ਉੱਤਰ-ਪ੍ਰਦੇਸ਼ ਵਿੱਚ 10 ਰੁਪਏ ”ਚ ਮਿਲੇਗਾ ਦੁਪਹਿਰ ਦਾ ਭੋਜਨ

1ਲਖਨਊ : ਇਥੇ ਮਜ਼ੂਦਰ ਦਿਵਸ ਮੌਕੇ ਐਤਵਾਰ ਨੂੰ ਵਿਧਾਨ ਭਵਨ ਸਾਹਮਣੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ 10 ਰੁਪਏ ‘ਚ ਦੁਪਹਿਰ ਦਾ ਭੋਜਨ ਯੋਜਨਾ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨੇ ਮਜ਼ਦੂਰਾਂ ਨਾਲ ਬੈਠ ਕੇ ਭੋਜਨ ਵੀ ਛੱਕਿਆ। ਮੁੱਖ ਮੰਤਰੀ ਨੇ ਕਿਹਾ ਕਿ ਮਜ਼ਦੂਰਾਂ ਲਈ ਸ਼ੁਰੂ ਕੀਤੀ ਗਈ ਇਸ ਯੋਜਨਾ ਨੂੰ ਅਸੀਂ ਹੋਰਨਾਂ ਜ਼ਿਲਿਆਂ ‘ਚ ਵੀ ਲਾਗੂ ਕਰਾਂਗੇ। ਕੁਆਲਿਟੀ ਵਧੀਆ ਬਣੀ ਰਹੀ ਹੈ, ਇਸ ਲਈ ਯੋਜਨਾ ਨੂੰ ਕੇਂਦਰੀਕ੍ਰਿਤ ਰੱਖਿਆ ਗਿਆ ਹੈ। ਕਿਸੇ ਵੀ ਕਿਸਮ ਦੀ ਗੜਬੜ ਨੂੰ ਰੋਕਣ ਲਈ ਨਿਗਰਾਨੀ ਦਾ ਵੀ ਪ੍ਰਬੰਧ ਕੀਤਾ ਗਿਆ। 1500 ਰਜਿਸਟਰਡ ਮਜ਼ਦੂਰਾਂ ਨੂੰ ਸ਼ੁਰੂਆਤ ‘ਚ ਰੋਜ਼ਾਨਾ ਇਹ ਦੁਪਹਿਰ ਦਾ ਭੋਜਨ ਮੁਹੱਈਆ ਕਰਵਾਇਆ ਜਾਵੇਗਾ।

LEAVE A REPLY