1ਚੰਡੀਗੜ੍ਹ  : ਸ਼ਹੀਦ ਭਗਤ ਸਿੰਘ ਦੇ ਨਾਂਅ ‘ਤੇ ਹੀ ਚੰਡੀਗੜ ਅੰਤਰਰਾਸ਼ਟਰੀ ਏਅਰਪੋਰਟ ਦਾ ਨਾਮਕਰਣ ਹੋਵੇਗਾ। ਇਹ ਪ੍ਰਸਤਾਅ ਵੀਰਵਾਰ ਨੂੰ ਹਰਿਆਣਾ ਵਿਧਾਨਸਭਾ ਵਿੱਚ ਪਾਰਿਤ ਕੀਤੇ ਗਏ ਇਕ ਪ੍ਰਸਤਾਅ ਰਾਹੀਂ ਸਾਰੇ ਦਲਾਂ ਨੇ ਸਰਵਸੰਮਤੀ ਨਾਲ ਪਾਸ ਕੀਤਾ। ਗੌਰਤਲਬ ਹੈ ਕਿ ਵਿਧਾਨਸਭਾ ਬਜਟ ਸੈਸ਼ਨ ਦਾ ਅੱਜ ਆਖਿਰੀ ਦਿਨ ਸੀ ਤੇ ਇਹ ਪ੍ਰਸਤਾਅ ਸਾਰੇ ਦਲਾਂ ਨੇ ਪ੍ਰਸ਼ਨਕਾਲ ਦੇ ਬਾਅਦ ਬਿਨਾਂ ਕਿਸੇ ਨਾ ਨੁਕਰ ਕਰਕੇ ਪਾਸ ਕਰ ਦਿੱਤਾ। ਚੰਡੀਗੜ ਏਅਰਪੋਰਟ ਦੇ ਨਾਂਅ ‘ਤੇ ਹਰਿਆਣਾ ਤੇ ਪੰਜਾਬ ਸੂਬੇ ਵਿੱਚ ਕਾਫੀ ਘਮਾਸਾਨ ਮਚਿਆ ਹੋਇਆ ਸੀ। ਹਰਿਆਣਾ ਦੀ ਭਾਜਪਾ ਸਰਕਾਰ ਨੇ ਅੰਤਰਰਾਸ਼ਟਰੀ ਏਅਰਪੋਰਟ ਦਾ ਨਾਮ ਆਰਐਸਐਸ ਦੇ ਵਿਚਾਰਕ ਤੇ ਉਪ ਮੁੱਖ ਮੰਤਰੀ ਮੰਗਲ ਸੈਨ ਦੇ ਨਾਂਅ ‘ਤੇ ਰਖੇ ਜਾਣ ਦਾ ਸੁਝਾਅ ਦਿੱਤਾ ਸੀ ਜਦਕਿ ਪੰਜਾਬ ਸਰਕਾਰ ਨੇ ਇਸਨੂੰ ਸ਼ਹੀਦਏਆਜਮ ਭਗਤ ਸਿੰਘ ਦੇ ਨਾਂਅ ‘ਤੇ ਰੱਖਣ ਦਾ ਪ੍ਰਸਤਾਅ ਰਖਿਆ ਸੀ। ਗੌਰਤਲਬ ਹੈ ਕਿ ਨਵੇਂ ਟਰਮੀਨਲ ਭਵਨ ਦੀ ਉਸਾਰੀ ਮੋਹਾਲੀ ਵਿੱਚ ਹੋਣ ਕਰਕੇ ਇਸਦੇ ਨਾਮਕਰਣ ਦੇ ਵਿਵਾਦ ਦੀ ਸਭ ਤੋਂ ਵੱਡੀ ਵਜਾ ਬਣੀ। ਕਿਉਂਕਿ ਹਵਾਈ ਪੱਟੀ ਪੰਜਾਬ ਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ ਵਿਚਾਲੈ ਹੈ। ਨਵੇਂ ਟਰਮੀਨਲ ਦੀ ਉਸਾਰੀ ਵਿੱਚ 51 ਫੀਸਦੀ ਦੀ ਹਿੱਸੇਦਾਰੀ ਭਾਰਤੀ ਵਿਮਾਨਪਤੱਨ ਪ੍ਰਾਧਿਕਰਣ ਤੇ 24.5 ਫੀਸਦੀ ਹਿੱਸੇਦਾਰੀ ਪੰਜਾਬ ਤੇ ਹਰਿਆਣਾ ਰਾਜ ਸਰਕਾਰਾਂ ਦੀ ਸੀ।
ਚੰਡੀਗੜ ਵਿਖੇ ਮੌਜੂਦ ਅੰਤਰਰਾਸ਼ਟਰੀ ਏਅਰਪੋਰਟ ਦੀ ਕੁਝ ਖਾਸਿਅਤਾਂ ਇਸ ਪ੍ਰਕਾਰ ਹਨ। 306 ਏਕੜ ਵਿੱਚ ਬਣੇ ਇੰਟਰਨੇਸ਼ਨਲ ਏਅਰਪੋਰਟ ‘ਤੇ ਲਗਭਗ 500 ਕਰੋੜ ਰੁਪਏ ਫਰਸਟ ਫੇਜ਼ ਵਿੱਚ ਖਰਚ ਕੀਤੇ ਗਏ ਹਨ ਜਦਕਿ 49 ਫੀਸਦੀ ਖਰਚ ਹਰਿਆਣਾ ਤੇ ਪੰਜਾਬ ਅਤੇ 51 ਫੀਸਦੀ ਏਅਰਪੋਰਟ ਅਥਾਰਿਟੀ ਦਾ ਹੈ। ਇਥੇ ਮੌਜੂਦ ਪਾਰਕਿੰਗ ਏਰੀਆ ਵਿੱਚ 500 ਟੈਕਸੀ ਪਾਰਕ ਹੋ ਸਕਦੀਆਂ ਹਨ। 48 ਕਾਉਂਟਰ ਚੇਕ ਇਨ ਹਨ ਜੋਕਿ ਡਿਪਾਰਚਰ ਕਨਵੇਅਰ ਬੇਲਟ ਨਾਲ ਅਟੈਚਡ ਹਨ। 40 ਫੀਸਦੀ ਐਲਈਡੀ ਲਾਈਟਸ ਦਾ ਇਥੇ ਪ੍ਰਬੰਧ ਕੀਤਾ ਗਿਆ ਹੈ। 3 ਏਅਰੋਬ੍ਰਿਜ ਲਗ ਚੁਕੇ ਹਨ ਜਦਕਿ 5 ਦਾ ਹੀ ਪ੍ਰੋਵੀਜਨ ਹੈ। ਇਕ ਘੰਟੇ ਦੇ ਸਮੇਂ ਦੌਰਾਨ ਲਗਭਗ 1600 ਯਾਤਰੀ ਹੈਂਡਲ ਕੀਤੇ ਜਾ ਸਕਦੇ ਹਨ। ਡਿਪਾਰਚਰ ਵਾਸਤੇ ਅੇਲੀਵੇਟਡ ਰੋਡ ਬਣਾਏ ਗਏ ਹਨ।

LEAVE A REPLY