ਹੋਲੀ ਦੇ ਜਸ਼ਨ ”ਚ ਡੁੱਬਿਆ ਦੇਸ਼, ਰਾਸ਼ਟਰਪਤੀ ਅਤੇ PM ਮੋਦੀ ਨੇ ਦਿੱਤੀ ਪੂਰੇ ਦੇਸ਼ ਨੂੰ ਵਧਾਈ

1ਨਵੀਂ ਦਿੱਲੀ :  ਦੇਸ਼ ਭਰ ‘ਚ ਵੀਰਵਾਰ ਨੂੰ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਦਿੱਲੀ ਸਮੇਤ ਕਈ ਸ਼ਹਿਰਾਂ ‘ਚ ਲੋਕ ਸਵੇਰ ਤੋਂ ਹੀ ਇਕ-ਦੂਜੇ ਨੂੰ ਰੰਗ ਲੱਗਾ ਕੇ ਹੋਲੀ ਦੀਆਂ ਸ਼ੁਭਕਾਮਨਾਵਾਂ ਦੇ ਰਹੇ ਹਨ। ਖੁਸ਼ੀ ਦੇ ਇਸ ਤਿਉਹਾਰ ‘ਤੇ ਸੁਰੱਖਿਆ ਏਜੰਸੀਆਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ।
ਰਾਸ਼ਟਰਪਤੀ ਪ੍ਰਣਬ ਮੁਖਰਜੀ, ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਹੋਲੀ ਦੀਆਂ ਸ਼ੁਭ ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਹ ਤਿਉਹਾਰ ਸਹਿਣਸ਼ੀਲਤਾ, ਏਕਤਾ ਅਤੇ ਖੁਸ਼ਹਾਲੀ ਦੀ ਭਾਵਨਾ ਨੂੰ ਜ਼ਾਹਰ ਕਰਦਾ ਹੈ। ਰਾਸ਼ਟਰਪਤੀ ਨੇ ਆਪਣੇ ਹੋਲੀ ਸੰਦੇਸ਼ ‘ਚ ਕਿਹਾ ਕਿ ਇਹ ਤਿਉਹਾਰ ਸਾਡੇ ਨੂੰਹ-ਸੰਸਕ੍ਰਿਤੀ ਸਮਾਜ ਦੇ ਰੰਗਾਂ ਨੂੰ ਅਤੇ ਸਹਿਣਸ਼ੀਲਤਾ ਅਤੇ ਏਕਤਾ ਨੂੰ ਝਲਕਾਉਂਦਾ ਹੈ, ਜੋ ਸਾਡੀ ਸੰਸਕ੍ਰਿਤੀ ਅਤੇ ਸਭਿਅਤਾ ਦਾ ਮੂਲ ਤੱਤ ਰਿਹਾ ਹੈ।
ਦੇਸ਼ ‘ਚ ਹੋਲੀ ਮੌਕੇ ਅੱਤਵਾਦੀ ਹਮਲੇ ਨੂੰ ਲੈ ਕੇ ਖੁਫੀਆ ਏਜੰਸੀਆਂ ਨੇ ਅਲਰਟ ਜਾਰੀ ਕੀਤਾ ਹੈ। ਆਸਾਮ, ਦਿੱਲੀ ਅਤੇ ਪੰਜਾਬ ਲਈ ਸੁਰੱਖਿਆ ਏਜੰਸੀਆਂ ਨੇ ਵਿਸ਼ੇਸ਼ ਤੌਰ ‘ਤੇ ਅਲਰਟ ਜਾਰੀ ਕੀਤਾ ਹੈ। ਸੂਤਰਾਂ ਅਨੁਸਾਰ ਪਾਕਿਸਤਾਨ ਤੋਂ 6 ਅੱਤਵਾਦੀਆਂ ਦੇ ਭਾਰਤ ਦੀ ਸਰਹੱਦ ‘ਚ ਆਉਣ ਦੀ ਖਬਰ ਹੈ। ਇਹ ਅੱਤਵਾਦੀ ਪਠਾਨਕੋਟ ਸਰਹੱਦ ਤੋਂ ਆਏ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਅੱਤਵਾਦੀਆਂ ਦਾ ਸਰਗਨਾ ਮੁਹੰਮਦ ਖੁਰਸ਼ੀਦ ਆਲਮ ਨਾਂ ਦਾ ਵਿਅਕਤੀ ਹੈ, ਜੋ ਪਹਿਲਾਂ ਪਾਕਿਸਤਾਨੀ ਫੌਜ ‘ਚ ਸੀ। ਇਸ ਅੱਤਵਾਦੀ ਹਮਲੇ ਦੀ ਜਾਣਕਾਰੀ ਨਾਈਜ਼ੀਰੀਆ ਦੇ ਨੰਬਰ ਤੋਂ ਆਏ ਫੋਨ ਤੋਂ ਮਿਲੀ ਹੈ।

LEAVE A REPLY