ਵਾਲ-ਵਾਲ ਬੱਚੀ ਹੇਮਾ ਮਾਲਿਨੀ, ਕਾਫਲੇ ਦੀਆਂ 3 ਗੱਡੀਆਂ ”ਚ ਹੋਈ ਟੱਕਰ

5ਮਥੁਰਾ :  ਅਭਿਨੇਤਰੀ ਅਤੇ ਭਾਜਪਾ ਸੰਸਦ ਮੈਂਬਰਾਂ ਹੇਮਾ ਮਾਲਿਨੀ ਦੀਆਂ ਕਾਰਾਂ ਦਾ ਕਾਫਲਾ ਸਨੀਵਾਰ ਨੂੰ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ‘ਚ ਹੇਮਾ ਮਾਲਿਨੀ ਦੇ ਕਾਫਲੇ ਦੀਆਂ 3 ਕਾਰਾਂ ਆਪਸ ‘ਚ ਟਕਰਾ ਗਈਆਂ। ਇਹ ਹਾਦਸਾ ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲੇ ‘ਚ ਹੋਇਆ। ਇਸ ਹਾਦਸੇ ‘ਚ ਹੇਮਾ ਮਾਲਿਨੀ ਵਾਲ-ਵਾਲ ਬਚ ਗਈ।
ਜਾਣਕਾਰੀ ਅਨੁਸਾਰ ਭਾਜਪਾ ਸੰਸਦ ਮੈਂਬਰ ਹੇਮਾ ਮਾਲਿਨੀ ਸ਼ਨੀਵਾਰ ਨੂੰ ਆਪਣੀਆਂ ਕਾਰਾਂ ਦੇ ਕਾਫਲੇ ਨਾਲ ਜੈਗੁਰੂਦੇਵ ਮੰਦਰ ਕੋਲੋਂ ਲੰਘ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਇਕ ਸਕਾਰਪੀਓ ਕਾਰ ਨੂੰ ਓਵਰਟੇਕ ਕਰਨ ਦੇ ਚੱਕਰ ‘ਚ ਹੋਇਆ। ਸੰਸਦ ਮੈਂਬਰ ਹੇਮਾ ਮਾਲਿਨੀ ਕਿਸਾਨ ਜਾਗਰੂਕਤਾ ਪ੍ਰੋਗਰਾਮ ‘ਚ ਸ਼ਾਮਲ ਹੋਣ ਲਈ ਇੱਥੇ ਆਈ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਜੈਪੁਰ-ਆਗਰਾ ਹਾਈਵੇਅ ‘ਤੇ ਹੇਮਾ ਮਾਲਿਨੀ ਦੀ ਕਾਰ ਦਾ ਹਾਦਸਾ ਹੋ ਗਿਆ ਸੀ। ਇਸ ਹਾਦਸੇ ‘ਚ ਡੇਢ ਸਾਲ ਦੀ ਬੱਚੀ ਦੀ ਮੌਤ ਹੋ ਗਈ ਸੀ, ਜਦੋਂ ਕਿ ਹੇਮਾ ਮਾਲਿਨੀ ਸਮੇਤ 3 ਲੋਕ ਜ਼ਖਮੀ ਹੋ ਗਏ ਸਨ। ਹਾਦਸੇ ‘ਚ ਹੇਮਾ ਮਾਲਿਨੀ ਦੇ ਨੱਕ ‘ਚ ਫਰੈਕਚਰ ਹੋ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਜੈਪੁਰ ਦੇ ਫੋਰਟਿਸ ਹਸਪਤਾਲ ਲਿਜਾਇਆ ਗਿਆ ਹੈ।

LEAVE A REPLY