ਮੈਨੋਪੌਜ਼ ਤੋਂ ਨਾ ਘਬਰਾਓ!

thudi-sahat-300x150ਔਰਤ ਦੇ ਜੀਵਨ ‘ਚ ਹਰ ਮਹੀਨੇ ਪੀਰੀਅਡਜ਼ ਦੀ ਪ੍ਰਕਿਰਿਆ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਤੋਂ ਬਿਨਾਂ ਗਰਭਧਾਰਨ ਨਹੀਂ ਹੋ ਸਕਦਾ। ਇਹ ਚੱਕਰ ਲੜਕੀਆਂ ਨੂੰ 11 ਤੋਂ 16 ਸਾਲ ਦੀ ਉਮਰ ਦੇ ਵਿੱਚ ਸ਼ੁਰੂ ਹੋ ਜਾਂਦਾ ਹੈ ਅਤੇ ਉਦੋਂ ਤੋਂ ਲੈ ਕੇ 45 ਤੋਂ 50 ਸਾਲ ਦੀ ਉਮਰ ਤਕ ਚੱਲਦਾ ਹੈ। ਪੀਰੀਅਡਜ਼ ਦਾ ਚੱਕਰ 28 ਤੋਂ 32 ਦਿਨਾਂ ਦਾ ਹੁੰਦਾ ਹੈ, ਜੋ 3 ਤੋਂ 7 ਦਿਨਾਂ ਤਕ ਚੱਲ ਸਕਦਾ ਹੈ। 45 ਤੋਂ 50 ਸਾਲ ਦੀ ਉਮਰ ਵਿੱਚ ਇਹ ਚੱਕਰ ਬੰਦ ਹੋ ਜਾਂਦਾ ਹੈ, ਜਿਸ ਨੂੰ ਮੇਨੋਪੌਜ਼ ਭਾਵ ਪੀਰੀਅਡਜ਼ ਦਾ ਬੰਦ ਹੋਣਾ ਕਹਿੰਦੇ ਹਨ।
ਜ਼ਿਆਦਾਤਰ ਔਰਤਾਂ ਨੂੰ ਮੇਨੋਪੌਜ਼ ਦਾ ਮਤਲਬ ਅਤੇ ਉਸ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਨਹੀਂ ਹੁੰਦੀ। ਅੱਜ ਅਸੀਂ ਤੁਹਾਨੂੰ ਇਸ ਨਾਲ ਜੁੜੀਆਂ ਕੁਝ ਜ਼ਰੂਰੀ ਗੱਲਾਂ ਦੱਸਦੇ ਹਾਂ।
ਮੈਨੋਪੌਜ਼ ਔਰਤ ਦਾ ਸਰੀਰ ਦਾ ਉਹ ਪੜਾਅ ਹੈ, ਜਦੋਂ ਪੀਰੀਅਡਜ਼ ਹਮੇਸ਼ਾ ਲਈ ਬੰਦ ਹੋ ਜਾਂਦੇ ਹਨ ਅਤੇ ਇਸ ਦੇ ਨਾਲ ਹੀ ਔਰਤ ਦੀ ਪ੍ਰਜਨਨ ਸਮੱਰਥਾ ਵੀ ਖਤਮ ਹੋ ਜਾਂਦੀ ਹੈ। ਮੇਨੋਪੌਜ਼ ਤੋਂ ਮਤਲਬ ਇਹ ਹੈ ਕਿ ਔਰਤ ਦੀ ਓਵੇਰੀ ਦੀਆਂ ਕਿਰਿਆਵਾਂ ਬੰਦ ਹੋ ਗਈਆਂ ਹਨ। ਪੀਰੀਅਡਜ਼ ਬੰਦ ਹੋਣ ਦਾ ਕਾਰਨ ਓਵੇਰੀ ‘ਚ ਐਸਟਰੋਜਨ ਹਾਰਮੋਨ ਦਾ ਖਤਮ ਹੋ ਜਾਣਾ ਹੈ। ਅਸਲ ਵਿੱਚ ਬੱਚੇਦਾਨੀ ‘ਚ ਅੰਡਿਆਂ ਦੀ ਵੀ ਇਕ ਉਮਰ ਹੁੰਦੀ ਹੈ, ਜੋ ਕਿ ਸਮੇਂ ਦੇ ਨਾਲ ਨਾਲ ਖਤਮ ਹੋ ਜਾਂਦੀ ਹੈ।
ਇੰਝ ਕਰੋ ਮੇਨੋਪੌਜ਼ ਦਾ ਸਾਹਮਣਾ
ਦ ਘਮੇਨੋਪੌਜ਼ ਤੋਂ ਬਾਅਦ ਹੋਣ ਵਾਲੀਆਂ ਪਰੇਸ਼ਾਨੀਆਂ ਨੂੰ ਤੁਸੀਂ ਯੋਗ ਅਤੇ ਕਸਰਤ ਰਾਹੀਂ ਦੂਰ ਕਰ ਸਕਦੇ ਹੋ। ਇਸ ਨਾਲ ਸਰੀਰ ਫ਼ਿੱਟ ਰਹੇਗਾ।
ਦ ਸਹੀ ਸਮੇਂ ‘ਤੇ ਪੌਸ਼ਟਿਕ ਖੁਰਾਕ ਅਤੇ ਪੂਰੀ ਨੀਂਦ ਲਵੋ। ਡਾਈਟ ‘ਚ ਦੁੱਧ, ਦਹੀ, ਫ਼ਲ ਅਤੇ ਹਰੀਆਂ ਸਬਜ਼ੀਆਂ ਨੂੰ ਸ਼ਾਮਲ ਕਰੋ।
ਦ ਪੀਰੀਅਡਜ਼ ਰੁਕਣ ਤੋਂ ਬਾਅਦ ਹੋਣ ਵਾਲੀਆਂ ਪਰੇਸ਼ਾਨੀਆਂ ਬਾਰੇ ਡਾਕਟਰ ਨੂੰ ਦੱਸੋ। ਰੁਟੀਨ ਚੈੱਕਅਪ ਜ਼ਰੂਰ ਕਰਵਾਓ।
ਦ ਮੇਨੋਪੌਜ਼ ਦੌਰਾਨ ਸੋਇਆ ਪ੍ਰੋਡਕਟਸ ਵੀ ਕਾਫ਼ੀ ਫ਼ਾਇਦੇਮੰਦ ਸਾਬਿਤ ਹੁੰਦੀ ਹੈ, ਉਸ ਦਾ ਵੀ ਸੇਵਨ ਕਰੋ।
ਮੇਨੋਪੌਜ਼ ਨਾਲ ਜੁੜੀਆਂ ਪਰੇਸ਼ਾਨੀਆਂ
ਦ ਔਰਤ ਦਾ ਵਜ਼ਨ ਵਧਣ ਲੱਗਦਾ ਹੈ। ਛਾਤੀ ਅਤੇ ਚੁੱਲ੍ਹਿਆਂ ਦੇ ਆਲੇ-ਦੁਆਲੇ ਚਰਬੀ ਇਕੱਠੀ ਹੋਣ ਲੱਗਦੀ ਹੈ।
ਦ ਯਾਦ ਸ਼ਕਤੀ ਕਮਜ਼ੋਰ ਹੋਣਾ।
ਦ ਔਰਤ ਮਾਨਸਿਕ ਤਨਾਅ, ਚਿੜਚਿੜਾਪਨ, ਸਿਰਦਰਦ, ਜੋੜਾਂ ‘ਚ ਦਰਦ ਅਤੇ ਪਿੰਡਲੀਆਂ ‘ਚ ਦਰਦ ਤੋਂ ਪਰੇਸ਼ਾਨ ਹੋ ਸਕਦੀ ਹੈ।
ਦ ਸਰੀਰ ‘ਤੇ ਜਲਨ, ਚਿਹਰੇ ‘ਤੇ ਲਾਲੀ, ਥਕਾਵਟ ਅਤੇ ਗਰਮੀ ਮਹਿਸੂਸ ਹੋਣਾ।
ਦ ਕਦੇ ਖੁਸ਼ੀ ਤਾਂ ਕਦੇ ਅਚਾਨਕ ਹੀ ਗੁੱਸਾ ਆ ਜਾਣਾ। ਛੋਟੀ-ਛੋਟੀ ਗੱਲ ‘ਤੇ ਘਬਰਾਹਟ ਅਤੇ ਪਰੇਸ਼ਾਨੀ।
ਦ ਚਿਹਰੇ ‘ਤੇ ਝੁਰੜੀਆਂ, ਵਾਲਾਂ ਦੀ ਸਫ਼ੈਦੀ ਜਾਂ ਝੜਨਾ ਅਤੇ ਹੱਡੀਆਂ ਕਮਜ਼ੋਰ ਹੋਣਾ।
ਦ ਮੇਨੋਪੌਜ਼ ਦਾ ਨਰਵਸ ਸਿਸਟਮ ਅਤੇ ਦਿਲ ‘ਤੇ ਵੀ ਅਸਰ ਪੈਂਦਾ ਹੈ।

LEAVE A REPLY