download-300x150ਪਾਮ ਐਵੇਨਿਊ ਕੋਲਕਾਤਾ ਦਾ ਇਕ ਅਜਿਹਾ ਪੌਸ਼ ਇਲਾਕਾ ਹੈ, ਜਿੱਥੇ ਵੀ. ਵੀ. ਆਈ. ਪੀ. ਲੋਕ ਰਹਿੰਦੇ ਹਨ। ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਬੁੱਧਦੇਵ ਭੱਟਾਚਾਰੀਆ ਵੀ ਇੱਥੇ ਹੀ ਪਰਿਵਾਰ ਸਮੇਤ ਰਹਿੰਦੇ ਹਨ। ਉਹਨਾਂ ਦੇ ਸਾਹਮਣੇ ਹੀ ਬਿਲਡਿੰਗ ਦੇ ਮਾਲਕ ਰਵੀ ਸੇਠ ਹਨ। ਉਹਨਾਂ ਨੇ ਤਿੰਨ ਮੰਜ਼ਿਲਾਂ ਉਚੇ ਕਿਰਾਏ ਤੇ ਲਈਆਂ ਹਨ। ਇਮਾਰਤ ਦੀ ਟੌਪ ਫ਼ਲੋਰ ਤੇ ਫ਼ੋਨਸੇਕਾ ਫ਼ੈਮਲੀ ਰਹਿੰਦੀ ਸੀ। ਪਰਿਵਾਰ ਦਾ ਮੁਖੀ 49 ਸਾਲਾ ਨੀਲ ਫ਼ੋਨਸੇਕਾ ਸੀ। ਉਸਤੋਂ ਇਲਾਵਾ ਨੀਲ ਦੀ ਪਤਨੀ ਜੈਸਿਕਾ, 21 ਸਾਲਾ ਪੁੱਤਰੀ ਸਮਾਨਤਾ, ਸੋਲਾਂ ਸਾਲਾ ਜੁੜਵਾਪੁੱਤਰ ਡੇਰੇਨ ਅਤੇ ਜੋਸ਼ੂਆ ਸਨ।
15 ਜਨਵਰੀ ਦੀ ਸ਼ਾਮ ਫ਼ੋਨਸੇਕਾ ਪਰਿਵਾਰ ਨੇ ਆਪਣੇ ਵਿਆਹ ਦੀ 22ਵੀਂ ਵਰ੍ਹੇਗੰਢ ਮਨਾਈ। ਇਸ ਪਾਰਟੀ ਵਿੱਚ ਸ਼ਰੀਕ ਹੋਣ ਲਈ ਨੀਲ ਦੀ ਮਾਂ 79 ਸਾਲਾ ਸ਼ਰਲੀ ਮੁੰਬਈ ਤੋਂ ਆਈ। ਜੈਸਿਕਾ ਦੀ ਛੋਟੀ ਭੈਣ ਸ਼ਬਾਨਾ ਵੀ ਘਰ ਵਿੱਚ ਮੌਜੂਦ ਸੀ।
16 ਫ਼ਰਵਰੀ ਦੀ ਸਵੇਰ ਕਰੀਬ ਸਾਢੇ ਸੱਤ ਵਜੇ ਸ਼ਬਾਨਾ ਸੌਂ ਕੇ ਉਠੀ ਅਤੇ ਕਮਰੇ ਤੋਂ ਬਾਹਰ ਆਈ ਤਾਂ ਉਸਨੇ ਸ਼ਰਲੀ ਨੂੰ ਪ੍ਰੇਸ਼ਾਨ ਦੇਖਿਆ। ਪੁੱਛਿਆ, ਅੰਟੀ ਕਿਸੇ ਉਲਝਣ ਵਿੱਚ ਲੱਗ ਰਹੀ ਹੋ। ਕੀ ਮੈਂ ਤੁਹਾਡੀ ਪ੍ਰੇਸ਼ਾਨੀ ਪੁੱਛ ਸਕਦਾ ਹਾਂ।
ਪ੍ਰੇਸ਼ਾਨੀ ਮੇਰੀ ਨਿੱਜੀ ਨਹੀਂ ਬਲਕਿ ਨੀਲ ਨੂੰ ਲੈ ਕੇ ਹੈ। ਸ਼ਰਲੀ ਬੋਲੀ। ਦੇਖੋ ਨਾ, ਇੰਨੀ ਦੇਰ ਹੋ ਗਈ ਅਤੇ ਨੀਲ ਹਾਲੇ ਤੱਕ ਨਹੀਂ ਆਇਆ। ਅੰਟੀ ਸ਼ਾਇਦ ਤੁਸੀਂ ਭੁੱਲ ਰਹੀ ਹੋ ਕਿ ਸਾਡੇ ਮਕਾਨ ਵਿੱਚ ਤਿੰਨ ਕਮਰੇ ਹਨ ਅਤੇ ਤਿੰਨੇ ਸਾਊਂਡ ਪਰੂਫ਼ ਹਨ। ਸ਼ਬਾਨਾ ਮੁਸਕਰਾਈ। ਬਾਹਰ ਦੀ ਆਵਾਜ਼ ਨਾ ਅੰਦਰ ਆ ਸਕਦੀ ਹੈ ਅਤੇ ਨਾ ਹੀ ਜਾ ਸਕਦੀ ਹੈ। ਤੁਸੀਂ ਪ੍ਰੇਸ਼ਾਨ ਨਾ ਹੋਵੋ। ਸ਼ਬਾਨਾ ਨੇ ਸ਼ਰਲੀ ਨੂੰ ਭਰੋਸਾ ਦੇਣ ਦੀ ਕੋਸ਼ਿਸ਼ ਕੀਤੀ। ਰਾਤ ਦੇ 12 ਵਜੇ ਤੱਕ ਪਾਰਟੀ ਚੱਲੀ, ਸਾਢੇ 12 ਵਜੇ ਅਸੀਂ ਸਭ ਲੋਕ ਆਏ। ਸੁੱਤੇ ਸੁੱਤੇ ਇਕ ਵੱਜ ਗਿਆ ਹੋਵੇਗਾ। ਇਸੇ ਕਰ ਕੇ ਸਭ ਸੌਂ ਰਹੇ ਹਨ। ਕਮਰੇ ਵਿੱਚ ਨੀਲ ਇਕੱਲਾ ਨਹੀਂ ਹੈ, ਮੇਰੀ ਭੈਣ ਹੈ ਅਤੇ ਉਸਦੇ ਦੋ ਮੁੰਡੇ ਵੀ ਹਨ।
ਸ਼ਬਾਨਾ ਇਸ ਉਮੀਦ ਨਾਲ ਦਰਵਾਜ਼ਾ ਖੜਕਾਉਣ ਲੱਗੀ ਕਿ ਨੀਲ ਆ ਗਿਆ।ਉਸਦੇ ਗਲੇ, ਚਿਹਰੇ ਅਤੇ ਕੂਹਣੀਆਂ ਤੋਂ ਖੂਨ ਟਪਕ ਰਿਹਾ ਸੀ। ਨੀਲ ਇਕ ਹੱਥ ਵਿੱਚ ਆਪਣਾ ਗਲਾ ਪਕੜੀ ਸੀ ਅਤੇ ਦੂਜੇ ਵਿੱਚ ਤੇਜ਼ ਧਾਰ ਵਾਲਾ ਚਾਕੂ ਸੀ। ਉਸਦੀ ਹਾਲਤ ਦੇਖ ਕੇ ਸ਼ਬਾਨਾ ਅਤੇ ਸ਼ਰਲੀ ਨੂੰ ਗੱਸ਼ ਆ ਗਿਆ। ਕੀ ਹੋਇਆ, ਕਿਵੇਂ ਹੋਇਆ?
ਜਿਸ ਕਮਰੇ ਵਿੱਚ ਹਵਾ ਦਾ ਆਉਣਾ-ਜਾਣਾ ਵੀ ਨੀਲ ਦੀ ਮਰਜ਼ੀ ਤੋਂ ਬਿਨਾਂ ਨਹੀਂ ਹੁੰਦਾ, ਉਸ ਏਅਰ ਟਾਈਟ ਅਤੇ ਸਾਊਂਡ ਪਰੂਫ਼ ਕਮਰੇ ਵਿੱਚ ਕੌਣ ਵੜ ਕੇ ਚਾਕੂ ਚਲਾ ਸਕਦਾ ਹੈ। ਸ਼ਬਾਨਾ ਨੇ ਨੀਲ ਨੂੰ ਸੰਭਾਲਿਆ ਅਤੇ ਉਸਦੇ ਜ਼ਖਮਾਂ ਬਾਰੇ ਜਾਨਣਾ ਚਾਹਿਆ ਪਰ ਉਹ ਕੁਝ ਦੱਸਣ ਦੀ ਹਾਲਤ ਵਿੱਚ ਨਹੀਂ ਸੀ। ਨੀਲ ਦੇ ਕੱਟੇ ਗਲੇ ਅਤੇ ਕੂਹਣੀਆਂ ਦੀਆਂ ਕਟੀਆਂ ਨਾੜਾਂ ਤੋਂ ਬਹੁਤ ਤੇਜੀ ਨਾਲ ਖੂਨ ਵਹਿ ਰਿਹਾ ਸੀ। ਡੇਰੇਨ ਅਤੇ ਜੋਸੂਆ ਦੀ ਮਦਦ ਦੀ ਆਸ ਲੈ ਕੇ ਸ਼ਬਾਨਾ ਕਮਰੇ ਵਿੱਚ ਗਈ ਤਾਂ ਉਸਦਾ ਸਿਰ ਚਕਰਾ ਗਿਆ ਅਤੇ ਹੱਥ ਪੈਰ ਕੰਬਣ ਲੱਗੇ। ਕਮਰੇ ਵਿੱਚ ਜੈਸਿਕਾ, ਡੇਰੇਨ ਅਤੇ ਜੋਸ਼ੂਆ ਮਰੇ ਪਏ ਸਨ। ਕੁਦਰਤੀ ਉਸੇ ਵਕਤ ਸ਼ਬਾਨਾ ਨੂੰ ਲਿਜਾਣ ਲਈ ਉਸਦਾ ਭਰਾ ਜਾਵੇਦ ਆ ਗਿਆ। ਭੈਣ ਅਤੇ ਭਾਣਜਿਆਂ ਦੀਆਂ ਲਾਸ਼ਾਂ ਅਤੇ ਭਣੋਈਏ ਨੂੰ ਬੁਰੀ ਤਰ੍ਹਾਂ ਜ਼ਖਮੀ ਦੇਖ ਕੇ ਉਸ ਦੇ ਵੀ ਹੱਥ ਪੈਰ ਫ਼ੁੱਲ ਗਏ। ਪੁਲਿਸ ਨੂੰ ਫ਼ੋਨ ਕੀਤਾ, ਐਂਬੂਲੈਂਸ ਬੁਲਾਈ। ਨੀਲ ਨੂੰ ਫ਼ੌਰਨ ਹਸਪਤਾਲ ਨਾ ਲਿਜਾਇਆ ਜਾਵੇ। ਪੁਲਿਸ ਤੁਰੰਤ ਘਟਨਾ ਸਥਾਨ ਤੇ ਪਹੁੰਚੀ। ਸਰਕਾਰੀ ਹਸਪਤਾਲ ਲਿਜਾਣਾ ਸੀ, ਪਰ ਹਸਪਤਾਲ ਦੂਰ ਸੀ ਅਤੇ ਘਰ ਅਤੇ ਹਸਪਤਾਲ ਦੀ ਲੰਮੀ ਦੂਰੀ ਨੀਲ ਦੀ ਜਾਨ ਗੁਆ ਸਕਦੀ ਸੀ। ਇਸ ਕਰ ਕੇ ਐਂਬੂਲੈਂਸ ਨਜ਼ਦੀਕੀ ਪ੍ਰਾਈਵੇਟ ਨਰਸਿੰਗ ਹੋਮ ਲੈ ਗਏ। ਅਮਿਤ ਵਿਸ਼ਵਾਸ ਨੇ ਘਟਨਾ ਸਥਾਨ ਅਤੇ ਲਾਸ਼ਾਂ ਦਾ ਨਿਰੀਖਣ ਕੀਤਾ। ਜੈਸਿਕਾ ਦਾ ਗਲਾ ਕੱਟਿਆ ਹੋਇਆ ਸੀ। ਗਲੇ ਤਾਂ ਡੇਰੇਨ ਅਤੇ ਜੋਸ਼ੂਆ ਦੇ ਵੀ ਕੱਟੇ ਸਨ ਪਰ ਉਹਨਾਂ ਦੋਵਾਂ ਦੇ ਸਿਰ ਵੀ ਜ਼ਖਮੀ ਸਨ। ਦੋਵਾਂ ਦੇ ਸਿਰ ਪਿਚਕੇ ਹੋਏ ਸਨ। ਪਹਿਲੀ ਨਜ਼ਰੇ ਲੱਗਦਾ ਸੀ ਕਿ ਕਿਸੇ ਭਾਰੀ ਵਸਤੂ ਨਾਲ ਡੇਰੇਨ ਅਤੇ ਜੋਸ਼ੂਆਂ ਦੇ ਸਿਰ ਤੇ ਘਾਤਕ ਵਾਰ ਕੀਤਾ ਗਿਆ ਹੈ।
ਬੀਤੀ ਰਾਤ ਕਮਰੇ ਵਿੱਚ ਕੁੱਲ ਚਾਰ ਲੋਕ ਸੁੱਤੇ ਸਨ, ਜਿਹਨਾਂ ਵਿੱਚੋਂ ਤਿੰਨ ਮਰੇ ਪਏ ਸਨ ਅਤੇ ਚੌਥਾ ਨੀਲ ਗੰਭੀਰ ਜ਼ਖਮੀ ਸੀ। ਖੂਨ ਨਾਲ ਲਿੱਬੜਿਆ ਚਾਕੂ ਉਸਦੇ ਕਮਰੇ ਤੋਂ ਮਿਲਿਆ। ਘਟਨਾ ਬਹੁਤ ਗੰਭੀਰ ਸੀ ਇਸ ਕਰ ਕੇ ਪੁਲਿਸ ਦੇ ਉਚ ਅਧਿਕਾਰੀਆਂ ਨੂੰ ਸੂਚਨਾ ਦਿੱਤੀ। ਨਤੀਜੇ ਵਜੋਂ ਕੁਝ ਹੀ ਦੇਰ ਵਿੱਚ ਪੁਲਿਸ ਕਮਿਸ਼ਨਰ ਵੀ ਆ ਗਿਆ। ਹੋਮੀਸਾਈਡ ਅਤੇ ਫ਼ੋਰੈਂਸਿਕ ਟੀਮ ਮੌਕੇ ਤੇ ਆ ਗਈ।
ਨੀਲ ਫ਼ੋਨਸੇਕਾ ਸ਼ਾਹੀ ਜੀਵਨ ਬਤੀਤ ਕਰਨ ਵਾਲਾ ਐਂਗਲੋ ਇੰਡੀਅਨ ਵਿਅਕਤੀ ਸੀ। ਉਹ ਕੋਲਕਾਤਾ ਦਾ ਮੰਨਿਆ ਪ੍ਰਮੰਨਿਆ ਇੰਟੀਰੀਅਰ ਡੈਕੋਰੇਟਰ ਅਤੇ ਬੂਟੀਕ ਕਾਰੋਬਾਰੀ ਸੀ। ਘੋੜਿਆਂ ਦੀ ਰੇਸ ਦਾ ਵੀ ਸ਼ੌਕੀਨ ਸੀ। ਉਹ ਖੁਦ ਵੀ ਲੰਮੀ ਰੇਸ ਦੇ ਇਕ ਘੋੜਾ ਸਰਤਾਜ ਦਾ ਮਾਲਕ ਸੀ। ਆਲੀਸ਼ਾਨ ਘਰ ਵਿੱਚ ਰਹਿਣਾ, ਸ਼ਾਨਦਾਰ ਗੱਡੀਆਂ ਅਤੇ ਹਵਾਈ ਜਹਾਜ਼ ਵਿੱਚ ਸਫ਼ਲ ਕਰਨਾ ਉਸਦਾ ਸ਼ੁਗਲ ਸੀ। ਹਾਈ ਪ੍ਰੋਫ਼ਾਈਲ ਪਾਰਟੀ ਦੇਣਾ ਅਤੇ ਲੇਟ ਨਾਈਟ ਪਾਰਟੀਆਂ ਵਿੱਚ ਸ਼ਰੀਕ ਹੋਣਾ ਵੀ ਉਸਦਾ ਸ਼ੌਂਕ ਸੀ। ਜੈਸਿਕਾ ਅਤੇ ਨੀਲ ਦੀ ਲਵ ਮੈਰਿਜ ਸੀ। ਵਿਆਹ ਤੋਂ ਬਾਅਦ ਜੈਸਿਕਾ ਦੀ ਏਅਰ ਹੋਸਟੈਸ ਦੀ ਨੌਕਰੀ ਜਾਂਦੀ ਰਹੀ। ਇਕ ਚਰਚ ਵਿੱਚ ਧਰਮ ਬਦਲ ਕੇ ਜੈਸਿਕਾ ਨੇ ਨੀਲ ਨਾਲ ਵਿਆਹ ਕਰਵਾਇਆ। ਇਹ ਹੁਣ ਤੋਂ 22 ਸਾਲ ਪਹਿਲਾਂ ਦੀ ਗੱਲ ਹੈ।
ਜੈਸਿਕਾ ਮੁਸਲਮਾਨ ਸੀ ਅਤੇ ਨੀਲ ਇਸਾਈ। ਧਰਮ ਦੇ ਇਸੇ ਭੇਦ ਕਾਰਨ ਪਰਿਵਾਰਕ ਸਹਿਮਤੀ ਨਾਲ ਉਹਨਾਂ ਦਾ ਵਿਆਹ ਅਸੰਭਵ ਸੀ।
ਵਿਆਹ ਤੋਂ ਇਕ ਸਾਲ ਬਾਅਦ ਜੈਸਿਕਾ ਨੇ ਬੇਟੀ ਸਮਾਂਤਾ ਨੂੰ ਜਨਮ ਦਿੱਤਾ। ਮੁੰਬਈ ਵਿੱਚ ਨੀਲ ਦੇ ਮਾਤਾ-ਪਿਤਾ ਇਕ ਸ਼ਾਨਦਾਰ ਫ਼ਲੈਟ ਵਿੱਚ ਰਹਿੰਦੇ ਸਨ। ਇਸ ਕਰ ਕੇ ਨੀਲ ਅਤੇ ਜੈਸਿਕਾ ਨੂੰ ਮੁਬੰਈ ਵਿੱਚ ਕਿਸੇ ਕਿਸਮ ਦੀ ਸਮੱਸਿਆ ਨਹੀਂ ਸੀ।
ਉਸਦਾ ਬਿਜਨਸ ਕੋਲਕਾਤਾ ਵਿੱਚ ਸੀ, ਇਸ ਕਰ ਕੇ ਵਿਆਹ ਤੋਂ ਦੋ ਸਾਲ ਬਾਦ ਉਹ ਕੋਲਕਾਤਾ ਚਲਾ ਗਿਆ। ਇੱਥੇ ਵੀਹ ਹਜ਼ਾਰ ਵਿੱਚ ਉਸ ਨੇ ਮਕਾਨ ਕਿਰਾਏ ਤੇ ਲਿਆ ਸੀ। ਉਕਤ ਫ਼ਲੋਰ ਤੇ ਤਿੰਨ ਕਮਰੇ ਸਨ। ਲਾਬੀ ਵੀ ਸੀ। ਨੀਲ ਖੁਦ ਉਚ ਕੋਟੀ ਦਾ ਡੈਕੋਰੇਟਰ ਸੀ। ਆਪਣਾ ਘਰ ਉਸਨੇ ਖੂਬ ਸਜਾਇਆ। ਘਰ ਦੀ ਸਜਾਵਟ ਤੇ ਲੱਖਾਂ ਰੁਪਏ ਖਰਚ ਕਰ ਦਿੱਤੇ। ਪੂਰਾ ਮਕਾਨ ਏ. ਸੀ. ਬਣਾਇਆ, ਪ੍ਰਾਈਵੇਸੀ ਦੀ ਦ੍ਰਿਸ਼ਟੀ ਨਾਲ ਤਿੰਨੇ ਕਮਰਿਆਂ ਨੂੰ ਸਾਊਂਡ ਪਰੂਫ਼ ਬਣਾਇਆ। ਕੋਲਕਲਤਾ ਵਿੱਚ ਹੀ 16 ਸਾਲ ਪਹਿਲਾਂ ਜੈਸਿਕਾ ਨੇ ਜੁੜਵਾ ਲੜਕੇ ਡੇਰੇਨ ਅਤੇ ਜੋਸ਼ੂਆ ਨੂੰ ਜਨਮ ਦਿੱਤਾ ਸੀ। ਬੱਚੇ ਵੱਡੇ ਹੋ ਗਏ। ਸਮਾਂਤਾ ਅਮਰੀਕਾ ਵਿੱਚ ਉਚ ਸਿੱਖਿਆ ਪ੍ਰਾਪਤ ਕਰਨ ਦੀ ਚਾਹਵਾਨ ਸੀ, ਅੰਤ ਨੀਲ ਨੇ ਉਸਨੂੰ ਪੈਨਸੇਲਵੇਨੀਆ ਸਟੇਟ ਯੂਨੀਵਰਸਿਟੀ ਵਿੱਚ ਦਾਖਲਾ ਦਿਵਾ ਦਿੱਤਾ। ਸਮਾਂਤਾ ਉਕਤ ਯੂਨੀਵਰਸਿਟੀ ਦੇ ਹੋਸਟਲ ਵਿੱਚ ਰਹਿ ਕੇ ਪੜ੍ਹਾਈ ਕਰ ਰਹੀ ਸੀ। ਮੁੰਡੇ ਵੀ ਚੰਗੇ ਕਾਲਜਾਂ ਵਿੱਚ ਪੜ੍ਹਾਈ ਲਈ ਲਗਾਏ।
15 ਜਨਵਰੀ ਨੂੰ ਜੈਸਿਕਾ ਅਤੇ ਨੀਲ ਦੇ ਵਿਆਹ ਦੀ 22ਵੀਂ ਵਰ੍ਹੇਗੰਢ ਸੀ। ਹਾਈ ਪ੍ਰੋਫ਼ਾਈਲ ਪਾਰਟੀ ਦੇ ਸ਼ੌਕੀਨ ਫ਼ੋਨਸੇਕਾ ਪਰਿਵਾਰ ਇਸ ਦਿਨ ਨੂੰ ਯਾਦਗਾਰ ਬਣਾਉਣਾ ਚਾਹੁੰਦਾ ਸੀ। ਇਸ ਕਰ ਕੇ ਡਲਹੌਜੀ ਇੰਸਟੀਚਿਊਟ ਕਲੱਬ ਵਿੱਚ ਸ਼ਾਨਦਾਰ ਪਾਰਟੀ ਆਯੋਜਿਤ ਕੀਤੀ ਗਈ। ਮਹਿਮਾਨ ਆਏ ਅਤੇ ਉਹਨਾਂ ਦੀ ਖੂਬ ਆਓ-ਭਗਤ ਕੀਤੀ। ਪਾਰਟੀ ਸਿਖਰ ਤੇ ਸੀ, ਉਦੋਂ ਹੀ ਨੀਲ ਅਤੇ ਜੈਸਿਕਾ ਵਿੱਚਕਾਰ ਤਕਰਾਰ ਹੋ ਗਈ। ਝਗੜਾ ਅਜਿਹਾ ਵਧਿਆ ਕਿ ਨੀਲ ਨੇ ਰਾਤ 12 ਵਜੇ ਪਾਰਟੀ ਖਤਮ ਕਰਨ ਦਾ ਐਲਾਨ ਕਰਦਿੱਤਾ। ਉਸ ਤੋਂ ਬਾਅਦ ਪੂਰਾ ਪਰਿਵਾਰ ਘਰ ਮੁੜ ਗਿਆ।
ਮਕਾਨ ਵਿੱਚ ਤਿੰਨ ਕਮਰੇ ਸਨ। ਇਕ ਕਮਰੇ ਵਿੱਚ ਸ਼ਰਲੀ ਅਤੇ ਸਮਾਂਤਾ ਲੇਟ ਗਈ। ਦੂਜੇ ਕਮਰੇ ਵਿੱਚ ਸ਼ਬਾਨਾ ਨੇ ਕਬਜਾ ਕਰ ਲਿਆ। ਤੀਜਾ ਕਮਰੇ ਜੋ ਨੀਲ ਅਤੇ ਜੈਸਿਕਾ ਦਾ ਬੈਡਰੂਮ ਸੀ, ਉਸ ਵਿੱਚ ਮਾਂ-ਬਾਪ ਦੇ ਨਾਲ ਦੋਵੇਂ ਮੁੰਡੇ ਸੌਣ ਲਈ ਲੇਟ ਗਏ। ਰਾਤ ਨੂੰ ਪਤਾ ਨਹੀਂ ਕੀ ਹੋਇਆ ਕਿ ਤਿੰਨ ਕਤਲ ਹੋ ਗਏ ਅਤੇ ਚੌਥਾ ਵਿਅਕਤੀ ਜ਼ਖਮੀ ਮਿਲਿਆ। ਇੰਨੇ ਵਿੱਚ ਸੂਚਨਾ ਮਿਲੀ ਕੀ ਨੀਲ ਦੀ ਹਾਲਤ ਕੁਝ ਸਥਿਰ ਹੈ।
ਪੁਲਿਸ ਨੇ ਬੈਡਰੂਮ ਚੈਕ ਕੀਤਾ ਤਾਂ ਉਥੇ ਖੂਨ ਹੀ ਖੂਨ ਸੀ। ਹਾਲਾਂਕਿ ਖੂਨ ਤਾਜਾ ਨਹੀਂ ਸੀ, ਸੁੱਕ ਕੇ ਕਾਲਾ ਹੋ ਗਿਆ ਸੀ। ਫ਼ਰਸ਼ ਅਤੇ ਦੀਵਾਰਾਂ ਤੇ ਖੂਨ ਪਪੜੀ ਦੀ ਸ਼ਕਲ ਵਿੱਚ ਜਮ੍ਹਾ ਹੋ ਗਿਆ ਸੀ।
ਬੈਡਰੂਮ ਨੀਲ ਦੀ ਰੰਗੀਨ ਮਿਜਾਜੀ ਅਤੇ ਸ਼ਾਨ ਦਾ ਪ੍ਰਤੀਕ ਸੀ। ਦੁਨੀਆਂ ਦੀ ਮਹਿੰਗੀ ਤੋਂ ਮਹਿੰਗੀ ਸ਼ਰਾਬ ਉਥੇ ਮੌਜੂਦ ਸੀ। ਇਕ ਬੋਤਲ ਤਾਂ 42 ਹਜ਼ਾਰ ਰੁਪਏ ਦੀ ਸੀ। ਕਮਰੇ ਤੋਂ ਤਿੰਨ ਲਹੂ ਲਿਬੜੇ ਚਾਕੂ ਅਤੇ ਇਕ ਡੰਬਲ ਮਿਲਿਆ। ਇਸ ਤੋਂ ਵੀ ਖੂਨ ਲੱਗਆ ਸੀ। ਇਸੇ ਡੰਬਲ ਦੇ ਵਾਰ ਕਰ ਕੇ ਡੇਰੇਨ ਅਤੇ ਜੋਸ਼ੂਆ ਦੇ ਸਿਰ ਫ਼ੇਹੇ ਗਏ ਸਨ।
ਹਸਪਤਾਲ ਪਹੁੰਚੀ ਤਾਂ ਨੀਲ ਨੇ ਕੁਝ ਲਿਖ ਕੇ ਦੱਸਿਆ, ਉਹ ਬੋਲ ਨਹੀਂ ਸਕਦਾ ਸੀ। ਉਸ ਨੇ ਲਿਖ ਕੇ ਜੈਸਿਕਾ ਦਾ ਗਲਾ ਕੱਟ ਕੇ ਹੱਤਿਆ ਦੀ ਗੱਲ ਕਬੂਲੀ। ਡੇਰੇਨ ਅਤੇ ਜੋਸ਼ੂਆਂ ਦੇ ਸਿਰ ਕੁਚਲਣ ਅਤੇ ਗਲਾ ਰੇਤ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਨ ਤੋਂ ਸਪਸ਼ਟ ਇਨਕਾਰ ਕੀਤਾ। ਨੀਲ ਨੇ ਲਿਖਤੀ ਰੂਪ ਵਿੱਚ ਜੋ ਦੱਸਿਆ, ਉਸ ਮੁਤਾਬਕ ਜੇਸਿਕਾ ਨੇ ਆਪਣੇ ਦੋਵੇਂ ਪੁੱਤਰਾਂ ਦੀ ਹੱਤਿਆ ਕੀਤੀ ਸੀ। ਪਾਰਟੀ ਤੋਂ ਨੀਲ ਜ਼ਿਆਦਾ ਨਸ਼ਾ ਕਰ ਕੇ ਆਇਆ, ਇਯ ਕਰ ਕੇ ਬੇਸੁੱਧ ਪਿਆ ਸੁੱਤਾ ਰਿਹਾ। ਇਕ ਇਕ ਕਰ ਕੇ ਦੋਵੇਂ ਬੇਟੇਮਾਰੇ ਗੲੈ ਪਰ ਉਸਨੂੰ ਕੋਈ ਪਤਾ ਨਹੀਂ ਸੀ। ਨੀਲ ਮੁਤਾਬਕ ਜੈਸਿਕਾ ਦਾ ਰਾਕਸ਼ੀ ਰੂਪ ਨੀਲ ਨੇ ਉਦੋਂ ਦੇਖਿਆ, ਜਦੋਂ ਜੈਸਿਕਾ ਨੇ ਉਸ ਤੇ ਚਾਕੂ ਨਾਲ ਵਾਰ ਕਰ ਦਿੱਤਾ। ਜੇਕਰ ਉਸਨੇ ਜੈਸਿਕਾ ਨੂੰ ਦਬੋਚ ਕੇ ਉਸ ਤੋਂ ਚਾਕੂ ਨਾਲ ਖੋਹਿਆ ਹੁੰਦਾ ਤਾਂ ਉਸ ਚਾਕੂ ਨਾਲ ਜੈਸਿਕਾ ਨੂੰ ਹਲਾਲ ਨਾ ਕੀਤਾ ਹੁੰਦਾ ਤਾਂ ਉਹ ਉਸਨੂੰ ਵੀ ਜਾਨ ਤੋਂ ਮਾਰ ਦਿੰਦੀ। ਨੀਲ ਦਾ ਕਹਿਣਾ ਸੀ ਕਿ ਉਸਨੇ ਜੋ ਕੀਤਾ, ਆਪਣੀ ਰੱਖਿਆ ਲਈ ਕੀਤਾ।
ਪੁਲਿਸ ਨੂੰ ਇਹ ਬਿਆਨ ਹਜ਼ਮ ਨਾ ਹੋਇਆ। ਨੀਲ ਅਤੇ ਜੈਸਿਕਾ ਦੇ ਚਰਿੱਤਰ ਦੀ ਜਾਂਚ ਕੀਤੀ ਤਾਂ ਪਾਇਆ ਕਿ ਜੈਸਿਕਾ ਸ਼ਾਨ ਨਾਲ ਜੀਣ ਵਾਲੀ ਅਤੇ ਲੇਟ ਨਾਈਟ ਪਾਰਟੀਆਂ ਦੀ ਸ਼ੌਕੀਨ ਸੀ ਪਰ ਉਸਦਾ ਚਰਿੱਤਰ ਬੇਦਾਗ ਸੀ। ਜੈਸਿਕਾ ਦੇ ਅਨੇਕਾਂ ਪੁਰਸ਼ ਮਿੱਤਰ ਸਨ ਪਰ ਕਿਸੇ ਨਾਲ ਵੀ ਉਸਦੇ ਨਜਾਇਜ਼ ਸਬੰਧ ਨਹੀਂ ਸਨ। ਉਸਦਾ ਪਹਿਲਾ ਅਤੇ ਆਖਰੀ ਪਿਆਰ ਨੀਲ ਸੀ।ਨੀਲ ਦੇ ਚਰਿੱਤਰ ਦੀ ਜੋ ਜਾਣਕਾਰੀ ਪੁਲਿਸ ਨੂੰ ਮਿਲੀ, ਉਹ ਸਨਸਨੀਖੇਜ਼ ਸੀ। ਉਹ ਜੈਸਿਕਾ ਦੇ ਪ੍ਰਤੀ ਵਫ਼ਾਦਾਰ ਨਹੀਂ ਸੀ ਅਤੇ ਨਾ ਹੀ ਇਮਾਨਦਾਰ। ਹਾਈ ਸੁਸਾਇਟੀ ਦੀਆਂ ਕੁਝ ਔਰਤਾਂ ਨਾਲ ਉਸਦੇ ਅੰਦਰੂਨੀ ਸਬੰਧ ਸਨ।
ਨੀਲ ਜਿਸ ਸੁਸਾਇਟੀ ਵਿੱਚ ਜਿਉਂਦਾ ਸੀ, ਜੈਸਿਕਾ ਵੀ ਉਸੇ ਸੁਸਾਇਟੀ ਦਾ ਹਿੱਸਾ ਸੀ। ਨਿਸਚਿਤ ਹੀ ਕਿ ਨੀਲ ਦੇ ਨਜਾਇਜ਼ ਸਬੰਧ ਜੈਸਿਕਾ ਤੋਂ ਲੁਕੇ ਨਹੀਂ ਹੋਣਗੇ। ਜੈਸਿਕ ਜਿਸ ਚਰਿੱਤਰ ਦੀ ਔਰਤ ਸੀ, ਉਸਦੇ ਮੱਦੇਨਜ਼ਰ ਨੀਲ ਦੇ ਅਨੈਨਿਕ ਸਬੰਧ ਕਈ ਔਰਤਾਂ ਨਾਲ ਹੋ ਸਕਦੇ ਸਨ। ਅੰਦਾਜ਼ਾ ਲਗਾਉਣਾ ਆਸਾਨ ਨਹੀਂ ਸੀ ਕਿ ਇਸੇ ਮੁੱਦੇ ਤੇ ਨੀਲ ਅਤੇ ਜੈਸਿਕਾ ਵਿੱਚ ਵਿਵਾਦ ਹੋਇਆ ਹੋਵੇਗਾ।
ਨੀਲ ਦੇ ਸ਼ਬਾਨਾ ਨਾਲ ਵੀ ਸਬੰਧ ਸਨ। ਨੀਲ ਦੀ ਇੱਕੀ ਸਾਲ ਦੀ ਬੇਟੀ ਸਮਾਂਤਾ ਅਮਰੀਕਾ ਵਿੱਚ ਰਹਿ ਕੇ ਪੜ੍ਹ ਰਹੀ ਸੀ। ਪੜ੍ਹਾਈ ਤੋਂ ਬਾਅਦ ਉਹ ਅਮਰੀਕਾ ਵਿੱਚ ਹੀ ਕੋਈ ਨੌਕਰੀ ਕਰਨ ਅਤੇ ਸਥਾਈ ਤੌਰ ਤੇ ਉਥੇ ਵੱਸ ਜਾਣਾ ਚਾਹੁੰਦੀ ਸੀ।
ਉਸ ਤੋਂ ਕੋਈ ਪ੍ਰੇਸ਼ਾਨੀ ਨਹੀਂ ਸੀ। ਪਿਤਾ ਅਤੇ ਮਾਸੀ ਦੇ ਵਿਆਹ ਤੋਂ ਬਾਅਦ ਉਹ ਅੜਿੱਕਾ ਨਹੀਂਪਾ ਸਕਦੀ ਸ। ਹੁਣ ਰਹੀ ਗੱਲ ਡੇਰੇਨ ਅਤੇ ਜੋਸ਼ੂਆਂ ਦੀ ਤਾਂ 16 ਸਾਲ ਦੇ ਉਹ ਲੜਕੇ ਆਪਣੀ ਮਾਂ ਦਾ ਤਲਾਕ ਅਤੇ ਪਿਤਾ ਦੁਆਰਾ ਮਾਸੀ ਨਾਲ ਵਿਆਹ ਬਿਲਕੁਲ ਸਵੀਕਾਰ ਨਹੀਂ ਕਰ ਸਕਦੇ ਸਨ। ਅਜਿਹੀ ਅਵਸਥਾ ਵਿੱਚ ਸ਼ਬਾਨਾ ਅਤੇ ਨੀਲ ਦਾ ਵਿਆਹ ਹੋਣਾ ਸੰਭਵ ਨਹੀਂ ਸੀ। ਸ਼ਬਾਨਾ ਨੇ ਆਪਣੇ ਪ੍ਰੇਮ ਨੂੰ ਕਿਸਮਤ ਭਰੋਸੇ ਛੱਡ ਦਿੱਤਾ, ਜਦਕਿ ਨੀਲ ਆਪਣੇ ਰਸਤੇ ਦੇ ਕੰਡੇ ਨੂੰ ਦੂਰ ਕਰਨ ਦੀ ਯੋਜਨਾ ਬਣਾ ਰਹੀ ਸੀ। ਰੋਜ਼ਾਨਾ ਵਾਂਗ ਉਸ ਦਿਨ ਵੀ ਸਵੇਰੇ 6 ਵਜੇ ਸ਼ਬਾਨਾ ਨੇ ਬਿਸਤਰ ਛੱਡਿਆ ਅਤੇ ਫ਼੍ਰੈਸ਼ ਹੋਣ ਤੋਂ ਬਾਅਦ ਕਮਰੇ ਤੋਂ ਨਿਕਲ ਕੇ ਲਾਬੀ ਵਿੱਚ ਆ ਗਈ। ਉਸ ਵਕਤ ਫ਼ੋਨਸੇਕਾ ਪਰਿਵਾਰ ਦੇ ਨਾਲ ਪਰਿਵਾਰ ਦੇ ਸਾਰੇ ਮੈਂਬਰ ਸੁੱਤੇ ਪਏ ਸਨ।
ਅਚਾਨਕ ਬੈਡਰੂਮ ਦਾ ਦਰਵਾਜਾ ਖੋਲ੍ਹ ਕੇ ਨੀਲ ਬਾਹਰ ਆਇਆ ਅਤੇ ਭੇਦਭਰੇ ਸੁਰ ਵਿੱਚ ਸ਼ਬਾਨਾ ਨੂੰ ਬੋਲਿਆ, ਆਈ ਹੈਵ ਡਨ ਦਿਸ। ਇਸ ਤੋਂ ਬਾਅਦ ਉਸ ਨੇ ਤਿੰਨਾਂ ਦਾ ਕਤਲ ਕੀਤਾ ਅਤੇ ਸ਼ਬਾਨਾ ਨੂੰ ਇਹ ਦੱਸਿਆ ਵੀ ਕਿ ਇਹ ਮੈਂ ਤੇਰੇ ਲਈ ਕੀਤਾ ਹੈ। ਸ਼ਬਾਨਾ ਦੇ ਰੂਪ ਵਿੱਚ ਪੁਲਿਸ ਨੂੰ ਮਜ਼ਬੂਤ ਗਵਾਹ ਮਿਲਿਆ ਤਾਂ ਨੀਲ ਦੇ ਖਿਲਾਫ਼ ਹੀ ਪਰਚਾ ਦਰਜ ਕਰ ਦਿੱਤਾ। ਹਾਲਾਂਕਿ ਨੀਲ ਹਾਲੇ ਹਸਪਤਾਲ ਵਿੱਚ ਇਲਾਜ ਕਰਵਾ ਰਿਹਾ ਸੀ ਪਰ ਠੀਕ ਹੋਣ ਤੇ ਉਸ ਨੂੰ ਜੇਲ੍ਹ ਭੇਜ ਦਿੱਤਾ ਜਾਵੇਗਾ। ਉਸਨੇ ਖੁਦ ਹੀ ਆਪਣੇ ਆਪ ਨੂੰ ਜ਼ਖਮੀ ਕੀਤਾ ਸੀ। ਅਯਾਸ਼ੀ ਦਾ ਨਸ਼ਾ ਅਜਿਹਾ ਹੁੰਦਾ ਹੈ ਕਿ ਇਨਸਾਨ ਆਪਣੇ ਆਪ ਤੇ ਕਾਬੂ ਨਹੀਂ ਰੱਖ ਸਕਦਾ। ਨੀਲ ਨੂੰ ਵੀ ਨਸ਼ਾ ਸੀ। ਰੇਸ ਖੇਡਣਾ, ਪਰਟੀਆਂ ਕਰਨਾ, ਸ਼ਰਾਬ ਪੀਣਾ ਅਤੇ ਅਯਾਸ਼ੀ ਕਰਨਾ। ਇਹਨਾਂ ਕਾਰਨ ਹੀ ਉਹਨਾਂ ਦੀ ਹਾਲਤ ਅਜਿਹੀ ਹੋ ਗਈ।

LEAVE A REPLY