ਵਿਰਾਟ ਟੀਮ ਇੰਡੀਆ ਦਾ ਸਭ ਤੋਂ ਅਹਿਮ ਖਿਡਾਰੀ ਸਾਬਤ ਹੋਇਆ: ਗਾਵਸਕਰ

xzਨਵੀਂ ਦਿੱਲੀ: ਭਾਰਤ ਦੇ ਸਾਬਕਾ ਕ੍ਰਿਕਟਰ ਸੁਨੀਲ ਗਾਵਸਕਰ ਨੇ ਕਿਹਾ ਕਿ ਵਿਰਾਟ ਕੋਹਲੀ ਦਾ ਅਕਸ ਇਕ ਅਜਿਹੇ ਜੋਸ਼ੀਲੇ ਨੌਜਵਾਨ ਦਾ ਹੈ, ਜਿਹੜਾ ਭਾਵੁਕ ਹੈ ਤੇ ਆਪਣੇ ਦਿਲ ਦੀ ਗੱਲ ਸੁਣ ਕੇ ਉਸ ਨੂੰ ਪ੍ਰਗਟ ਕਰਨ ਵਿੱਚ ਝਿਜਕਦਾ ਨਹੀਂ ਹੈ ਪਰ ਇਹ ਉਸ ਖਿਡਾਰੀ ਦੀ ਪੂਰੀ ਤਸਵੀਰ ਬਿਆਨ ਨਹੀਂ ਕਰਦਾ ਜਿਹੜੇ ਤਕਰੀਬਨ ਪਿਛਲੇ ਇਕ ਸਾਲ ਤੋਂ ਨਾ ਸਿਰਫ਼ ਨੌਜਵਾਨ ਭਾਰਤ ਦੀ ਦਿਲ ਦੀ ਧੜਕਨ ਬਣ ਗਿਆ ਹੈ ਸਗੋਂ ਭਾਰਤੀ ਕ੍ਰਿਕਟ ਟੀਮ ਦਾ ਵੀ ਸਭ ਤੋਂ ਅਹਿਮ ਖਿਡਾਰੀ ਸਾਬਤ ਹੋਇਆ ਹੈ। ਇਹ ਸਹੀ ਹੈ ਕਿ ਮੈਦਾਨ ਵਿੱਚ ਫ਼ੀਲਡਿੰਗ ਕਰਦੇ ਸਮੇਂ ਉਹ ਕੁਝ ਜ਼ਿਆਦਾ ਹੀ ਜੋਸ਼ ਵਿੱਚ ਰਹਿੰਦਾ ਹੈ ਪਰ ਜਦੋਂ ਉਸਦੇ ਹੱਥ ਵਿੱਚ ਬੱਲਾ ਹੁੰਦਾ ਹੈ ਤਾਂ ਉਹ ਬੇਹੱਦ ਸ਼ਾਂਤ ਤੇ ਸੋਚ, ਸਮਝ ਕੇ ਖੇਡਣ ਵਾਲਾ ਖਿਡਾਰੀ ਬਣ ਜਾਂਦਾ ਹੈ। ਅਜਿਹਾ ਖਿਡਾਰੀ ਜਿਹੜਾ ਕਿਸੇ ਵੀ ਹੋਰ ਖਿਡਾਰੀ ਤੋਂ ਬਿਹਤਰ ਤਰੀਕੇ ਨਾਲ ਹਾਲਾਤ ਨੂੰ ਜਾਣਨ ਦੀ ਸਮਰੱਥਾ ਰੱਖਦਾ ਹੈ।

LEAVE A REPLY