ।
ਗਈ ਸਕਾਰਪੀਓ! ਸੋਚ ਕੇ ਮਨੋਹਰ ਲਾਲ ਦਾ ਸਿਰ ਚਕਰਾ ਗਿਆ। ਕੁਝ ਦੇਰ ਸੁੰਨ ਬੈਠੇ ਰਹਿਣ ਤੋਂ ਬਾਅਦ ਦਿਮਾਗ ਚੇਤੰਨ ਹੋਇਆ ਤਾਂ ਮਨੋਹਰ ਲਾਲ ਥਾਣਾ ਰਤਨਾੜਾ ਜਾ ਪਹੁੰਚਿਆ ਅਤੇ ਧੋਖੇ ਨਾਲ ਸਕਾਰਪੀਓ ਹੜੱਪੇ ਜਾਣ ਦੀ ਦਾਸਤਾਨ ਬਿਆਨ ਕੀਤੀ।
ਡਿਊਟੀ ਅਫ਼ਸਰ ਨੇ ਮਨੋਹਰ ਤੋਂ ਇਨਕੁਆਰੀ ਆਰੰਭ ਕੀਤੀ  ਅਤੇ ਕਿਹਾ ਕਿ ਤੁਸੀਂ ਅਲੋਕ ਨੂੰ ਕਦੋਂ ਤੋਂ ਜਾਣਦੇ ਹੋ?
ਤਿੰਨ-ਚਾਰ ਮਹੀਨੇ ਤੋਂ।
ਕਿਵੇਂ?
ਉਹ ਬਲੈਰੋ ਜੀਪ ਵੇਚਣ ਮੇਰੇ ਆਫ਼ਿਸ ਆਇਆ ਸੀ, ਉਦੋਂ ਤੋਂ।
ਵਿਸਥਾਰ ਨਾਲ ਦੱਸੋ।
ਮਨੋਹਰ ਨੇ ਛੋਟੀ ਤੋਂ ਛੋਟੀ ਗੱਲ ਯਾਦ ਕੀਤੀ, ਫ਼ਿਰ ਵਿਸਥਾਰ ਨਾਲ ਪੂਰਾ ਕਿੱਸਾ ਸੁਣਾ ਦਿੱਤਾ।
ਉਸ ਦਿਨ ਮਨੋਹਰ ਲਾਲ ਆਪਣੇ ਆਫ਼ਿਸ ਵਿੱਚ ਬੈਠਿਆ ਸੀ ਕਿ ਇਕ ਨੌਜਵਾਨ ਨੇ ਆ ਕੇ ਆਪਣੀ ਵਾਕਫ਼ੀਅਤ ਦਿੱਤੀ। ਮੇਰਾ ਨਾਂ ਅਲੋਕ ਮਹਿਰਾ ਹੈ। ਮੈਂ ਇਕ ਮਲਟੀਨੈਸ਼ਨਲ ਕੰਪਨੀ ਵਿੱਚ ਅਫ਼ਸਰ ਹਾਂ। ਹਾਲ ਹੀ ਵਿੱਚ ਦਿੱਲੀ ਤੋਂ ਮੇਰਾ ਤਬਾਦਲਾ ਜੋਧਪੁਰ ਹੋਇਆ ਹੈ।
ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ। ਮਨੋਹਰ ਨੇ ਗਰਮਜੋਸ਼ੀ ਨਾਲ ਹੱਥ ਮਿਲਾਇਆ, ਸ਼ਾਇਦ ਤੁਹਾਨੁੰ ਕਿਤੇ ਬਾਹਰ ਜਾਣਾ ਹੈ, ਇਸ ਕਰ ਕੇ ਗੱਡੀ ਦੀ ਲੋੜ ਹੈ। ਦੱਸੋ, ਕਿੱਥੇ ਜਾਣਾ ਹੈ ਅਤੇ ਕਿਹੋ ਜਿਹੀ ਗੱਡੀ ਚਾਹੀਦੀ ਹੈ।
ਮਨੋਹਰ ਜੀ, ਮੇਰੇ ਕੋਲ ਇਕ ਨਹੀਂ ਦੋ ਗੱਡੀਆਂ ਹਨ, ਅਲੋਕ ਨੇ ਦੱਸਿਆ। ਇਕ ਬਲੈਰੋ ਜੀਪ ਅਤੇ ਦੂਜੀ ਆਲਟੋ ਕਾਰ।
ਫ਼ਿਰ ਦੱਸੋ ਮੈਂ ਕੀ ਕਰ ਸਕਦਾ ਹਾਂ?
ਮਨੋਹਰ ਜੀ, ਮੇਰਾ ਛੋਟਾ ਭਰਾ ਮੈਡੀਕਲ ਸਟੂਡੈਂਟ ਹੈ। ਪਰਸੋਂ ਤੱਕ ਹਰ ਹਾਲ ਵਿੱਚ ਉਸਦੀ ਐਨੂਅਲ ਫ਼ੀਸ ਜਮ੍ਹਾ ਕਰਵਾਉਣੀ ਹੈ। ਪੈਸੇ ਦਾ ਇੰਤਜ਼ਾਮ ਨਹੀਂ ਹੋ ਪਾ ਰਿਹਾ, ਇਯ ਕਰ ਕੇ ਮੈਂ ਆਪਣੀ ਬਲੈਰੋ ਵੇਚਣਾ ਚਾਹੁੰਦਾ ਹਾਂ।
ਮਨੋਹਰ ਨੂੰ ਇਕ ਗੱਡੀ ਦੀ ਲੋੜ ਸੀ। ਉਹਨਾਂ ਦੀ ਗੱਲ ਬਣ ਗਈ, ਵੇਚਣ ਵਾਲਾ ਲੋੜਵੰਦ ਸੀ ਅਤੇ ਖੁਦ ਚੱਲ ਕੇ ਆਇਆ ਸੀ। ਇਸ ਕਰ ਕੇ ਸਸਤੇ ਵਿੱਚ ਸੌਦਾ ਹੋ ਜਾਵੇਗਾ, ਉਸਨੇ ਪੁੱਛਿਆ, ਗੱਡੀ ਕਿੱਥੇ ਹੈ?
ਬਾਹਰ ਖੜ੍ਹੀ ਹੈ।
ਮਨੋਹਰ ਨੇ ਅਲੋਕ ਦੇ ਨਾਲ ਬਾਹਰ ਆ ਕੇ ਗੱਡੀ ਦੇਖੀ, ਮਾਡਲ ਅਤੇ ਕੰਡੀਸ਼ਨ ਚੈਕ ਕੀਤੀ, ਫ਼ਿਰ ਉਸਦਾ ਭਾਅ ਚਾਰ ਲੱਖ ਲਗਾਇਆ।
ਇਕ ਸਾਲ ਪੁਰਾਣੀ ਅਤੇ ਜ਼ਿਆਦਾ ਨਾ ਚੱਲੀ ਗੱਡੀ ਦੇ ਹਿਸਾਬ ਨਾਲ ਮਨੋਹਰ ਨੇ ਲਗਾਇਆ ਭਾਅ ਘੱਟ ਸੀ ਪਰ ਜ਼ਰੂਰਤ ਅਤੇ ਮਜਬੂਰੀ ਵਿੱਚ ਇਸ ਤਰ੍ਹਾਂ ਹੀ ਸੌਦੇ ਹੁੰਦੇ ਹਨ। ਅਲੇਕ ਨੇ ਭਾਅ ਵਧਾਉਣ ਲਈ ਕਿਹਾ ਪਰ ਮਨੋਹਰ ਰਾਜ਼ੀ ਨਾ ਹੋਇਆ। ਭਰਾ ਫ਼ੀਸ ਜਮ੍ਹਾ ਕਰਵਾਉਣੀ ਹੈ, ਇਸ ਕਰ ਕੇ ਡਨ, ਅਲੋਕ ਨੇ ਗੱਡੀ ਦੀ ਚਾਬੀ ਮਨੋਹਰ ਨੂੰ ਦਿੱਤੀ, ਇਹ ਲਓ ਚਾਬੀ ਅਤੇ ਦਿਓ ਚਾਰ ਲੱਖ।
ਮਨੋਹਰ ਨੇ ਚਾਬੀ ਤਾਂ ਲੈ ਲਈ ਪਰ ਨਾਲ ਹੀ ਕਿਹਾ, ਗੱਡੀ ਦੇ ਕਾਗਜ਼ਾਤ ਕਿੱਥੇ ਹਨ?
ਕਾਗਜ਼ਾਤ ਤਾਂ ਫ਼ਿਲਹਾਲ ਮੇਰੇ ਕੋਲ ਨਹੀਂ। ਅਲੋਕ ਨੇ ਦੱਸਿਆ, ਦਰਅਸਲ ਕੁਝ ਦਿਨ ਪਹਿਲਾਂ ਗੱਡੀ ਦੇ ਸਾਰੇ ਪੇਪਰ ਗੁੰਮ ਗਏ ਸਨ, ਇਯ ਕਰ ਕੇ ਮੈਂ ਡੁਪਲੀਕੇਟ ਬਣਵਾਉਣ ਲਈ ਦਿੱਲੀ ਟਰਾਂਸਪੋਰਟ ਅਥਾਰਟੀ ਨੂੰ ਐਪਲੀਕੇਸ਼ਨ ਦਿੱਤੀ ਹੋਈ ਹੈ। ਜਿਉਂ ਹੀ ਕਾਗਜ਼ ਬਣ ਜਾਣਗੇ, ਮੈਂ ਦੇ ਦਿਆਂਗਾ।
ਸੌਰੀ, ਮਹਿਤਾ ਸਾਹਿਬ, ਬਿਨਾਂ ਕਾਗਜ਼ਾਤ ਵਾਲੀ ਗੱਡੀ ਮੈਂ ਨਹੀਂ ਖਰੀਦ ਸਕਦਾ। ਭਰਾ, ਤੁਸੀਂ ਮੇਰੀ ਮਜਬੂਰੀ ਸਮਝ ਨਹੀਂ ਰਹੇ। ਤੁਹਾਡੀ ਮਜਬੂਰੀ ਸਮਝਦਾ ਹਾਂ ਪਰ ਬਿਨਾਂ ਕਾਗਜ਼ਾਤ ਵਾਲੀ ਗੱਡੀ ਨਹੀਂ ਖਰੀਦ ਸਕਦਾ। ਇਸ ਤਰ੍ਹਾਂ ਕਰੋ ਤੁਸੀਂ ਮੈਨੂੰ ਤਿੰਨ ਲੱਖ ਦੇ ਦਿਓ, ਇੰਨੇ ਵਿੱਚ ਸੌਦਾ ਪੱਕਾ, ਮੈਂ ਇਕ ਲੱਖ ਛੱਡ ਰਿਹਾ ਹਾਂ।
ਜ਼ਰੂਰਤਮੰਦ ਅਲੋਕ ਮਹਿਤਾ ਨੇ ਮਨੋਹਰ ਦੀ ਸ਼ਰਤ ਮੰਨ ਲਈ। ਮਨੋਹਰ ਨੇ ਦੋ ਲੱਖ ਨਕਦ ਦਿੱਤੇ ਪਰ ਅਲੋਕ ਤੋਂ ਸਟਾਂਪ ਪੇਪਰ ਤੇ ਲਿਖਵਾ ਲਿਆ ਕਿ ਉਹ ਆਪਣੀ ਲੋੜ ਕਾਰਨ ਗੱੜੀ ਵੇਚ ਰਿਹਾ ਹੈ, ਜਿਸਦੇ ਕਾਗਜ਼ਾਤ ਬਾਅਦ ਵਿੱਚ ਦੇਵੇਗਾ। ਇਹ ਲਿਖਤ-ਪੜ੍ਹਤ ਰਤਨਾੜਾ ਸਥਿਤ ਅਲੋਕ ਦੇ ਮਕਾਨ ਵਿੱਚ ਹੋਈ ਸੀ। ਇਹ ਮਕਾਨ ਨੀਰਜ ਬਿਸ਼ਨੋਈ ਦਾ ਸੀ, ਜਿਸਨੂੰ ਅਲੋਕ ਨੇ ਕਿਰਾਏ ਤੇ ਲਿਆ ਸੀ। ਉਥੇ ਪਹਿਲੀ ਵਾਰ ਮਨੋਹਰ ਦੀ ਰਸ਼ਿਮ ਨਾਲ ਮੁਲਾਕਾਤ ਹੋਈ ਸੀ।
ਇਸਤੋਂ ਬਾਅਦ ਵੀ ਰਸ਼ਿਮ-ਅਲੋਕ ਅਤੇ ਮਨੋਹਰ ਦੀ ਮੁਲਾਕਾਤ ਹੁੰਦੀ ਰਹੀ। ਆਪਸ ਵਿੱਚ ਉਹਨਾਂ ਦੇ ਚੰਗੇ ਸਬੰਧ ਬਣ ਗਏ। ਇਹਨਾਂ ਹੀ ਸਬੰਧਾਂ ਅਤੇ ਵਿਸ਼ਵਾਸ ਦੇ ਕਾਰਨ ਮਨੋਹਰ ਨੇ ਅਲੋਕ ਨੂੰ ਆਪਣੀ ਸਕਾਰਪੀਓ ਕਾਰ ਬਾਲੇਸਰ ਜਾਣ ਲਈ ਦੇ ਦਿੱਤੀ।
ਹੁਣ ਕਾਰ ਸਮੇਤ ਰਸ਼ਿਮ ਅਤੇ ਅਲੋਕ ਲਾਪਤਾ ਸਨ। ਪ੍ਰਸਥਿਤੀਆਂ ਤੋਂ ਜ਼ਾਹਿਰ ਹੁੰਦਾ ਸੀ ਕਿ ਉਹ ਮਨੋਹਰ ਨੂੰ ਧੋਖਾ ਦੇ ਕੇ ਸਕਾਰਪੀਓ ਕਾਰ ਲੈ ਉਡੇ ਸਨ।
ਪੁਲਿਸ ਨੇ ਜਾਂਚ ਆਰੰਭ ਕੀਤੀ ਤਾਂ ਰਸ਼ਿਮ ਅਤੇ ਅਲੋਕ ਦੀ ਜੋੜੀ ਬੰਟੀ ਅਤੇ ਬਬਲੀ ਨਜ਼ਰ ਆਉਣ ਲੱਗੇ।
ਰਸ਼ਿਮ ਅਤੇ ਅਲੋਕ ਨੇ ਦਿੱਲੀ, ਰਾਜਸਥਾਨ ਅਤੇ ਉਤਰ ਪ੍ਰਦੇਸ਼ ਦੇ ਦਸ ਮਹਾਂਨਗਰਾਂ ਵਿੱਚ ਤੀਹ ਤੋਂ ਜ਼ਿਆਦਾ ਠੱਗੀਆਂ ਅਤੇ ਚੋਰੀਆਂ ਦੀਆਂ ਵਾਰਦਾਤਾਂ ਕੀਤੀਆਂ ਸਨ। ਉਕਤ ਜੋੜੀ ਜੈਪੁਰ ਵਿੱਚ ਇਕ ਇਲੈਕਟ੍ਰਾਨਿਕਸ ਸ਼ੋਅ ਰੂਮ ਤੋਂ ਸੱਠ ਹਜ਼ਾਰ ਦਾ ਟੀ. ਵੀ. ਠੱਗ ਕੇ ਲੈ ਗਈ ਸੀ। ਮੁਰਾਦਾਬਾਦ ਵਿੱਚ ਇਕ ਐਲ. ਆਈ. ਸੀ. ਏਜੰਟ ਨਾਲ ਦੋਸਤੀ ਕਰ ਕੇ ਉਸਦੀ ਸੈਂਟਰੋ ਕਾਰ ਲੈ ਉਡੇ ਸਨ। ਅਜਮੇਰ ਵਿੱਚ ਇਕ ਵੱਡੇ ਵਪਾਰੀ ਦੀ ਹੌਂਡਾ ਸਿਟੀ ਕਾਰ ਲੈ ਗਏ ਸਨ ਅਤੇ ਦਿੱਲੀ ਵਿੱਚ ਚਾਰ ਕਾਰਾਂ ਦੀ ਚੋਰੀ ਦੀਆਂ ਰਿਪੋਰਟਾਂ ਉਹਨਾਂ ਦੇ ਨਾਂ ਦਰਜ ਸਨ।
ਅਨੇਕਾਂ ਵਾਰਦਾਤਾਂ ਵਿੱਚ ਇਹ ਠੱਗ ਅਤੇ ਚੋਰੀ ਜੋੜੀ ਸੀ. ਸੀ. ਟੀ. ਵੀ. ਕੈਮਰੇ ਵਿੱਚ ਵੀ ਕੈਦ ਹੋ ਗਈ ਸੀ। ਤਿੰਨੇ ਸੂਬਿਆਂ ਦੀ ਪੁਲਿਸ ਨੂੰ ਇਸ ਜੋੜੀ ਦੀ ਭਾਲ ਸੀ ਪਰ ਨਾ ਉਹਨਾਂ ਦੀ ਸ਼ਨਾਖਤ ਹੋ ਪਾ ਰਹਹੀ ਸੀ, ਨਾ ਕਿਤੋਂ ਕੋਈ ਸੁਰਾਗ ਮਿਲ ਰਿਹਾ ਸੀ। ਸ਼ਾਇਦ ਇਸਦਾ ਕਾਰਨ ਇਹ ਸੀ ਕਿ ਰਸ਼ਿਮ ਅਤੇ ਅਲੋਕ ਅਪਰਾਧ ਤੋਂ ਬਾਅਦ ਉਸ ਸ਼ਹਿਰ ਵਿੱਚ ਰੁਕਦੇ ਨਹੀਂ ਸਨ, ਬਲਕਿ ਤੁਰੰਤ ਸ਼ਹਿਰ ਛੱਡ ਦਿੰਦੇ ਸਨ। ਹਰ ਵਾਰਦਾਤ ਵਿੱਚ ਉਹ ਨਵੇਂ ਨਾਂ ਨਾਲ ਸਾਹਮਣੇ ਆਉਂਦੇ ਸਨ, ਇਸ ਤੋਂ ਸਪਸ਼ਟ ਸੀ ਕਿ ਉਹਨਾਂ ਦੇ ਅਸਲੀ ਨਾਂ ਰਸ਼ਿਮ ਅਤੇ ਅਲੋਕ ਮਹਿਤਾ ਨਹੀਂ ਸਨ।
ਰਸ਼ਿਮ ਅਤੇ ਅਲੋਕ ਮਹਿਤਾ ਨੇ ਸਭ ਤੋਂ ਵੱਧ ਵਾਰਦਾਤਾਂ ਰਾਜਸਥਾਨ ਵਿੱਚ ਕੀਤੀਆਂ ਸਨ। ਤਹਿ ਸੀ ਕਿ ਮਨੋਹਰ ਦੀ ਕਾਰ ਉਡਾਉਣ ਤੋਂ ਬਾਅਦ ਚੁੱਪ ਨਹੀਂ ਬੈਠਣਗੇ। ਕਾਰ ਵੇਚ ਕੇ ਮਿਲੇ ਪੈਸਿਆਂ ਨਾਲ ਐਸ਼ ਕਰਨਗੇ ਅਤੇ ਉਸ ਦੌਰਾਨ ਅਗਲਾ ਟਾਰਗੇਟ ਚੁਣ ਕੇ ਹਿੱਟ ਕਰਨਗੇ।
ਇਸੇ ਸ਼ੰਕੇ ਦੇ ਮੱਦੇਲਜ਼ਰ ਪੂਰੇ ਰਾਜਸਥਾਨ ਦੀ ਪੁਲਿਸ ਨੂੰ ਅਲਰਟ ਕਰ ਦਿੱਤਾ ਗਿਆ। ਜਿਹਨਾਂ ਜ਼ਿਲ੍ਹਿਆਂ ਵਿੱਚ ਰਸ਼ਿਮ ਅਤੇ ਅਲੋਕ ਦੀ ਤਸਵੀਰ ਨਹੀਂ ਸੀ, ਸੀ. ਸੀ. ਟੀ. ਵੀ. ਕੈਮਰੇ ਤੋਂ ਪ੍ਰਾਪਤ ਤਸਵੀਰ ਦੇ ਪ੍ਰਿੰਟ ਬਣਵਾ ਕੇ ਉਥੇ ਀ਿ ਭਜਵਾ ਦਿੱਤੇ।
ਮਨੋਹਰ ਦੀ ਕਾਰ ਠੱਗਣ ਤੋਂ ਬਾਅਦ ਰਾਜਸਥਾਨ ਦੇ ਕੁਝ ਜ਼ਿਲ੍ਹਿਆਂ ਵਿੱਚ ਰਸ਼ਿਮ ਅਤੇ ਅਲੋਕ ਨੇ ਛੋਟੀਆਂ-ਛੋਟੀਆਂ ਵਾਰਦਾਤਾਂ ਕੀਤੀਆਂ, ਪਰ ਪਛਾਣ ਹੋਣ ਅਤੇ ਕਾਨੂੰਨ ਦੇ ਜਾਲ ਵਿੱਚ ਫ਼ਸਣ ਤੋਂ ਪਹਿਲਾਂ ਹੀ ਉਹ ਨਿਕਲ ਗਏ।
ਛੇ ਮਹੀਨੇ ਬਾਅਦ ਰਸ਼ਿਮ ਅਤੇ ਅਲੋਕ ਨੇ ਅਜਮੇਰ ਵਿੱਚ ਇਕ ਵੱਡੀ ਵਾਰਦਾਤ ਕੀਤੀ। ਰੇਲਵੇ ਸਟੇਸ਼ਨ ਰੋਡ ਅਜਮੇਰ ਵਿੱਚ ਕਮਲੇਸ਼ ਮਾਥੁਰ ਦਾ ਮੋਬਾਇਲ ਫ਼ੋਨ ਦਾ ਵੱਡਾ ਸ਼ੋਅ ਰੂਮ ਹੈ। ਉਹਨਾਂ ਦੇ ਸ਼ੋਅ ਰੂਮ ਵਿੱਚ ਸਾਰੇ ਰੇਂਜ ਦੇ ਮੋਬਾਇਲ ਫ਼ੋਨ ਉਪਲਬਧ ਹਨ। ਪਹਿਲੀ ਜਨਵਰੀ 2016 ਦੀ ਗੱਲ ਹੈ। ਸਾਲ ਦਾ ਪਹਿਲਾ ਦਿਨ ਸੀ। ਉਸ ਦਿਨ ਬਹੁਤ ਸਾਰੇ ਲੋਕ ਨਵਾਂ ਸਮਾਨ ਖਰੀਦਦੇ ਹਨ ਅਤੇ ਕੰਪਨੀ ਅਤੇ ਦੁਕਾਨਦਾਰ ਵੀ ਖਰੀਦ ਤੇ ਗਾਹਕਾਂ ਨੂੰ ਇਨਾਮ ਅਤੇ ਨਕਦ ਛੋਟ ਦਿੰਦੇ ਹਨ। ਇਸ ਕਰ ਕੇ ਦਸ ਵੱਜਣ ਦੇ ਬਾਵਜੂਦ ਦੁਕਾਨ ਤੇ ਗਾਹਕਾਂ ਦੀ ਭੀੜ ਹੋ ਜਾਂਦੀ ਸੀ। ਕਮਲੇਸ਼ ਮਾਥੁਰ ਰਾਤ ਨੂੰ ਜ਼ਿਆਦਾ ਦੇਰ ਤੱਕ ਦੁਕਾਨ ਖੋਲ੍ਹਣ ਦੇ ਪੱਖ ਵਿੱਚ ਨਹੀਂ ਸਨ, ਪਰ ਘਰ ਆਈ ਲਕਸ਼ਮੀ ਨੂੰ ਵਾਪਸ ਕਰਨਾ ਉਹਨਾਂ ਨੇ ਨਹੀਂ ਸਿੱਖਿਆ ਸੀ। ਉਹਨਾਂ ਦਾ ਵਿੱਚਾਰ ਸੀ ਕਿ ਦੁਕਾਨ ਵਿੱਚ ਜੋ ਗਾਹਕ ਹਨ, ਉਹਨਾਂ ਨੂੰ ਅਟੈਂਡ ਕਰਨ ਤੋਂ ਬਾਅਦ ਸ਼ੋਅਰੂਮ ਬੰਦ ਕਰ ਦਿੱਤਾ ਜਾਵੇ। ਇਸ ਦੇ ਲਈ ਕਮਲੇਸ਼ ਮਾਥੁਰ ਨੇ ਆਪਣੇ ਇਕ ਕਰਮਚਾਰੀ ਨੂੰ ਸ਼ਟਰ ਅੱਧਾ ਡੇਗਣ ਲਈ ਕਿਹਾ।
ਕਰਮਚਾਰੀ ਸ਼ਟਰ ਡੇਗਣ ਹੀ ਵਾਲਾ ਸੀ ਕਿ ਦੁਕਾਨ ਵਿੱਚ ਇਕ ਲੜਕਾ ਅਤੇ ਲੜਕੀ ਆਏ। ਲੜਕੇ ਨੇ ਜੀਨਸ ਅਤੇ ਜੈਕੇਟ ਪਾਈ ਸੀ, ਜਦਕਿ ਲੜਕੀ ਕੀਮਤੀ ਬੁਰਕੇ ਵਿੱਚ ਸੀ। ਹਾਵ ਭਾਵ ਤੋਂ ਦੋਵੇਂ ਪਤੀ-ਪਤਨੀ ਲੱਗਦੇ ਸਨ।
ਸ਼ੋਅਰੂਮ ਦੇ ਸੇਲਜ਼ਮੈਨ ਦੂਜੇ ਗਾਹਕਾਂ ਵਿੱਚ ਬਿਜ਼ੀ ਸਨ, ਇਸ ਕਰ ਕੇ ਇਸ ਜੋੜੇ ਨੂੰ ਖੁਦ ਕਮਲੇਸ਼ ਮਾਥੁਰ ਨੇ ਅਟੈਂਡ ਕੀਤਾ। ਕਿਸ ਬ੍ਰਾਂਡ ਅਤੇ ਕਿਸ ਰੇਂਜ ਦੇ ਮੋਬਾਇਲ ਦਿਖਾਵਾਂ?
ਬੁਰਕਾਪੋਸ਼ ਲੜਕੀ ਮੁਸਕਰਾਈ, ਸਭ ਤੋਂ ਉਚੀ ਰੇਂਜ ਦੇ ਦਿਖਾਓ।
ਕਮਲੇਸ਼ ਨੇ ਡਮੀ ਦਿਖਾਈ, ਪਰ ਉਸ ਜੋੜੇ ਨੇ ਅਸਲੀ ਫ਼ੋਨ ਦੇਖਣ ਦੀ ਇੱਛਾ ਪ੍ਰਗਟ ਕੀਤੀ। ਕਮਲੇਸ਼ ਨੇ ਕਿਹਾ, ਡੱਬਾ ਖੁੱਲ੍ਹ ਜਾਣ ਬਾਅਦ ਆਈਟਮ ਵੇਚਣੀ ਮੁਸ਼ਕਿਲ ਹੋ ਜਾਂਦੀ ਹੈ, ਹਰ ਗਾਹਕ ਪੈਕ ਆਈਟਮ ਮੰਗਦਾ ਹੈ।
ਠੀਕ ਹੈ, ਅਸੀਂ ਸੀਲ ਨਹੀਂ ਖੋਲਾਂਗੇ, ਡੱਬੇ ਤੇ ਛਪਿਆ ਮਾਡਲ ਹੀ ਦੇਖ ਲਵਾਂਗੇ।
ਇਸ ਤੋਂ ਬਾਅਦ ਦੋਵਾਂ ਨੇ ਇਕ ਇਕ ਕਰ ਕੇ ਦਸ ਫ਼ੋਨ ਪਸੰਦ ਕੀਤੇ। ਉਹਨਾ ਦੀ ਕੀਮਤ ਸੀ ਪੰਜ ਲੱਖ। ਕਿਸੇ ਫ਼ੋਨ ਦਾ ਭਾਅ 70 ਹਜ਼ਾਰ ਅਤੇ ਕਿਸੇ ਦਾ 50 ਹਜ਼ਾਰ। ਫ਼ੋਨ ਪਸੰਦ ਕਰ ਕੇ ਲੜਕਾ ਬੋਲਿਆ, ਖਰੀਦਦਾਰੀ ਦੀ ਅਸੀਂ ਅਸਲੀ ਰਸੀਦ ਲਿਆਂਗੇ।
ਫ਼ੋਨ ਵੱਖ ਵੱਖ ਕੰਪਨੀਆਂ ਦੇ ਸਨ, ਇਸ ਕਰ ਕੇ ਰਸੀਦ ਬੁੱਕ ਲੈਣ ਕਮਲੇਸ਼ ਦੂਜੇ ਕਾਉਂਟਰ ਤੇ ਗਏ। ਸੇਲਜ਼ਮੈਨ ਕਿਸੇ ਫ਼ੋਨ ਦੀ ਰਸੀਦ ਬਣਾ ਰਿਹਾ ਸੀ, ਅਖੀਰ ਰਸੀਦ ਬੁੱਕ ਲੈ ਕੇ ਆਉਣ ਵਿੱਚ ਚਾਰ ਪੰਜ ਮਿੰਟ ਲੱਗ ਗਏ।
ਉਦੋਂ ਤੱਕ ਪਸੰਦ ਕੀਤੇ ਹੋਏ ਫ਼ੋਨ ਲੈ ਕੇ ਉਹ ਜੋੜਾ ਫ਼ਰਾਰ ਹੋ ਗਿਆ ਸੀ। ਕਮਲੇਸ਼ ਦੇ ਹੋਸ਼ ਉਡ ਗਏ। ਉਹ ਉਹਨਾਂ ਨੂੰ ਪਕੜਨ ਲਈ ਖੁਦ ਭੱਜਿਆ ਅਤੇ ਆਪਣੇ ਸਟਾਫ਼ ਨੂੰ ਭਜਾਇਆ। ਚਾਰੇ ਦਿਸ਼ਾਵਾਂ ਵਿੱਚ ਦੂਰ ਤੱਕ ਦੇਖਿਆ, ਪਰ ਉਹ ਕਿਤੇ ਨਾ ਦਿੱਸੇ। ਆਖਿਰ ਉਸਨੇ ਵੀ ਪੁਲਿਸ ਕੋਲ ਸ਼ਿਕਾਇਤ ਕੀਤੀ। ਪੁਲਿਸ ਨੇ ਸ਼ਨਾਖਤ ਕਰ ਲਈ, ਚੋਰ ਕੋਈ ਹੋਰ ਨਹੀਂ ਰਸ਼ਿਮ ਅਤੇ ਅਲੋਕ ਹਨ।
ਪੂਰੇ ਸੂਬੇ ਦੀ ਪੁਲਿਸ ਉਹਨਾਂ ਦੀ ਭਾਲ ਵਿੱਚ ਸੀ। ਪੁਲਿਸ ਨੇ ਇਕ ਵਿਸ਼ੇਸ਼ ਟੀਮ ਬਣਾਈ। ਸਾਰੇ ਸ਼ਹਿਰ ਦੀ ਨਾਕਾਬੰਦੀ ਕਰ ਦਿੱਤੀ। ਦੂਜੇ ਦਿਨ ਪੁਲਿਸ ਨੂੰ ਸਫ਼ਲਤਾ ਮਿਲੀ। ਇਕ ਮੁਖਬਰ ਨੇ ਦੱਸਿਆ ਕਿ ਰਸ਼ਿਮ ਅਤੇ ਅਲੋਕ ਨੇ ਇਕ ਪ੍ਰਾਈਵੇਟ ਟੈਕਸੀ ਪਹਿਲਾਂ ਹੀ ਹਾਇਰ ਕੀਤੀ ਸੀ। ਕਮਲੇਸ਼ ਮਾਥੁਰ ਦੇ ਸ਼ੋਅ ਰੂਮ ਵਿੱਚ ਚੋਰੀ ਕਰਨ ਬਾਅਦ ਉਹ ਉਸ ਵਿੱਚ ਸਵਾਰ ਹੋ ਕੇ ਫ਼ਰਾਰ ਹੋ ਗਏ ਸਨ। ਪੁਲਿਸ ਦੀ ਨਾਕਾਬੰਦੀ ਹੋਣ ਤੋਂ ਪਹਿਲਾਂ ਹੀ ਉਹ ਬਾਹਰ ਨਿਕਲ ਚੁੱਕੇ ਸਨ। ਮੁਖਬਰ ਨੇ ਦੱਸਿਆ ਕਿ ਰਸ਼ਿਮ ਅਤੇ ਅਲੋਕ ਨੇ ਮੁਰਾਦਬਾਦ ਜਾਣ ਲਈ ਟੈਕਸੀ ਬੁੱਕ ਕੀਤੀ ਹੈ।
ਇਸ ਤੋਂ ਬਾਅਦ ਪੁਲਿਸ ਦੀ ਵਿਸ਼ੇਸ਼ ਟੀਮ ਮੁਰਾਦਾਬਾਦ ਲਈ ਚੱਲ ਪਈ। ਅਜਮੇਰ ਪੁਲਿਸ ਨੇ ਸਾਦੀ ਵਰਦੀ ਵਿੱਚ ਦੋਸ਼ੀਆਂ ਦੀ ਭਾਲ ਆਰੰਭ ਕੀਤੀ। ਅਜਮੇਰ ਤੋਂ ਆਈ ਪੁਲਿਸ ਟੀਮ ਸ਼ਹਿਰ ਦੇ ਹਰੇਕ ਵੱਡੇ ਸ਼ੋਅ ਰੂਮ ਵਿੱਚ ਗਈ ਅਤੇ ਉਹਨਾਂ ਦੀਆਂ ਤਸਵੀਰਾਂ ਦਿਖਾ ਕੇ ਸਭ ਕੁਝ ਦੱਸਿਆ। ਪੁਲਿਸ ਨੇ ਸ਼ਹਿਰ ਦੇ ਸਾਰੇ ਹੋਟਲ, ਲਾਜ ਅਤੇ ਗੈਸਟ ਹਾਊਸ ਵੀ ਚੈਕ ਕੀਤੇ ਪਰ ਕਿਤੇ ਨਾ ਮਿਲੇ।
ਪੁਲਿਸ ਨੇ ਉਹਨਾਂ ਨੂੰ ਪਕੜਨ ਲਈ ਜਾਲ ਤਾਂ ਬਹੁਤ ਵਿਛਾਇਆ ਪਰ ਸਫ਼ਲਤਾ ਮਿਲੀ ਆਟੋ ਚਾਲਕ ਗੋਵਿੰਦ ਦੀ ਸੂਚਨਾ ਤੇ। 10 ਜਨਵਰੀ ਨੂੰ ਲੱਗਭੱਗ ਅੱਧੀ ਰਾਤ ਨੂੰ ਗੋਵਿੰਦ ਨੇ ਰਾਜਿੰਦਰ ਸਿੰਘ ਨੂੰ ਫ਼ੋਨ ਕੀਤਾ, ਵਸੰਦ ਕੂੰਜ ਕਾਲੋਨੀ ਦੀ ਮੁੱਖ ਸੜਕ ਤੇ ਇਕ ਜੋੜਾ ਸ਼ੱਕੀ ਅਵਸਥਾ ਵਿੱਚ ਖੜ੍ਹਿਆ ਹੈ। ਤੁਸੀਂ ਜਿਸ ਦੀ ਤਸਵੀਰ ਦਿਖਾਈ ਹੈ, ਸ਼ਾਇਦ ਉਹੀ ਜੋੜਾ ਹੈ। ਮੈਂ ਉਹਨਾਂ ਤੇ ਨਜ਼ਰ ਰੱਖ ਰਿਹਾ ਹਾਂ, ਤੁਸੀਂ ਫ਼ੌਰਨ ਆ ਜਾਓ।
ਅਜਮੇਰ ਪੁਲਿਸ ਟੀਮ ਉਸ ਵਕਤ ਮੁਰਾਦਾਬਾਦ ਰੇਲਵੇ ਸਟੇਸ਼ਨ ਦੇ ਨੇੜੇ ਸੀ। ਉਹਨਾਂ ਦੇ ਨਾਲ ਇਕ ਸਥਾਨਕ ਵਿਅਕਤੀ ਵੀ ਸੀ। ਆਟੋ ਜ਼ਰੀਏ ਪੁਲਿਸ ਟੀਮ ਵਸੰਤ ਕੁੰਜ ਪਹੁੰਚ ਗਈ। ਉਹ ਉਥੇ ਹੀ ਖੜ੍ਹੇ ਸਨ। ਦਰਅਸਲ ਮੁਰਾਦਾਬਾਦ ਤੋਂ ਨਿਕਲਣ ਲਈ ਉਹਨਾਂ ਨੂੰ ਕਿਸੇ ਵਹੀਕਲ ਦੀ ਭਾਲ ਸੀ। ਦਿੱਲੀ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਉਹਨਾਂ ਦੇ ਬੈਗਾਂ ਵਿੱਚੋਂ ਚੋਰੀ ਕੀਤੇ ਮੋਬਾਇਲ ਕਾਬੂ ਕੀਤੇ ਗਏ। ਮੁਰਾਦਾਬਾਦ ਵਿੱਚ ਕਾਨੂੰਨੀ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਰਾਜਿੰਦਰ ਸਿੰਘ ਬਰਾਮਦ ਮਾਲ ਸਮੇਤ ਦੋਵਾਂ ਨੂੰ ਅਜਮੇਰ ਲੈ ਆਏ। ਫ਼ੋਨ ਤੋਂ ਇਲਾਵਾ ਇਸ ਠੱਗ ਜੋੜੀ ਤੋਂ ਲੱਖਾਂ ਦੇ ਗਹਿਣੇ ਅਤੇ ਮਹਿੰਗੇ ਬ੍ਰਾਂਡਡ ਕੱਪੜੇ ਵੀ ਬਰਾਮਦ ਹੋਏ। ਪੁੱਛਗਿੱਛ ਕਰਨ ਤੇ ਪਤਾ ਲੱਗਿਆ ਕਿ ਰਸ਼ਿਮ ਅਤੇ ਅਲੋਕ ਉਹਨਾਂ ਦੇ ਅਸਲੀ ਨਾਂ ਨਹੀਂ ਸਨ। ਹਰ ਵਾਰਦਾਤ ਵਿੱਚ ਉਹ ਨਵੇਂ ਨਾਂ ਨਾਲ ਸਾਹਮਣੇ ਆਉਂਦੇ ਸਨ। ਅਲੋਕ ਦਾ ਅਸਲੀ ਨਾਂ ਨਾਵੇਦ ਅਤੇ ਰਸ਼ਿਮ ਦਾ ਅਰਚਨਾ ਚੌਹਾਨ ਸੀ। ਦੋਵੇਂ ਨਵੀਂ ਦਿੱਲੀ ਦੇ ਰਹਿਣ ਵਾਲੇ ਸਨ।ਨਾਵੇਦ ਦਾ ਪਿਤਾ ਮੁਹੰਮਦ ਸ਼ਮੀਮ ਫ਼ਰੂਟ ਮਰਚੈਂਟ ਸੀ। ਉਹਨਾਂ ਦੇ ਪਰਿਵਾਰ ਵਿੱਚ ਪਤਨੀ ਅਤੇ ਤਿੰਨ ਮੁੰਡੇ ਸਨ। ਆਪਣੇ ਭਰਾਵਾਂ ਵਿੱਚ ਨਾਵੇਦ ਸਭ ਤੋਂ ਛੋਟਾ ਸੀ। ਦੋ ਵੱਡੇ ਭਰਾ ਕਿਸੇ ਫ਼ੈਕਟਰੀ ਵਿੱਚ ਕੰਮ ਕਰਦੇ ਸਨ। ਨਾਵੇਦ ਨੂੰ ਆਵਾਰਾਗਰਦੀ ਦੀ ਆਦਤ ਪੈ ਗਈ। ਘਰ ਵਿੱਚ ਹੁੰਦਾ ਤਾਂ ਸ਼ੇਖ ਚਿੱਲੀ ਵਾਂਗ ਖੁੱਲ੍ਹੀਆਂ ਅੱਖਾਂ ਨਾਲ ਸੁਪਨੇ ਦੇਖਦਾ ਅਤੇ ਵੱਡੀਆਂ ਵੱਡੀਆਂ ਕਲਪਨਾਵਾਂ ਕਰਦਾ। ਨਾਵੇਦ ਦੇ ਘਰ ਤੋਂ ਕੁਝ ਦੂਰੀ ਤੇ ਅਰਚਨਾ ਦਾ ਘਰ ਸੀ। ਉਸਦੇ ਪਿਤਾ ਨਰਿੰਦਰ ਸਿੰਘ ਚੌਹਾਨ ਫ਼ਰੂਟ ਐਂਡ ਵੈਜੀਟੇਬਲ ਜੂਸ ਦੀ ਦੁਕਾਨ ਚਲਾਉਂਦੇ ਸਨ। ਅਰਚਨਾ ਆਪਣੇ ਇਕ ਭਰਾ ਅਤੇ ਦੋ ਭੈਣਾਂ ਵਿੱਚੋਂ ਸਭ ਤੋਂ ਛੋਟੀ ਸੀ।
ਇਕ ਹੀ ਮੁਹੱਲੇ ਵਿੱਚ ਰਹਿਣ ਦੌਰਾਨ ਅਰਚਨਾ ਅਤੇ ਨਾਵੇਦ ਦੀ ਵਾਕਫ਼ੀਅਤ ਪਹਿਲਾਂ ਹੀ ਸੀ। ਇਕ ਦਿਨ ਦੋਵਾਂ ਦੀਆਂ ਅੱਖਾਂ ਲੜੀਆ ਅਤੇ ਪਿਆਰ ਹੋ ਗਿਆ।
ਪਿਆਰ ਵੀ ਅਜਿਹਾ ਹੋਇਆ ਕਿ ਵੱਖ ਰਹਿ ਸਕਣਾ ਮੁਸ਼ਕਿਲ ਲੱਗਣ ਲੱਗਿਆ। ਉਦੋਂ ਅਰਚਨਾ ਅਤੇ ਨਾਵੇਦ ਨੇ ਵਿਆਹ ਕਰਨ ਦਾ ਫ਼ੈਸਲਾ ਕੀਤਾ। ਅਰਚਨਾ ਹਿੰਦੂ ਸੀ, ਨਾਵੇਦ ਮੁਸਲਮਾਨ। ਪਰਿਵਾਰਕ ਸਹਿਮਤੀ ਮੁਸ਼ਕਿਲ ਸੀ। ਦੋਵਾਂ ਨੂੰ ਵਿਸ਼ਵਾਸ ਸੀ ਕਿ ਵਿਆਹ ਤੋਂ ਬਾਅਦ ਉਹਨਾਂ ਨੂੰ ਜੁਦਾ ਨਹੀਂ ਕੀਤਾ ਜਾ ਸਕੇਗਾ। ਮਜਬੂਰੀ ਵਿੱਚ ਹੀ ਸਹੀ, ਪਰਿਵਾਰ ਵਾਲਿਆਂ ਨੇ ਉਹਨਾਂ ਨੂੰ ਪ੍ਰਵਾਨ ਕਰ ਲਿਆ।ਆਪਣੇ ਇਸੇ ਵਿਸ਼ਵਾਸ ਦੇ ਕਾਰਨ ਅਰਚਨਾ ਅਤੇ ਨਾਵੇਦ ਨੇ ਕੋਰਟ ਮੈਰਿਜ ਕਰ ਲਈ। ਵਿਆਹ ਤੋਂ ਬਾਅਦ ਨਾਵੇਦ ਅਰਚਨਾ ਨੂੰ ਆਪਣੇ ਘਰ ਲੈ ਗਿਆ ਤਾਂ ਪਰਿਵਾਰ ਵਾਲਿਆਂ ਨੇ ਦੋਵਾਂ ਨੂੰ ਘਰ ਤੋਂ ਚਲੇ ਜਾਣ ਲਈ ਕਹਿ ਦਿੱਤਚ। ਅਰਚਨਾ ਨਾਵੇਦ ਨੂੰ ਲੈ ਕੇ ਆਪਣੇ ਘਰ ਗਈ ਤਾਂ ਉਥੇ ਵੀ ਪਨਾਹ ਨਾ ਮਿਲੀ।
ਦੋਵੇਂ ਪਰਿਵਾਰਾਂ ਵਲੋਂ ਠੁਕਰਾਏ ਜਾਣ ਤੋਂ ਬਾਅਦ ਨਾਵੇਦ ਨੇ ਆਪਣੇ ਇੱਕ ਦੋਸਤ ਤੋਂ ਸਹਿਯੋਗ ਲੈ ਕੇ ਉਤਮਨਗਰ ਵਿੱਚ ਇੱਕ ਕਮਰਾ ਕਿਰਾਏ ‘ਤੇ ਲੈ ਲਿਆ ਅਤੇ ਉਥੇ ਅਰਚਨਾ ਨਾਲ ਰਹਿਣ ਲੱਗਿਆ। ਸਿਰ ਲੁਕੋਣ ਲਈ ਛੱਤ ਤਾਂ ਮਿਲ ਗਈ, ਹੁਣ ਸਮੱਸਿਆ ਰੋਟੀ ਦੀ ਸੀ। ਨਾਵੇਦ ਛੋਟੀਆਂ-ਮੋਟੀਆਂ ਚੋਰੀਆਂ ਕਰ ਕੇ ਘਰ ਚਲਾਉਣ ਲੱਗਿਆ। ਚੋਰੀ ਦੇ ਪੈਸੇ ਨਾਲ ਰੋਟੀ ਖਾਣ ਤੋਂ ਅਰਚਨਾ ਨੂੰ ਪਰਹੇਜ਼ ਨਹੀਂ ਸੀ। ਖੁਰਾਫ਼ਾਤ ਦੇ ਕੰਮਾਂ ਵਿੱਚ ਉਸ ਦਾ ਦਿਮਾਗ਼ ਬਹੁਤ ਤੇਜ਼ ਸੀ। ਇੱਕ ਦਿਨ ਅਰਚਨਾ ਨੇ ਨਾਵੇਦ ਨੂੰ ਉਕਸਾਇਆ। ਕਹਿਣ ਲੱਗੀ, ‘ਛੋਟੀ ਮੋਟੀ ਚੋਰੀ ਕਰ ਕੇ ਕੀ ਬਣੇਗਾ। ਅਜਿਹਾ ਕਰੋ, ਪਲਾਨ ਬਣਾ ਕੇ ਦੋ-ਚਾਰ ਵੱਡੇ ਹੱਥ ਮਾਰਦੇ ਹਾਂ। ਕੁਝ ਲੱਖ ਦਾ ਇੰਤਜ਼ਾਮ ਹੋ ਜਾਵੇ ਤਾਂ ਕੋਈ ਬਿਜਨਸ ਆਰੰਭ ਕਰ ਦੇਣਾ। ਰੋਜ਼ੀ ਰੋਟੀ ਦੀ ਮੁਸ਼ਕਿਲ ਨਹੀਂ ਰਹੇਗੀ।’
ਨਾਵੇਦ ਨੂੰ ਵੀ ਸਹੀ ਲੱਗਿਆ। ਦੋਵੇਂ ਸਿਰ ਜੋੜ ਕੇ ਬੈਠੇ ਤਾਂ ਚੋਰੀ ਅਤੇ ਠੱਗੀ ਦਾ ਪਲਾਨ ਬਣ ਗਿਆ। ਵਾਰਦਾਤ ਵਿੱਚ ਨਾਵੇਦ ਦਾ ਸਾਥ ਦੇਣ ਲਈ ਅਰਚਨਾ ਤਿਆਰ ਸੀ।ਅਰਚਨਾ ਅਤੇ ਨਾਵੇਦ ਨੇ ਆਪਣੇ ਨਵੇਂ ਧੰਦੇ ਨੂੰ ਆਰੰਭ ਕੀਤਾ। ਦਿੱਲੀ ਵਿੱਚ ਕਾਰ ਚੋਰੀ ਕੀਤੀ। ਫ਼ਿਰ ਮੁਰਾਦਾਬਾਦ ਵਿੱਚ ਵਾਰਦਾਤ ਕੀਤੀ ਅਤੇ ਫ਼ਿਰ ਰਾਜਸਥਾਨ ਵਿੱਚ ਕੰਮ ਚਲਾਇਆ ਅਤੇ ਆਖਿਰ ਪਕੜੇ ਹੀ ਗਏ।

LEAVE A REPLY