ਸ੍ਰੀ ਹਰਿਮੰਦਰ ਸਾਹਿਬ ”ਚ ਸੰਗਤ ਨੂੰ ਮਿਲੇਗੀ ਮੁਫਤ ਵਾਈ-ਫਾਈ ਸਹੂਲਤ

2ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੇਸ਼-ਵਿਦੇਸ਼ ਤੋਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਨੂੰ ਮੁਫਤ ਵਾਈ-ਫਾਈ ਸਹੂਲਤ ਦੇਣ ਦੀ ਯੋਜਨਾ ਬਣਾਈ ਹੈ। ਇਹ ਸਹੂਲਤ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਦਰਵਾਜ਼ੇ ਤੋਂ ਬਾਹਰ ਅਤੇ ਸਰਾਵਾਂ ਵਿੱਚ ਹੀ ਦਿੱਤੀ ਜਾਵੇਗੀ, ਨਾ ਕਿ ਪਰਿਕਰਮਾ ਜਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ।
ਇੰਟਰਨੈੱਟ ਬ੍ਰਾਂਚ ਦੇ ਇੰਚਾਰਜ ਜਸਪਾਲ ਸਿੰਘ ਮੁਤਾਬਕ ਉਕਤ ਸਹੂਲਤ ਤੋਂ ਇਲਾਵਾ ਸ਼ਰਧਾਲੂ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤਾ ਗਿਆ ਮੋਬਾਈਲ ਐਪ ਡਾਉਨਲੋਡ ਕਰ ਕੇ ਉਸ ‘ਤੇ ਸ੍ਰੀ ਦਰਬਾਰ ਸਾਹਿਬ ‘ਚ ਹੋਣ ਵਾਲਾ ਗੁਰਬਾਣੀ-ਕੀਰਤਨ ਲਾਈਵ ਸੁਣ ਸਕਣਗੇ। ਦੱਸਣਯੋਗ ਹੈ ਕਿ ਹੁਣ ਤੱਕ ਇਸ ਐਪ ਨੂੰ ਇੱਕ ਲੱਖ ਤੋਂ ਵੱਧ ਸ਼ਰਧਾਲੂਆਂ ਵਲੋਂ ਡਾਊਨਲੋਡ ਕੀਤਾ ਜਾ ਚੁੱਕਾ ਹੈ।

LEAVE A REPLY