ਮੁੰਬਈ— ਭਾਰਤ ਤੇ ਵੈਸਟ ਇੰਡੀਜ਼ ਵਿਚਾਲੇ ਟੀ-20 ਵਿਸ਼ਵ ਕੱਪ ਦਾ ਦੂਜਾ ਸੈਮੀਫਾਈਨਲ ਮੈਚ ਵੀਰਵਾਰ ਨੂੰ ਖੇਡਿਆ ਗਿਆ। ਮੈਚ ‘ਚ ਵੈਸਟ ਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 20 ਓਵਰਾਂ ‘ਚ 2 ਵਿਕਟਾਂ ਦੇ ਨੁਕਸਾਨ ‘ਤੇ 192 ਦੌੜਾਂ ਬਣਾਈਆਂ। ਭਾਰਤ ਵੱਲੋਂ ਵਿਰਾਟ ਕੋਹਲੀ ਨੇ ਇਕ ਵਾਰ ਫਿਰ ਸ਼ਾਨਦਾਰ ਬੱਲੇਬਾਜ਼ੀ ਕੀਤੀ ਤੇ ਅਜੇਤੂ 89 ਦੌੜਾਂ ਦੀ ਪਾਰੀ ਖੇਡੀ।

ਟੀਚੇ ਦਾ ਪਿੱਛਾ ਕਰਨ ਉਤਰੀ ਵੈਸਟ ਇੰਡੀਜ਼ ਦੀ ਟੀਮ ਨੇ 19.4 ਓਵਰਾਂ ‘ਚ 3 ਵਿਕਟਾਂ ਦੇ ਨੁਕਸਾਨ ‘ਤੇ ਹੀ ਟੀਚਾ ਹਾਸਲ ਕਰ ਲਿਆ ਤੇ ਭਾਰਤ ਨੂੰ ਬਾਹਰ ਦਾ ਰਸਤਾ ਦਿਖਾਇਆ। ਵੈਸਟ ਇੰਡੀਜ਼ ਵੱਲੋਂ ਲੈਂਡਲ ਸਿਮੰਸ ਨੇ 51 ਗੇਂਦਾਂ ‘ਚ 82 ਦੌੜਾਂ ਦੀ ਪਾਰੀ ਖੇਡੀ। ਭਾਰਤ ਦੀ ਹਾਰ ਦਾ ਮੁੱਖ ਕਾਰਨ ਉਹ ਦੋ ਨੋ ਬਾਲਾਂ ਰਹੀਆਂ, ਜਿਨ੍ਹਾਂ ‘ਤੇ ਸਿਮੰਸ ਆਊਟ ਹੋਇਆ ਸੀ। ਜੇ ਭਾਰਤੀ ਗੇਂਦਬਾਜ਼ ਉਹ ਨੋ ਬਾਲਾਂ ਨਾ ਕਰਦੇ ਤਾਂ ਸ਼ਾਇਦ ਭਾਰਤ ਇਹ ਮੈਚ ਜਿੱਤ ਜਾਂਦਾ। ਹੁਣ ਫਾਈਨਲ ‘ਚ ਐਤਵਾਰ ਨੂੰ ਕੋਲਕਾਤਾ ਵਿਖੇ ਵੈਸਟ ਇੰਡੀਜ਼ ਦਾ ਮੁਕਾਬਲਾ ਇੰਗਲੈਂਡ ਨਾਲ ਹੋਵੇਗਾ।

LEAVE A REPLY