ਵਿਰਾਟ ਦਾ ਬੱਲੇਬਾਜ਼ੀ ‘ਤੇ ਕੰਟਰੋਲ ਲਾਜਵਾਬ: ਚੈਪਲ

ddsਸਿਡਨੀ: ਪਾਕਿਸਤਾਨ ਦੇ ਖਿਲਾਫ਼ ਟਵੰਟੀ-20 ਵਿਸ਼ਵ ਕੱਪ ਮੁਕਾਬਲੇ ‘ਚ ਮੈਚ ਦੇ ਦੌਰਾਨ ਜੇਤੂ ਪਾਰੀ ਖੇਡਣ ਵਾਲੇ ਟੀਮ ਇੰਡੀਆ ਦੇ ਦਿੱਗਜ ਬੱਲੇਬਾਜ਼ ਵਿਰਾਟ ਕੋਹਲੀ ਦੇ ਪ੍ਰਸ਼ੰਸਕਾਂ ਦੀ ਸੂਚੀ ਲੰਬੀ ਹੁੰਦੀ ਜਾ ਰਹੀ ਹੈ ਅਤੇ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਇਆਨ ਚੈਪਲ ਵੀ ਉਨਾਂ ਦੀ ਬੱਲੇਬਾਜ਼ੀ ਦੇ ਮੁਰੀਦ ਹੋ ਗਏ ਹਨ।
ਚੈਪਲ ਨੇ ਵਿਰਾਟ ਦੀ ਸ਼ਲਾਘਾ ਕਰਦੇ ਹੋਏ ਕਿਹਾ, ”ਵਿਰਾਟ ਮੌਜੂਦਾ ਕ੍ਰਿਕਟ ਦੇ ਲਾਜਵਾਬ ਖਿਡਾਰੀ ਹਨ। ਉਨ੍ਹਾਂ ਦਾ ਖੁਦ ਦੀ ਬੱਲੇਬਾਜ਼ੀ ‘ਚ ਗਜ਼ਬ ਦਾ ਕੰਟਰੋਲ ਹੈ। ਉਨ੍ਹਾਂ ‘ਚ ਵਿਕਟ ਦੀ ਪਰਖ ਕਰਨ ਦੀ ਸਮਰਥਾ ਹੈ ਅਤੇ ਉਨ੍ਹਾਂ ਨੂੰ ਪਤਾ ਹੈ ਕਿ ਅਲਗ-ਅਲਗ ਤਰ੍ਹਾਂ ਦੇ ਵਿਕਟਾਂ ‘ਤੇ ਕਿਹੋ ਜਿਹੀ ਬੱਲੇਬਾਜ਼ੀ ਕਰਨੀ ਹੈ।” ਉਨ੍ਹਾਂ ਕਿਹਾ, ”ਪਾਕਿਸਤਾਨ ਦੇ ਖਿਲਾਫ਼ ਇਕ ਸਮੇਂ ਟੀਮ ਇੰਡੀਆ ਛੇਤੀ-ਛੇਤੀ ਤਿੰਨ ਵਿਕਟ ਗੁਆ ਕੇ ਮੁਸ਼ਕਲ ‘ਚ ਫ਼ਸ ਗਈ ਸੀ ਪਰ ਵਿਰਾਟ ਨੇ ਸਮਝਦਾਰੀ ਨਾਲ ਭਰੀ ਪਾਰੀ ਖੇਡ ਕੇ ਨਾ ਸਿਰਫ਼ ਟੀਮ ਨੂੰ ਯਾਦਗਾਰੀ ਜਿੱਤ ਦਿਵਾਈ ਸਗੋਂ ਸ਼ਾਨਦਾਰ ਅਰਧ ਸੈਂਕੜਾ ਵੀ ਲਗਾਇਆ। ਉਹ ਚੁਣੌਤੀਆਂ ਨੂੰ ਸਵੀਕਾਰ ਕਰਦੇ ਹੋਏ ਮੁਸ਼ਕਲ ਹਾਲਾਤਾਂ ‘ਚ ਜਿਸ ਤਰ੍ਹਾਂ ਦੀ ਬੱਲੇਬਾਜ਼ੀ ਕਰਦੇ ਹਨ ਉਸ ਨੂੰ ਦੇਖਣਾ ਅਸਲ ‘ਚ ਸ਼ਾਨਦਾਰ ਹੈ।”
ਚੈਪਲ ਨੇ ਵਿਰਾਟ ਦੇ ਜੁਝਾਰੂਪਨ ਦੀ ਸ਼ਲਾਘਾ ਕਰਦੇ ਹੋ ਕਿਹਾ, ”ਪਾਕਿਸਤਾਨ ਦੇ ਖਿਲਾਫ਼ ਮੁਸ਼ਕਲ ਵਿਕਟ ‘ਤੇ ਉਨ੍ਹਾਂ ਨੇ ਦਲੇਰੀ ਨਾਲ ਬੱਲੇਬਾਜ਼ੀ ਕਰ ਕੇ ਵਿਕਟ ਨੂੰ ਆਸਾਨ ਬਣਾ ਦਿੱਤਾ। ਟੀਚੇ ਦਾ ਪਿੱਛਾ ਕਰਨਾ ਹਮੇਸ਼ਾ ਮੁਸ਼ਕਲ ਹੁੰਦਾ ਹੈ। ਪਰ ਉਨ੍ਹਾਂ ਨੇ ਜਿਸ ਤਰ੍ਹਾਂ ਨਾਲ ਆਪਣੀ ਖੇਡ ‘ਤੇ ਕੰਟਰੋਲ ਰਖਿਆ ਉਸ ਨਾਲ ਉਨ੍ਹਾਂ ਸਾਬਤ ਕਰ ਦਿੱਤਾ ਕਿ ਉਹ ਵੱਡੇ ਮੈਚਾਂ ਦੇ ਖਿਡਾਰੀ ਹਨ। ਉਹ ਪੂਰੀ ਪਾਰੀ ਦੇ ਦੌਰਾਨ ਕਦੀ ਵੀ ਆਪਣੇ ਟੀਚੇ ਤੋਂ ਭਟਕੇ ਹੋਏ ਨਹੀਂ ਸਨ। ਉਨ੍ਹਾਂ ਕੋਲ ਕ੍ਰਿਕਟ ਦੇ ਹਰੇਕ ਸ਼ਾਟ ਹਨ ਅਤੇ ਉਨ੍ਹਾਂ ਨੂੰ ਲਗਾਤਾਰ ਚੰਗਾ ਪ੍ਰਦਰਸ਼ਨ ਕਰਦੇ ਦੇਖਣਾ ਸੁਖਦ ਅਨੁਭਵ ਹੈ। ਉਹ ਦਬਾਅ ਨੂੰ ਵੀ ਸਹਿਜਤਾ ਨਾਲ ਸਵੀਕਾਰ ਕਰਦੇ ਹੋਏ ਪੂਰੇ ਆਤਮਵਿਸ਼ਵਾਸ ਨਾਲ ਬੱਲੇਬਾਜ਼ੀ ਕਰਦੇ ਹਨ।”

LEAVE A REPLY