ਚੰਡੀਗੜ੍ਹ ; ਸੈਕਟਰ-17 ”ਚੋਂ ਦਿਨ-ਦਿਹਾੜੇ 12 ਕਰੋੜ ਦੇ ਹੀਰਿਆਂ ਦੀ ਲੁੱਟ

4ਚੰਡੀਗੜ੍ਹ : ਪੰਜਾਬ ਵਿਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਬੀਤੇ ਦਿਨ ਪਟਿਆਲਾ ਦੇ ਇਕ ਜਿਊਲਰ ਦੀ ਦੁਕਾਨ ‘ਤੇ ਹੋਈ ਲੁੱਟ ਤੋਂ ਬਾਅਦ ਅੱਜ ਦੁਪਹਿਰ ਚੰਡੀਗੜ੍ਹ ਦੇ ਸੈਕਟਰ-17 ਵਿਚ ਸਥਿਤ ਫਾਰਐਵਰ ਜਿਊਲਰਜ਼ ਤੋਂ ਲੁਟੇਰਿਆਂ ਨੇ ਪਿਸਤੌਲ ਦੀ ਨੋਕ ‘ਤੇ ਕਰੋੜਾਂ ਦੇ ਹੀਰੇ ਅਤੇ ਨਕਦੀ ਲੁੱਟ ਲਈ।
ਜਾਣਕਾਰੀ ਮੁਤਾਬਰ ਐਤਵਾਰ ਦੁਪਹਿਰ ਕਰੀਬ ਸਾਢੇ ਬਾਰਾਂ ਵਜੋਂ 2 ਲੜਕੇ ਅਤੇ ਇਕ ਕੁੜੀ ਫਾਰਐਵਰ ਜਿਊਲਰਜ਼ ਦੇ ਸ਼ੋਅਰੂਮ ਵਿੱਚ ਆਏ ਅਤੇ ਗਹਿਣੇ ਬਣਵਾਉਣ ਦੀ ਗੱਲ ਕਹਿ ਕੇ ਸ਼ੋਅਰੂਮ ਦੀ ਰੈਕੀ ਕੀਤੀ। ਫਿਰ ਲੁਟੇਰਿਆਂ ਨੇ ਦੁਕਾਨ ਦੇ ਮਾਲਕ ਨੂੰ ਬੰਧਕ ਬਣਾ ਲਿਆ ਅਤੇ ਪਿਸਤੌਲ ਦੀ ਨੋਕ ‘ਤੇ 12 ਕਰੋੜ ਦੇ ਹੀਰੇ ਅਤੇ 9 ਲੱਖ ਰੁਪਏ ਕੈਸ਼ ਲੁੱਟ ਕੇ ਫਰਾਰ ਹੋ ਗਏ।
ਸ਼ੋਅਰੂਮ ਦੇ ਮਾਲਕ ਦੇ ਭਰਾ ਮੁਤਾਬਕ ਵਾਰਦਾਤ ਸਮੇਂ ਸ਼ੋਅਰੂਮ ਵਿਚ ਕਰੀਬ 6 ਕਰਮਚਾਰੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਲੁਟੇਰੇ ਇਕ ਦਿਨ ਪਹਿਲਾਂ ਵੀ ਦੁਕਾਨ ਵਿਚ ਆਏ ਸਨ ਅਤੇ ਮੁੰਦਰੀ ਬਣਵਾਉਣ ਦੇ ਨਾਂ ‘ਤੇ ਉਨ੍ਹਾਂ ਨੇ ਦੁਕਾਨ ਦੀ ਰੈਕੀ ਕੀਤੀ ਸੀ।
ਲੁੱਟ ਦੀ ਜਾਣਕਾਰੀ ਮਿਲਦੇ ਹੀ ਪੁਲਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਅਤੇ ਮੌਕੇ ਦਾ ਜਾਇਜ਼ਾ ਲੈਣ ਉਪਰੰਤ ਕਾਰਵਾਈ ਸ਼ੁਰੂ ਕਰ ਦਿੱਤੀ। ਚੰਡੀਗੜ੍ਹ ਦੇ ਇਸ ਭੀੜ-ਭਾੜ ਵਾਲੇ ਇਲਾਕੇ ਵਿਚ ਹੋਈ ਇਸ ਲੁੱਟ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।

LEAVE A REPLY