ਪਾਰਟੀ ਦੀ ਅਹਿਮ ਬੈਠਕ ਤੋਂ ਪਹਿਲਾਂ ਪਿਤਾ ਦੀ ਕਬਰ ”ਤੇ ਮਹਿਬੂਬਾ ਨੇ ਮੰਗੀ ਦੁਆ

3ਸ਼੍ਰੀਨਗਰ : ਜੰਮੂ-ਕਸ਼ਮੀਰ ਵਿਚ ਸਰਕਾਰ ਦੇ ਗਠਨ ਨੂੰ ਲੈ ਕੇ ਹੋਣ ਵਾਲੀ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਵਿਧਾਇਕ ਦਲ ਦੀ ਮਹੱਤਵਪੂਰਨ ਬੈਠਕ ਤੋਂ ਪਹਿਲਾਂ ਵੀਰਵਾਰ ਨੂੰ ਪਾਰਟੀ ਮੁਖੀ ਮਹਿਬੂਬਾ ਮੁਫਤੀ ਨੇ ਦੱਖਣੀ ਕਸ਼ਮੀਰ ਦੇ ਬਿਜਬਹਿਰਾ ਵਿਚ ਆਪਣੇ ਮਰਹੂਮ ਪਿਤਾ ਮੁਫਤੀ ਮੁਹੰਮਦ ਸਈਅਦ ਦੀ ਕਬਰ ‘ਤੇ ਦੁਆ ਮੰਗੀ।
ਪੀ. ਡੀ. ਪੀ. ਦੇ ਇਕ ਨੇਤਾ ਨੇ ਦੱਸਿਆ, ”ਜੰਮੂ-ਕਸ਼ਮੀਰ ਵਿਚ ਭਾਜਪਾ ਨਾਲ ਗਠਜੋੜ ਸਰਕਾਰ ਨੂੰ ਲੈ ਕੇ ਆਖਰੀ ਫੈਸਲਾ ਕਰਨ ਤੋਂ ਪਹਿਲਾਂ ਮਹਿਬੂਬਾ ਦੁਆ ਮੰਗਣ ਲਈ ਬਿਜਬਹਿਰਾ ਸਥਿਤ ਪਿਤਾ ਦੀ ਕਬਰ ‘ਤੇ ਗਈ।
ਉਨ੍ਹਾਂ ਨੇ ਕਿਹਾ ਕਿ ਮਹਿਬੂਬਾ ਦੁਪਹਿਰ ਨੂੰ ਹੋਣ ਤੋਂ ਪਹਿਲਾਂ ਹੀ ਆਪਣੇ ਜੱਦੀ ਕਸਬੇ ਬਿਜਬਹਿਰਾ ਲਈ ਰਵਾਨਾ ਹੋ ਗਈ ਅਤੇ ਸ਼ਾਮ ਨੂੰ ਇੱਥੇ ਆਪਣੇ ਅਧਿਕਾਰਤ ਘਰ ‘ਤੇ ਪਾਰਟੀ ਵਿਧਾਇਕ ਦਲ ਦੀ ਪ੍ਰਧਾਨਗੀ ਕਰੇਗੀ। ਭਾਜਪਾ ਅਤੇ ਪੀ. ਡੀ. ਪੀ. ਨੇ ਪਿਛਲੇ ਸਾਲ ਮਾਰਚ ਤੋਂ ਇਸ ਸਾਲ ਜਨਵਰੀ ਤੱਕ 10 ਮਹੀਨੇ ਦੀ ਗਠਜੋੜ ਸਰਕਾਰ ਚਲਾਈ। ਬੀਤੇ ਸਾਲ 7 ਜਨਵਰੀ ਨੂੰ ਮੁਫਤੀ ਮੁਹੰਮਦ ਸਈਅਦ ਦੇ ਦਿਹਾਂਤ ਤੋਂ ਬਾਅਦ ਸਰਕਾਰ ਦੇ ਗਠਨ ਨੂੰ ਲੈ ਕੇ ਉਲਝਣ ਦੀ ਸਥਿਤੀ ਬਣੀ ਹੋਈ ਹੈ।

LEAVE A REPLY