ਰੀੜ ਦੀ ਸੱਟ ਨੂੰ ਠੀਕ ਕਰਨਾ ਹੁਣ ਹੋਵੇਗਾ ਆਸਾਨ

thudi-sahat-300x150ਵਿਗਿਆਨੀਆਂ ਨੂੰ ਸਪਾਈਨਲ ਕਾਰਡ ਇੰਜਰੀ ਯਾਨੀ ਰੀੜ ਦੀ ਸੱਟ ਨੂੰ ਠੀਕ ਕਰਨ ਦੀ ਦਿਸ਼ਾ ‘ਚ ਕਾਫ਼ੀ ਸਫ਼ਲਤਾ ਮਿਲੀ ਹੈ। ਕਿੰਗਜ਼ ਕਾਲਜ ਲੰਡਨ, ਆਕਸਫ਼ੋਰਡ ਯੂਨੀਵਰਸਿਟੀ ਦੇ ਖ਼ੋਜੀਆਂ ਨੇ ਇਸ ਦਾ ਪਤਾ ਲਗਾਉਣ ਦਾ ਦਾਅਵਾ ਕੀਤਾ ਹੈ। ਮਾਹਿਰਾਂ ਮੁਤਾਬਕ ਨਿਊਰੇਗੁਲਿਨ-1 ਰੀੜ ਦੀ ਸੱਟ ਜਾਂ ਜ਼ਖ਼ਮ ਨੂੰ ਕੁਦਰਤੀ ਤਰੀਕੇ ਨਾਲ ਠੀਕ ਕਰਨ ‘ਚ ਮਦਦ ਕਰਦਾ ਹੈ। ਇਹ ਇਕ ਤਰ੍ਹਾਂ ਦਾ ਪ੍ਰੋਟੀਨ ਹੈ। ਚੂਹਿਆਂ ‘ਤੇ ਇਸ ਦਾ ਸਫ਼ਲ ਪ੍ਰੀਖਣ ਕੀਤਾ ਗਿਆ ਹੈ। ਇਸ ਦੇ ਅਸਰ ‘ਚ ਰੀੜ ਦੀ ਸੱਟ ਵਿੱਚ ਸੁਧਾਰ ਨਹੀਂ ਹੋਇਆ ਹੈ। ਨਿਊਰੇਗੁਲਿਨ-1 ਦੀ ਮੌਜੂਦਗੀ ਨਾਲ ਇਸ ‘ਚ ਸੁਧਾਰ ਪਾਇਆ ਗਿਆ ਹੈ। ਸੈਂਟਰਲ ਨਰਵ ਸਿਸਟਮ ‘ਚ ਇਸ ਪ੍ਰੋਟੀਨ ਦੀ ਮੌਜੂਦਗੀ ਤੈਅ ਕਰ ਕੇ ਇਸ ਸਮੱਸਿਆ ਤੋਂ ਨਿਜਾਤ ਮਿਲਣ ਦੀ ਉਮੀਦ ਵੱਧ ਗਈ ਹੈ। ਜਾਣਕਾਰੀ ਮੁਤਾਬਕ ਹਰ ਸਾਲ ਹਜ਼ਾਰਾਂ ਲੋਕ ਇਸ ਸੱਟ ਦੇ ਸ਼ਿਕਾਰ ਹੁੰਦੇ ਹਨ। ਨਰਵ ਸਿਸਟਮ ਵਿੱਚ ਖਰਾਬੀ ਕਾਰਨ ਮਾਸਪੇਸ਼ੀ ਦਾ ਸਰੀਰ ਦੇ ਹੋਰਾਂ ਹਿੱਸਿਆਂ ਤੋਂ ਸੰਪਰਕ ਟੁੱਟ ਜਾਂਦਾ ਹੈ। ਫ਼ਿਲਹਾਲ ਇਸ ਦਾ ਕੋਈ ਪੁਖਤਾ ਇਲਾਜ ਨਹੀਂ ਹੈ ਪਰ ਤਾਜ਼ਾ ਖੋਜ ਨਾਲ ਉਮੀਦ ਦੀ ਕਿਰਨ ਜਾਗੀ ਹੈ।

LEAVE A REPLY