ਪਾਲਕ ਪਨੀਰ ਸੈਂਡਵਿੱਚ

images-300x168ਸਮੱਗਰੀ- ਦ 3 ਕੱਪਂ ਪਾਲਕ (ਬਾਰੀਕ ਕੱਟੀ ਹੋਈ), 2 ਕੱਪਂ ਪਨੀਰ (ਕੱਦੂਕਸ਼ ਕੀਤਾ ਹੋਇਆ), 8ਂ ਬ੍ਰਾਊਨ ਬਰੈੱਡ
2ਂ ਪਿਆਜ਼ (ਬਾਰੀਕ ਕੱਟੇ ਹੋਏ)
3ਂ ਹਰੀਆਂ ਮਿਰਚਾਂ (ਬਾਰੀਕ ਕੱਟੀਆਂ ਹੋਈਆਂ)
5-6 ਕਲੀਆਂਂ ਲਸਣ (ਬਾਰੀਕ ਕੱਟਿਆ ਹੋਇਆ), ਇੱਕ ਚਮਚਂ ਚਾਟ ਮਸਾਲਾ, ਸੁਆਦ ਮੁਤਾਬਕ ਲੂਣ, ਮੱਖਣ
ਧੀ – ਦ ਗੈਸ ‘ਤੇ ਨਾਨ ਸਟਿੱਕ ਪੈਨ ‘ਚ ਮੱਖਣ ਗਰਮ ਕਰੋ। ਹੁਣ ਇਸ ‘ਚ ਲਸਣ ਪਾ ਕੇ ਇਸ ਨੂੰ ਘੱਟ ਸੇਕ ‘ਤੇ ਭੁੰਨੋ।
ਜਦੋਂ ਲਸਣ ਹਲਕਾ ਸੁਨਿਹਰੀ ਹੋ ਜਾਵੇ ਤਾਂ ਇਸ ‘ਚ ਹਰੀ ਮਿਰਚ ਅਤੇ ਪਿਆਜ਼ ਪਾ ਕੇ ਇਨ੍ਹਾਂ ਨੂੰ ਭੁੰਨੋ।
ਪਿਆਜ਼ਾਂ ਦੇ ਹਲਕੇ ਬ੍ਰਾਊਨ ਹੋਣ ਤੋਂ ਬਾਅਦ ਪੈਨ ‘ਚ ਪਾਲਕ ਪਾਓ ਅਤੇ ਇੱਕ ਮਿੰਟ ਤੱਕ ਇਸ ਨੂੰ ਘੱਟ ਸੇਕ ‘ਤੇ ਪਕਾਓ।
ਹੁਣ ਇਸ ਤੜਕੇ ‘ਚ ਚਾਟ ਮਸਾਲਾ ਅਤੇ ਲੂਣ ਪਾ ਕੇ ਮਿਕਸ ਕਰ ਲਓ ਅਤੇ ਗੈਸ ਨੂੰ ਬੰਦ ਕਰ ਦਿਓ।
ਇਸ ਤੋਂ ਬਾਅਦ ਬਰੈੱਡਾਂ ਦੇ ਇੱਕ ਪਾਸੇ ਮੱਖਣ ਲਗਾਓ ਅਤੇ ਫ਼ਿਰ ਅਤੇ ਪਨੀਰ ਅਤੇ ਤਿਆਰ ਮਿਸ਼ਰਣ ਨੂੰ ਬਰੈੱਡ ‘ਤੇ ਰੱਖੋ। ਹੁਣ ਇੱਕ ਹੋਰ ਬਰੈੱਡ ਨੂੰ ਇਸ ਮਿਸ਼ਰਣ ‘ਤੇ ਰੱਖ ਕੇ ਕੋ ਅਤੇ ਉਸ ਦੇ ਉੱਪਰ ਵੀ ਮੱਖਣ ਲਗਾਓ।
ਇਸੇ ਤਰ੍ਹਾਂ ਸਾਰੇ ਮਿਸ਼ਰਣ ਤੋਂ ਬਰੈੱਡ ਤਿਆਰ ਕਰ ਲਓ। ਹੁਣ ਸਾਰੇ ਬਰੈੱਡਾਂ ਨੂੰ ਇੱਕ-ਇੱਕ ਕਰ ਕੇ ਗ੍ਰਿਲੱਰ ਜਾਂ ਸੈਂਡਵਿੱਚ ਮੇਕਰ ‘ਤੇ ਰੱਖ ਕੇ ਸੇਕ ਲਓ।
ਜੇਕਰ ਤੁਹਾਡੇ ਕੋਲ ਗ੍ਰਿੱਲਰ ਜਾਂ ਸੈਂਡਵਿੱਚ ਮੇਕਰ ਨਹੀਂ ਹੈ ਤਾਂ ਇੱਕ ਨਾਨ ਸਟਿੱਕ ਤਵਾ ਗਰਮ ਕਰੋ ਅਤੇ ਇਸ ‘ਤੇ ਸੈਂਡਵਿੱਚ ਰੱਖ ਕੇ ਇਨ੍ਹਾਂ ਨੂੰ ਘੱਟ ਸੇਕ ‘ਤੇ ਦੋਹੀਂ ਪਾਸਿਓਂ ਸੇਕ ਲਓ।
ਤਿਆਰ ਹਨ ਪਾਲਕ ਪਨੀਰ ਸੈਂਡਵਿੱਚ। ਇਨ੍ਹਾਂ ਨੂੰ ਸਾਸ ਜਾਂ ਚਟਨੀ ਦੇ ਨਾਲ ਗਰਮਾ ਗਰਮ ਸਰਵ ਕਰੋ।

LEAVE A REPLY