download-300x150ਨਾ ਜੀਨਾ ਸੁਲਤਾਨਾ। ਉਮਰ ਚਾਲੀ ਸਾਲ। ਕੈਂਬਰਿਜ ਯੂਨੀਵਰਸਿਟੀ ਤੋਂ ਗ੍ਰੈਜੂਏਟ। ਪੰਜ ਭਾਸ਼ਾਵਾਂ ਦਾ ਗਿਆ, ਪਰ ਬਾਂਦਾ ਨਗਰ ਵਾਸੀਆਂ ਦੇ ਲਈ ਪਾਗਲ।
ਜੀਨਾ ਨਾ ਹਿੰਦੀ ਜਾਣਦੀ ਹੈ, ਨਾ ਸਮਝਦੀ ਹੈ। ਬੋਲਦੀ ਹੈ ਤਾਂ ਅੰਗਰੇਜ਼ੀ ਜਾਂ ਦੂਜੀਆਂ ਵਿਦੇਸ਼ੀ ਭਾਸ਼ਾਵਾਂ। ਜੋ ਲੋਕ ਉਸਨੂੰ ਪਾਗਲ ਸਮਝਦੇ ਹਨ, ਜੀਨਾ ਉਹਨਾਂ ਨੂੰ ਆਪਣੀ ਗੱਲ ਸਮਝਾਉਣਾ ਵੀ ਚਾਹੁੰਦੀ, ਮੈਂ ਪਾਗਲ ਨਹੀਂ, ਸ਼ੋਸ਼ਣ ਦਾ ਸ਼ਿਕਾਰ ਹਾਂ। ਪਿਆਰ ਦਾ ਛਲਾਵਾ ਦੇ ਕੇ ਅਤੇ ਆਪਣਾਪਣ ਦਿਖਾ ਕੇ ਮੈਨੂੰ ਪਹਿਲਾਂ ਲੁੱਟਿਆ, ਫ਼ਿਰ ਪਾਗਲ ਐਲਾਨ ਕਰ ਦਿੱਤਾ। ਇਕ ਨੇ ਪਾਗਲ ਕਿਹਾ, ਤਾਂ ਸਾਰੇ ਹੀ ਪਾਗਲ ਕਹਿਣ ਲੱਗੇ। ਜੀਨਾ ਨੂੰ ਟਮਾਟਰ ਜਾਂ ਅੰਡੇ ਮਾਰਨ ਦੀ ਸ਼ੁਰੂਆਤ ਕੋਈ ਇਕ ਕਰਦਾ, ਉਸ ਤੋਂ ਬਾਅਦ ਅਣਗਿਣਤ ਹੱਥਾਂ ਤੋਂ ਸੜੇ ਟਮਾਟਰ ਅਤੇ ਅੰਡੇ ਚੱਲਣ ਲੱਗਦੇ। ਕਈ ਵਾਰ ਤਾਂ ਰਾਤ ਨੂੰ ਵੀ ਲੋਕੀ ਜੀਨਾ ਨੂੰ ਦੜਾਉਂਦੇ। ਜੀਨਾ ਨੂੰ ਬੇਸ਼ੱਕ ਹਿੰਦੀ ਭਾਸ਼ਾ ਨਹੀਂ ਆਉਂਦੀ, ਪਰ ਅੱਖਾਂ ਦੀ ਮੂਕ ਭਾਸ਼ਾ ਪੜ੍ਹਨਾ ਅਤੇ ਸਮਝਣਾ ਖੂਬ ਜਾਣਦੀ ਸੀ।
ਪ੍ਰਕਾਸ਼ ਲਾਜ ਦੇ ਸਾਹਮਣੇ ਫ਼ੁੱਟਪਾਥ ਤੇ ਬੈਠਣ ਨਾਲ ਵੀ ਜੀਨਾ ਨੂੰ ਚੈਨ ਨਹੀਂ ਮਿਲਿਆ। ਉਸਦੀ ਉਮਰ ਬੇਸ਼ੱਕ 40 ਸਾਲ ਸੀ ਪਰ ਦੇਹ ਸੁੰਦਰ ਸੀ। ਰੰਗ ਵੀ ਖੂਬ ਗੋਰਾ ਸੀ। ਗੋਰੀ ਚਮੜੀ ਹਮੇਸ਼ਾ ਅਯਾਸ਼ਾਂ ਨੂੰ ਲੁਭਾਉਂਦੀ ਰਹੀ ਹੈ। ਜੀਨਾ ਦਾ ਵਿਦੇਸ਼. ਹੋਣਾ ਅਤੇ ਗੋਰੀ ਚਮੜੀ ਬਾਂਦਾ ਸ਼ਹਿਰ ਦੇ ਲੋਕਾਂ ਨੂੰ ਲੁਭਾਉਂਦੀ। ਕਈ ਉਸ ਦੇ ਨੇੜੇ ਜਾ ਕੇ ਸੌਦਾ ਕਰਨ ਲੱਗੇ, ਮੈਡਮ ਦੋ ਘੰਟੇ ਮੇਰੇ ਨਾਲ ਚੱਲੋ, ਜਿੰਨੇ ਪੈਸੇ ਚਾਹੀਦੇ ਹਨ ਲੈ ਲੈਣਾ।
ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਜੀਨਾ ਰਾਹੁਲ ਨੂੰ ਸੰਬੋਧਿਤ ਹੁੰਦੀ। ਅੰਗਰੇਜ਼ੀ ਵਿੱਚ ਉਸ ਨੂੰ ਕਹਿੰਦੀ, ਰਾਹੁਲ, ਇਹ ਸਭ ਤੇਰੇ ਕਾਰਨ ਹੋ ਰਿਹਾ ਹੈ। ਮੇਰੀ ਇਯ ਹਾਲਤ ਦਾ ਜ਼ਿੰਮੇਵਾਰ ਤੂੰ ਹੈਂ। ਰੱਬ ਤੋਂ ਡਰ ਰਾਹੁਲ ਅਤੇ ਆਪਣੇ ਗੁਨਾਹਾਂ ਤੋਂ ਤੌਬਾ ਕਰ ਲੈ। ਰਾਹੁਲ ਦੇ ਲਈ ਭਾਸ਼ਾ ਦੀ ਸਮੱਸਿਆ ਨਹੀਂ ਸੀ। ਉਹ ਫ਼ਰਾਟੇ ਨਾਲ ਅੰਗਰੇਜ਼ੀ ਬੋਲ ਅਤੇ ਸਮਝ ਲੈਂਦਾ ਸੀ। ਅੰਗਰੇਜ਼ੀ ਵਿੱਚ ਹੀ ਉਹ ਜੀਨਾ ਨੂੰ ਗਾਲੀਆਂ ਦੇਣ ਲੱਗਦਾ। ਧਮਕੀ ਦਿੰਦਾ, ਜੀਨਾ ਹੁਣ ਵੀ ਵਕਤ ਹੈ। ਜਾਨ ਬਚਾਉਣੀ ਹੈ ਤਾਂ ਬਾਂਦਾ ਛੱਡ ਕੇ ਆਪਣੇ ਮੁਲਕ ਚਲੀ ਜਾਹ।ਉਸ ਵਕਤ ਤਾਂ ਜੀਨਾ ਪਲਾਇਨ ਕਰ ਜਾਂਦੀ, ਪਰ ਦੂਜੇ ਦਿਨ ਸਵੇਰੇ ਉਹ ਮੁੜ ਪ੍ਰਕਾਸ਼ ਲਾਜ ਦੇ ਸਾਹਮਣੇ ਫ਼ੁੱਟਪਾਥ ‘ਤੇ ਆਸਨ ਜਮਾ ਲੈਂਦੀ। ਕਈ ਚੋਰਾਂ ਨੇ ਉਸਦਾ ਬੈਗ ਵੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ।
ਗੱਲ 17 ਨਵੰਬਰ ਦੀ ਹੈ। ਜੀਨਾ ਰਾਹੁਲ ਦੀ ਦੁਕਾਨ ‘ਤੇ ਗਈ। ਉਸਨੇ ਅੰਗਰੇਜ਼ੀ ਵਿੱਚ ਕੁਝ ਕਿਹਾ। ਰਾਹੁਲ ਨੇ ਅੰਗਰੇਜ਼ੀ ਵਿੱਚ ਹੀ ਉਸਨੂੰ ਜਵਾਬ ਦਿੱਤਾ। ਇਸ ਤੋਂ ਬਾਅਦ ਵੀ ਗੱਲ ਨਾ ਬਣੀ। ਤੈਸ਼ ਵਿੱਚ ਜੀਨਾ ਦੀ ਆਵਾਜ਼ ਬੁਲੰਦ ਹੁੰਦੀ ਰਹੀ ਅਤੇ ਰਾਹੁਲ ਦੀ ਚੀਖਾਂ ਗੂੰਜਦੀਆਂ ਰਹੀਆਂ। ਦੋਵਾਂ ਵਿੱਚ ਖੂਬ ਬਹਿਸ ਹੋਈ। ਚੀਖਾਂ ਅਤੇ ਰੌਲੇ ਵਿੱਚਕਾਰ ਦੁਕਾਨ ਵਿੱਚ ਰੱਖਿਆ ਡੰਡਾ ਚੁੱਕਿਆ ਅਤੇ ਜੀਨਾ ਨੂੰ ਮਾਰਨ ਲੱਗਿਆ। ਜੀਨਾ ਚੀਖਣ ਲੱਗੀ। ਉਸਦੇ ਪਿਓ ਨੇ ਵੀ ਉਸਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਹੋਰ ਕੁੱਟੇ।
ਉਦੋਂ ਹੀ ਇਕ ਵਕੀਲ ਉਥੋਂ ਲੰਘਿਆ, ਉਸਨੇ ਰੁਕ ਕੇ ਪੁੱਛਿਆ, ਕਿਉਂ ਮਾਰ ਰਹੇ ਹੋ। ਵਕੀਲ ਦੀ ਡ੍ਰੈਸ ਦੇਖ ਕੇ ਉਸ ਨਾਲ ਅਦਬ ਨਾਲ ਬੋਲੇ, ਵਕੀਲ ਸਾਹਿਬ, ਇਹ ਪਾਗਲ ਹੈ। ਕਿੰਨਾ ਵੀ ਭਜਾਓ, ਇਹ ਫ਼ਿਰ ਇੱਥੇ ਆ ਖੜ੍ਹਦੀ ਹੈ। ਵਕੀਲ ਨੇ ਉਸ ਨਾਲ ਅੰਗਰੇਜ਼ੀ ਵਿੱਚ ਗੱਲ ਕੀਤੀ। ਲੰਡਨ ਸਥਿਤ ਕੈਂਬਰਿਜ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰਨ ਦੌਰਾਨ ਜੀਨਾ ਨੇ ਫ਼੍ਰੈਂਚ, ਅਰਬੀ, ਕਿਯੋਲ ਭਾਸ਼ਾਵਾਂ ਸਿੱਖੀਆਂ। ਅੰਗਰੇਜ਼ੀ ਦੀ ਉਹ ਗਿਆਤਾ ਸੀ। ਉਸਦੀ ਸਿੱਖਿਆ ਦਾ ਮਾਧਿਅਮ ਅੰਗਰੇਜ਼ੀ ਹੀ ਸੀ।
ਗ੍ਰੈਜੂਏਸ਼ਨ ਕਰਨ ਤੋਂ ਬਾਅਦ ਜੀਨਾ ਨੇ ਕੁਝ ਯੂਰਪੀ ਮੁਲਕਾਂ ਦਾ ਦੌਰਾ ਕੀਤਾ। ਫ਼ਿਰ ਭਾਰਤ ਆ ਕੇ ਇੱਥੋਂ ਦੀ ਸਭਿਅਤਾ ਸਮਝਣ ਦਾ ਫ਼ੈਸਲਾ ਕੀਤਾ। ਇੰਗਲੈਂਡ ਵਿੱਚ ਜੀਨਾ ਨੇ ਭਾਰਤ ਦੇ ਧਾਰਮਿਕ ਅਤੇ ਪੌਰਾਣਿਕ ਮਹੱਤਵ ਦੇ ਸਥਾਨਾਂ ਬਾਰੇ ਸੁਣਿਆ-ਪੜ੍ਹਿਆ ਸੀ। ਹਰਿਦੁਆਰ ਵਿੱਚ ਜੀਨਾ ਗੰਗਾ ਤੀਰੇ ਰਮਨੇ ਵਾਲੇ ਕੁਝ ਸੰਤਾਂ ਅਤੇ ਆਸ਼ਰਮਾਂ ਵਿੱਚ ਨਿਵਾਸ ਕਰਨ ਵਾਲੇ ਸੰਨਿਆਸੀਆਂ ਨੂੰ ਮਿਲੀ। ਹਾਲਾਂਕਿ ਜੀਨਾ ਮੁਸਲਮਾਨ ਸੀ, ਪਰ ਦੂਜੇ ਧਰਮਾਂ ਦਾ ਵੀ ਸਨਮਾਨ ਕਰਦੀ ਸੀ। ਜੀਨਾ ਚਿਤਰਕੂਟ ਗਈ ਤਾਂ ਉਸ ਨੂੰ ਰਾਹੁਲ ਮਿਲ ਗਿਆ। ਰਾਹੁਲ ਅੰਗਰੇਜ਼ੀ ਭਾਸ਼ਾ ਜਾਣਦਾ ਸੀ। ਰਾਹੁਲ ਜੀਨਾ ਨੂੰ ਇਕ ਹੋਟਲ ਵਿੱਚ ਲੈ ਗਿਆ। ਜੀਨਾ ਨੇ ਰਾਹੁਲ ਨੂੰ ਦੋ ਮਹੀਨੇ ਲਈ ਆਪਣੇ ਨਾਲ ਰੱਖ ਲਿਆ। ਚਿਤਰਕੂਟ ਤੋਂ ਇਲਾਵਾ ਹੋਰ ਥਾਵਾਂ ਤੇ ਵੀ ਉਹ ਰਾਹੁਲ ਨਾਲ ਗਈ। ਇਸ ਦਰਮਿਆਨ ਦੋਵੇਂ ਕਾਫ਼ੀ ਕਰੀਬ ਆ ਗਏ। ਪਹਿਲਾਂ ਉਹ ਅਲੱਗ ਕਮਰੇ ਵਿੱਚ ਰਹਿੰਦੇ ਸਨ, ਪਰ ਫ਼ਿਰ ਖਰਚ ਬਚਾਉਣ ਲਈ ਇਕ ਹੀ ਕਮਰੇ ਵਿੱਚ ਰਹਿਣ ਲੱਗੇ।ਇਸ ਦਰਮਿਆਨ ਜਿਸਮਾਨੀ ਰਿਸ਼ਤਾ ਵੀ ਬਣ ਗਿਆ। ਰਾਹੁਲ ਨੇ ਜੀਨਾ ਨਾਲ ਪਿਆਰ ਦਾ ਢੌਂਗ ਕਰਨਾ ਅਰੰਭ ਕਰ ਦਿੱਤਾ। ਫ਼ਿਰ ਉਹਨਾਂ ਨੇ ਦਿੱਲੀ ਆ ਕੇ ਵਿਆਹ ਕਰਵਾ ਲਿਆ। ਰਾਹੁਲ ਨੇ ਉਮਰ ਵਿੱਚ ਦਸ ਸਾਲ ਵੱਡੀ, ਵਿਦੇਸ਼ੀ ਅਤੇ ਮੁਸਲਮਾਨ ਲੜਕੀ ਨਾਲ ਵਿਆਹ ਕੀਤਾ ਸੀ। ਇਹ ਜਾਣ ਕੇ ਉਸਦੇ ਪਰਿਵਾਰ ਵਿੱਚ ਤੂਫ਼ਾਨ ਮੱਚ ਗਿਆ। ਉਮਾ ਸ਼ੰਕਰ ਜੀਨਾ ਦੇ ਨਾਲ ਰਾਹੁਲ ਨੂੰ ਵੀ ਘਰ ਤੋਂ ਕੱਢਣ ਤੇ ਬਜਿੱਦ ਸੀ, ਪਰ ਰਾਹੁਲ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਅਜਿਹਾ ਸਮਝਾਇਆ ਕਿ ਉਹ ਸ਼ਾਂਤ ਹੀ ਨਹੀਂ ਹੋਏ, ਬਲਕਿ ਜੀਨਾ ਨੂੰ ਪਰਿਵਾਰ ਦੀ ਨੂੰਹ ਸਵੀਕਾਰ ਕਰ ਲਿਆ ਗਿਆ ਅਤੇ ਉਸ ਨਾਲ ਬੇਹੱਦ ਪਿਆਰ ਨਾਲ ਪੇਸ਼ ਆਉਣ ਲੱਗੇ।ਜੀਨਾ ਨੇ ਰਾਹੁਲ ਦੇ ਪਰਿਵਾਰ ਨੂੰ ਲੱਖਾਂ ਦੇ ਗਿਫ਼ਟ ਵੀ ਦਿੱਤੇ। ਜੀਨਾ ਹੁਣ ਮਾਂ ਬਣਨਾ ਚਾਹੁੰਦੀ ਸੀ ਪਰ ਰਾਹੁਲ ਬਿਲਕੁਲ ਨਹੀਂ ਚਾਹੁੰਦਾ ਸੀ ਕਿ ਉਹਨਾਂ ਦੀ ਕੋਈ ਸੰਤਾਨ ਹੋਵੇ। ਇਸ ਕਰ ਕੇ ਇਕਾਂਤ ਵਿੱਚ ਸਾਵਧਾਨੀ ਵਰਤਦਾ। ਜੀਨਾ ਵਿਰੋਧ ਕਰਦੀ ਤਾਂ ਕਹਿੰਦਾ- ਮੇਰਾ ਕੋਈ ਰੁਜ਼ਗਾਰ ਜਮ ਜਾਵੇ ਅਤੇ ਰੈਗੂਲਰ ਆਮਦਨੀ ਹੋਣ ਲੱਗੇ ਤਾਂ ਬੱਚਾ ਪਲਾਨ ਕਰਾਂਗੇ।
ਸੰਨ 2013 ਦੇ ਅਖੀਰ ਵਿੱਚ ਰਾਹੁਲ ਨੇ ਜੀਨਾ ਤੋਂ ਕਰਿਆਨੀ ਦੀ ਆਪਣੀ ਦੁਕਾਨ ਤੇ ਪੈਸੇ ਲਗਾਉਣ ਲਈ ਦੋ ਲੱਖ ਮੰਗੇ। ਜੀਨਾ ਨੇ ਸਪਸ਼ਟ ਕਿਹ, ਮੇਰੇ ਕੋਲ ਜਿੰਨਾ ਪੈਸਾ ਸੀ, ਸਭ ਦੇ ਚੁੱਕੀ ਹਾਂ। ਹੁਣ ਮੇਰਾ ਖਾਤਾ ਖਾਲੀ ਹੈ। ਇਸ ਕਰ ਕੇ ਪੈਸੇ ਦੀ ਗੱਲ ਨਾ ਕਰੋ।ਰਾਹੁਲ ਨੇ ਪੈਸਿਆਂ ਲਈ ਬਹੁਤ ਦਬਾਅ ਪਾਇਆ, ਪਰ ਜੀਨਾ ਨੇ ਆਪਣੇ ਪਰਿਵਾਰ ਤੋਂ ਵੀ ਪੈਸੇ ਮੰਗਾਉਣ ਤੋਂ ਇਨਕਾਰ ਕਰ ਦਿੱਤਾ। ਜੀਨਾ ਰਾਹੁਲ ਦੇ ਪਰਿਵਾਰ ਨੂੰ 8 ਲੱਖ ਤੋਂ ਜ਼ਿਆਦਾ ਪੈਸੇ ਦੇ ਚੁੱਕੀ ਹੈ। ਜੀਨਾ ਨੂੰ ਹਿੰਦੀ ਨਹੀਂ ਆਉਂਦੀ ਸੀ। ਉਹ ਸਿੱਖਣਾ ਵੀ ਚਾਹੁੰਦੀ ਸੀ ਪਰ ਸਿੱਖ ਨਾ ਸਕੀ। ਜੀਨਾ ਨੂੰ ਰਾਹੁਲ ਦੇ ਇਰਾਦੇ ਸਮਝ ਆਉਣ ਲੱਗੇ।
ਜੀਨਾ ਦੇ ਹੱਥ ਖਾਲੀ ਹੋ ਗਏ ਸਨ, ਉਸਨੁੰ ਘਰ ਤੋਂ ਕੱਢ ਦਿੱਤਾ ਅਤੇ ਪਾਗਲ ਵੀ ਐਲਾਨ ਕਰ ਦਿੱਤਾ। ਜੀਨਾ ਨੇ ਮੁਹੱਲੇ ਵਾਲਿਆਂ ਨੂੰ ਆਪਣਾ ਦੁਖੜਾ ਦੱਸਿਆ ਪਰ ਭਾਸ਼ਾ ਦੀ ਆਗਿਆਨਤਾ ਦੇ ਕਾਰਨ ਦੱਸ ਨਾ ਸਕੀ, ਜਦਕਿ ਰਾਹੁਲ ਆਪਣੀ ਗੱਲ ਚੰਗੀ ਤਰ੍ਹਾਂ ਸਮਝਾ ਦਿੰਦਾ ਸੀ।
ਜੀਨਾ ਨੇ ਰਾਹੁਲ ਖਿਲਾਫ਼ ਪੁਲਿਸ ਕੋਲ ਸ਼ਿਕਾਇਤ ਕੀਤੀ ਤਾਂ ਰਾਹੁਲ ਨੂੰ ਥਾਣੇ ਬੰਦ ਕਰ ਦਿੱਤਾ। ਰਾਹੁਲ ਨੂੰ ਸਲਾਖਾਂ ਪਿੱਛੇ ਦੇਖ ਕੇ ਜੀਨਾ ਦਾ ਦਿਲ ਪਸੀਜ ਗਿਆ। ਰਾਹੁਲ ਵੀ ਮਿੰਨਤਾਂ ਕਰਨ ਲੱਗਿਆ, ਅੰਤ ਜੀਨਾ ਪਸੀਜ ਗਈ ਅਤੇ ਪੁਲਿਸ ਨੇ ਰਾਹੁਲ ਨੂੰ ਛੱਡ ਦਿੱਤਾ।
ਜੇਲ੍ਹ ਤੋਂ ਨਿਕਲਣ ਦੇ ਬਾਅਦ ਰਾਹੁਲ ਫ਼ਿਰ ਬਦਲ ਗਿਆ। ਜੀਨਾ ਨੂੰ ਫ਼ਿਰ ਤੋਂ ਲਾਵਾਰਸ ਭਟਕਣ ਲਈ ਛੱਡ ਦਿੱਤਾ। ਬਾਂਦਾ ਦੀਆਂ ਸੜਕਾਂ ਤੇ ਜੀਨਾ ਲਾਵਾਰਸ ਭਟਕਣ ਲੱਗੀ। ਇਕ ਨੇ ਉਸਨੂੰ ਪਾਗਲ ਕਿਹਾ ਤਾਂ ਹੌਲੀ-ਹੌਲੀ ਪੂਰੇ ਸ਼ਹਿਰ ਦੇ ਲਈ ਉਹ ਪਾਗਲ ਹੋ ਗਈ। ਟਮਾਟਰ, ਅੰਡੇ, ਪੱਥਰ ਸੁੱਟ ਕੇ ਲੋਕ ਉਸਨੂੰ ਮਾਰਨ ਅਤੇ ਖਦੇੜਨ ਲੱਗੇ।ਆਪਣੀ ਕੋਸ਼ਿਸ਼ ਵਿੱਚ ਨਾਕਾਮ ਰਹਿਣ ਤੇ ਸੰਨ 2015 ਵਿੱਚ ਜੀਨਾ ਨੇ ਦੋ ਵਾਰ ਥਾਣਾ ਕੋਤਵਾਲੀ ਵਿੱਚ ਰਾਹੁਲ ਦੇ ਖਿਲਾਫ਼ ਰਿਪੋਰਟ ਕੀਤੀ। ਇਸ ਮਾਮਲੇ ਵਿੱਚ ਮੁਕੱਦਮਾ ਵੀ ਦਰਜ ਹੋ ਗਿਆ। ਪੁਲਿਸ ਨੇ ਰਾਹੁਲ ਨੂੰ ਫ਼ਿਰ ਪਕੜ ਲਿਆ। ਪਰ ਉਹ ਅਪਰੋਚ ਕਰਵਾ ਕੇ ਛੁਟ ਗਿਆ। ਪੂਰੇ ਸ਼ਹਿਰ ਨੇ ਹੀ ਜੀਨਾ ਨੂੰ ਜਿਵੇਂ ਪਾਗਲ ਮੰਨ ਲਿਆ ਸੀ। ਉਹ ਜਿੱਥੇ ਜਾਂਦੀ, ਦੁਰਕਾਰ ਕੇ ਭਜਾ ਦਿੱਤਾ ਜਾਂਦਾ। ਦਰਅਸਲ ਜੀਨਾ ਨੂੰ ਪਾਗਲ ਐਲਾਨ ਕਰਨਾ ਰਾਹੁਲ ਦੀ ਚਾਲ ਸੀ। ਉਹ ਚਾਹੁੰਦਾ ਸੀ ਕਿ ਜੀਨਾ ਭਾਰਤ ਛੱਡ ਕੇ ਚਲੀ ਜਾਵੇ। ਜੀਨਾ ਨੂੰ ਭਜਾਉਣ ਲਈ ਉਹ ਅਕਸਰ ਉਸਨੂੰ ਕੁੱਟਦਾ ਵੀ ਸੀ।
17 ਨਵੰਬਰ 2015 ਨੂੰ ਵੀ ਰਾਹੁਲ ਜੀਨਾ ਨੂੰ ਕੁੱਟ ਰਿਹਾ ਸੀ, ਉਦੋਂ ਹੀ ਪਾਠਕ ਨਾਮੀ ਵਕੀਲ ਉਥੋਂ ਲੰਘੇ। ਗਲਤ ਕੰਮ ਦੇਖ ਕੇ ਉਹਨਾਂ ਨੇ ਦਖਲ ਦਿੱਤਾ ਅਤੇ ਜੀਨਾ ਨੂੰ ਆਪਣੇ ਘਰ ਲੈ ਗਏ। ਉਹ ਜੀਨਾ ਨੂੰ ਉਚ ਅਫ਼ਸਰ ਦੇ ਕੋਲ ਲੈ ਗਏ। ਕਮਿਸ਼ਨਰ ਨੇ ਜੀਨਾ ਦਾ ਦਰਦ ਸੁਣਿਆ ਅਤੇ ਫ਼ਿਰ ਜਾ ਕੇ ਰਾਹੁਲ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ। ਰਾਹੁਲ ਅਤੇ ਉਸ ਦਾ ਪਿਓ ਮੁਕੱਦਮਾ ਦਰਜ ਹੁੰਦੇ ਹੀ ਰੂਪੋਸ਼ ਹੋ ਗਏ। ਉਹਨਾਂ ਦੋਵਾਂ ਨੂੰ ਪਕੜ ਲਿਆਂਦਾ ਅਤੇ ਅਦਾਲਤ ਵਿੱਚ ਪੇਸ਼ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ।

LEAVE A REPLY