ਘਰ ਨਵੀਂ ਵਹੁਟੀ ਨੇ ਪੈਰ ਹੀ ਪਾਇਆ ਸੀ ਕਿ ਪਤੀ ਪਹੁੰਚ ਗਿਆ ਕਤਲ ਦੇ ਜੁਰਮ ‘ਚ ਜੇਲ੍ਹ!

download-300x150ਸੁਹਾਗਰਾਤ। ਲਾੜੇ-ਲਾੜੀ ਦੇ ਮਿਲਨ ਦੀ ਰਾਤ। ਦੋ ਸਰੀਰ ਨਹੀਂ, ਦੋ ਆਤਮਾਵਾਂ ਦੇ ਮਿਲਨ ਦੀ ਰਾਤ।ਅਰਮਾਨਾਂ ਦੀ ਇਕ ਅਜਿਹੀ ਰਾਤ ਜੋ ਜੀਵਨ ਵਿੱਚ ਕੇਵਲ ਇਕ ਵਾਰ ਆਉਂਦੀ ਹੈ। ਹਰ ਲੜਕਾ ਅਤੇ ਲੜਕੀ ਨੌਜਵਾਨ ਹੁੰਦੇ ਹੀ ਇਸ ਦਿਨ ਦਾ ਇੰਤਜ਼ਾਰ ਕਰਦਾ ਹੈ। ਨੇਹਾ ਨੇ ਵੀ ਅਜਿਹੇ ਹੀ ਸੁਪਨੇ ਦੇਖੇ ਸਨ। ਪਰਿਵਾਰ ਦੀਆਂ ਔਰਤਾਂ ਉਸਨੂੰ ਸਜਾ ਕੇ ਬੈਠੀਆਂ ਸਨ। ਪੰਦਰਾਂ-ਵੀਹ ਮਿੰਟ ਵਿੱਚ ਹੀ ਨਵੀਨ ਕਮਰੇ ਵਿੱਚ ਆਇਆ। ਵਿਆਹ ਤੋਂ ਪਹਿਲਾਂ ਹੀ ਨੇਹਾ ਅਤੇ ਨਵੀਨ ਮਿਲ ਚੁੱਕੇ ਹਨ। ਫ਼ੋਨ ਤੇ ਦੋਵਾਂ ਦੀ ਗੱਲਬਾਤ ਹੁੰਦੀ ਰਹਿੰਦੀ ਸੀ। ਨੇਹਾ ਨਵੇਂ ਜ਼ਮਾਨੇ ਦੀ ਲੜਕੀ ਸੀ। ਇਸ ਦੇ ਬਾਵਜੂਦ ਸੁਹਾਗ ਰਾਤ ਦਾ ਸਲੀਕ ਨਿਭਾਉਣ ਲਈ ਉਸ ਨੇ ਰਸਮਾਂ ਨਿਭਾਈਆਂ।
ਨੇਹਾ ਕੁਝ ਬੋਲਣ ਜਾ ਰਹੀਹ ਸੀ, ਉਦੋਂ ਹੀ ਬਦਬੂ ਜਿਹੀ ਮਹਿਸੂਸ ਹੋ ਰਹੀ ਹੈ। ਨੇਹਾ ਨੇ ਵੀ ਨਵੀਨ ਦੇ ਕਹਿਣ ਤੇ ਭਰਮ ਕੱਢ ਦਿੱਤਾ ਕਿ ਸ਼ਾਇਦ ਮੈਨੂੰ ਹੀ ਮਹਿਸੂਸ ਹੋ ਰਿਹਾ ਹੋਵੇ। 22 ਸਾਲਾ ਨੇਹਾ ਮਕਾਨ ਨੰਬਰ 237, ਵਿਸ਼ਵਾਸਨਗਰ ਦਿੱਲੀ ਦੀ ਰਹਿਣ ਵਾਲੀ ਸੀ। ਉਸਦੇ ਪਿਤਾ ਕਪਤਾਨ ਸਿੰਘ ਰਾਠੀ ਬੀ. ਐਸ. ਈ. ਐਸ. ਵਿੱਚ ਕੰਮ ਕਰਦੇ ਹਨ। ਨੇਹਾ ਸਥਾਨਕ ਦੇਸ਼ਬੰਧੂ ਕਾਲਜ ਵਿੱਚ ਐਮ. ਕਾਮ ਦੀ ਵਿਦਿਆਰਥਣ ਸੀ।
ਨੌਜਵਾਨ ਹੋ ਚੁੱਕੀ ਲੜਕੀ ਦੇ ਮਾਪਿਆਂ ਵਾਂਗ ਰਾਠੀ ਪਰਿਵਾਰ ਨੇ ਵੀ ਨੇਹਾ ਦੇ ਵਿਆਹ ਦਾ ਵਿੱਚਾਰ ਬਣਾਇਆ। ਇਸੇ ਵਿੱਚਕਾਰ ਵਿੱਚੋਲੇ ਦੀ ਮਦਦ ਨਾਲ ਨੇਹਾ ਦੇ ਲਈ ਨਵੀਨ ਖੱਤਰੀ ਦਾ ਰਿਸ਼ਤਾ ਆਇਆ। 25 ਸਾਲਾ ਨਵੀਨ ਖੱਤਰੀ ਮਾਡਲ ਟਾਊਨ ਥਾਣੇ ਅਧੀਨ ਰਾਜਪੁਰ ਪਿੰਡ ਦੇ ਰਹਿਣ ਵਾਲੇ ਰਾਜਕੁਮਾਰ ਦਾ ਛੋਟਾ ਲੜਕਾ ਸੀ। ਰਾਜਕੁਮਾਰ ਅਰਬਪਤੀ ਸੀ ਅਤੇ ਉਹ ਬਦਮਾਸ਼ੀ ਲਈ ਜਾਣਿਆ ਜਾਂਦਾ ਸੀ। ਰਾਜਪੁਰ ਵਿੱਚ ਰਾਜਕੁਮਾਰ ਦੇ ਚਾਰ ਮਕਾਨ ਸਨ, ਜੋ ਕਿਰਾਏ ਤੇ ਸਨ। ਕਿਰਾਏ ਦੇ ਤੌਰ ਤੇ ਰਾਜਕੁਮਾਰ ਨੂੰ ਮੋਟੀ ਰਕਮ ਮਿਲਦੀ ਸੀ।
ਨਵੀਨ ਸਿਰਫ਼ ਦਸਵੀਂ ਤੱਕ ਪੜ੍ਹਿਆ ਸੀ। ਇਸ ਦੇ ਬਾਅਦ ਪੜ੍ਹਾਈ ਛੱਡ ਕੇ ਪਿਤਾ ਦੇ ਕਾਰੋਬਾਰ ਵਿੱਚ ਉਹਨਾਂ ਦਾ ਸਹਿਯੋਗੀ ਬਣ ਗਿਆ। ਸੰਦੀਪ ਪਹਿਲਾਂ ਤੋਂ ਹੀ ਪਿਤਾ ਦੇ ਨਾਲ ਪ੍ਰਾਪਰਟੀ ਡੀਲਿੰਗ ਕਰਦਾ ਸੀ। ਨਵੀਨ ਮਹਿੰਗੀਆਂ ਬਾਈਕਾਂ ਦਾ ਸ਼ੌਕੀਨ ਸੀ ਅਤੇ ਰਾਜਸੀ ਜੀਵਨ ਗੁਜ਼ਾਰਦਾ ਸੀ।
ਰਾਜਕੁਮਾਰ ਦੇ ਕੋਲ ਪੈਸਾ ਸੀ ਅਤੇ ਉਹ ਪੈਸੇ ਦੇ ਬਲ ਤੇ ਵੱਡੇ-ਵੱਡੇ ਕੰਮ ਕਰਨ ਵਿੱਚ ਵਿਸ਼ਵਾਸ ਰੱਖਦਾ ਸੀ, ਇਸ ਕਰ ਕੇ ਡੇਢ ਮਹੀਨੇ ਬਾਅਦ ਲੜਕੇ ਦਾ ਵਿਆਹ ਕਰਨ ਵਿੱਚ ਕੋਈ ਦਿੱਕਤ ਨਹੀਂ ਸੀ। ਨੇਹਾ ਨੇ ਸਹੁਰੇ ਘਰ ਵਿੱਚ ਕਦਮ ਰੱਖਿਆ, ਤਾਂ ਪਰਿਵਾਰਕ ਰਸਮ ਤੋਂ ਬਾਅਦ ਉਸਨੂੰ ਸੁਹਾਗ ਸੇਜ ਤੇ ਬਿਠਾ ਦਿੱਤਾ। ਜਦੋਂ ਵੀ ਨਵੀਨ ਨੂੰ ਮੁਸ਼ਕ ਦੀ ਗੱਲ ਕਹਿੰਦੀ, ਉਹ ਉਸਦਾ ਭਰਮ ਦੱਸ ਕੇ ਗੱਲ ਟਾਲਣ ਦੀ ਕੋਸ਼ਿਸ਼ ਕਰਦਾ, ਫ਼ਿਰ ਬੈਡ ਤੋਂ ਉਤਰ ਕੇ ਸਪਰੇਅ ਦੀ ਸ਼ੀਸ਼ੀ ਛਿੜਕ ਦਿੰਦਾ। ਅਗਲੀ ਸਵੇਰ ਨਵੀਨ ਨੇ ਕਿਤੇ ਜਾਣਾ ਸੀ। ਉਹ ਕਮਰੇ ਵਿੱਚ ਜਾਣ ਲੱਗਿਆ ਤਾਂ ਨੇਹਾ ਬੋਲੀ, ਰਾਤ ਤੋਂ ਸਵੇਰ ਹੋ ਗੲ, ਬਦਬੂ ਘੱਟ ਹੁੰਦੀ ਮਹਿਸੂਸ ਨਹੀਂ ਹੋ ਰਹੀ। ਆਖਿਰ ਇਹ ਸੜਾਂਦ ਹੈ ਕਿਹੋ ਜਿਹੀ ਅਤੇ ਕਮਰੇ ਵਿੱਚ ਕਿੱਥੋਂ ਆ ਰਹੀ ਹੈ।
ਨਵੀਨ ਨੇ ਫ਼ਿਰ ਭਰਮਾਉਣ ਦੀ ਕੋਸ਼ਿਸ਼ ਕੀਤੀ, ਸ਼ਾਇਦ ਕੋਈ ਚੂਹਾ ਹੋਵੇਗਾ ਮਰਿਆ ਹੋਇਆ। ਘਰ ਵਿੱਚ ਇੰਨੇ ਨੌਕਰੀ ਹਨ, ਉਹਨਾਂ ਤੋਂ ਸਫ਼ਾਈ ਕਰਵਾਓ। ਵਿਆਹ ਦਾ ਦਿਨ ਹੈ, ਮਹਿਮਾਨ ਆਏ ਹੋਏ ਹਨ, ਕੱਲ੍ਹ ਨੂੰ ਸਫ਼ਾਈ ਕਰਵਾ ਦਿਆਂਗੇ।
ਇਸ ਤੋਂ ਬਾਅਦ ਨਵੀਨ ਤੇਜੀ ਨਾਲ ਬਾਹਰ ਨਿਕਲ ਗਿਆ। ਨੇਹਾ ਹੈਰਾਨੀ ਨਾਲ ਦੇਖਦੀ ਰਹਿ ਗਈ। ਕੁਝ ਦੇਰ ਵਿੱਚ ਪਰਿਵਾਰ ਦੀਆਂ ਔਰਤਾਂ ਨੇਹਾ ਨੂੰ ਵੀ ਕਮਰੇ ਤੋਂ ਬਾਹਰ ਲੈ ਆਈਆਂ। ਕਾਫ਼ੀ ਵੱਡਾ ਮਕਾਨ ਸੀ। ਰਹਿਣ ਵਾਲੇ ਘੱਟ ਸਨ, ਕਮਰੇ ਜ਼ਿਆਦਾ। ਦੂਜੇ ਕਮਰੇ ਵਿੱਚ ਜਾ ਕੇ ਸੜਾਂਦ ਨਹੀਂ ਮਹਿਸੂਸ ਹੋਈ ਤਾਂ ਨੇਹਾ ਨੇ ਰਾਹਤ ਦਾ ਸਾਹ ਲਿਆ। ਨਵੀਨ ਦੇ ਕਮਰੇ ਵਿੱਚ ਸਫ਼ਾਈ ਕਰਨ ਨੌਕਰਾਣੀ ਗਈ ਤਾਂ ਨੱਕ ਤੇ ਦੁਪੱਟਾ ਲੈ ਕੇ ਬਾਹਰ ਆਈ, ਉਸ ਨੂੰ ਵੀ ਬਦਬੂ ਮਹਿਸੂਸ ਹੋਈ।
ਇਸ ਤੋਂ ਬਾਅਦ ਨੇਹਾ ਦੂਜੇ ਕਮਰੇ ਵਿੱਚ ਸੌਂ ਗਈ। ਜਦੋਂ ਚਾਰ ਵਜੇ ਜਾਗੀ ਤਾਂ ਹੈਰਾਨ ਰਹਿ ਗਈ। ਬਾਹਰ ਆਉਂਦੇ ਹੀ ਨੇਹਾ ਨੂੰ ਜੋ ਪਤਾ ਲੱਗਆ, ਉਹ ਉਸਦੀਆਂ ਖੁਸ਼ੀਆਂ ਤੇ ਗਾਜ ਸੁੱਟਣ ਬਰਾਬਰ ਸੀ। ਪੁਲਿਸ ਨੇ ਉਸਦੇ ਸਹੁਰੇ ਘਰ ਆ ਕੇ ਨਵੀਨ ਨੂੰ ਪਕੜ ਲਿਆ।
ਰਾਜਕੁਮਾਰ ਤਾਂ ਵਾਪਸ ਨਹੀਂ ਆਇਆ, ਦੇਰ ਰਾਤ ਪੁਲਿਸ ਹੀ ਨਵੀਨ ਨੂੰ ਲੈ ਕੇ ਆਈ ਅਤੇ ਕਮਰੇ ਵਿੱਚ ਲੈ ਗਈ। ਦੋ ਤਿੰਨ ਮਿੰਟ ਵਿੱਚ ਹੀ ਪੂਰਾ ਘਰ ਬਦਬੂ ਨਾਲ ਭਰ ਗਿਆ। ਪਤਾ ਲੱਗਿਆ ਨਵੀਨ ਨੇ ਇਕ ਲੜਕੀ ਦੀ ਲਾਸ਼ ਆਪਣੇ ਕਮਰੇ ਵਿੱਚ ਲੁਕੋ ਰੱਖੀ ਸੀ। ਪੁਲਿਸ ਨੇ ਸੜਾਂਦ ਮਾਰਦੀ ਲਾਸ਼ ਬਰਾਮਦ ਕਰ ਲਈ। ਆਖਿਰ ਜਿਸ ਕਮਰੇ ਵਿੱਚ ਬੀਤੀ ਰਾਤ ਨੇਹਾ ਨੇ ਸੁਹਾਗ ਰਾਤ ਮਨਾਈ ਸੀ, ਉਸਨੇ ਪਰਿਵਾਰਕ ਜੀਵਨ ਆਰੰਭ ਕੀਤਾ ਸੀ, ਉਸ ਕਮਰੇ ਦੇ ਸ਼ਾਫ਼ਟ ਵਿੱਚ ਉਸਦੇ ਪਤੀ ਨੇ ਕਿਸੇ ਦੀ ਲਾਸ਼ ਲੁਕੋ ਰੱਖੀ ਸੀ।
ਰਾਜਪੂਤ ਗੁੜਮੰਡੀ ਵਿੱਚ ਰਹਿੰਦੇ ਸਨ ਸੰਜੀਵ ਕੁਮਾਰ ਚੌਹਾਨ। ਉਸਦੇ ਪਰਿਵਾਰ ਵਿੱਚ ਪਤਨੀ ਕਵਿਤਾ ਅਤੇ ਦੋ ਲੜਕੀਆਂ ਸਨ- ਪਾਇਲ ਅਤੇ ਆਰਜੂ। 21 ਸਾਲਾ ਆਰਜੂ ਚੌਹਾਨ ਅਸ਼ੋਕ ਵਿਹਾਰ ਸਥਿਤ ਲਕਸ਼ਮੀਬਾਈ ਕਾਲਜ ਦੀ ਵਿਦਿਆਰਥਣ ਸੀ। ਇਸ ਤੋਂ ਇਲਾਵਾ ਉਹ ਬਿੰਦਾਪੁਰ ਸਥਿਤ ਇਕ ਫ਼ੈਸ਼ਨ ਡਿਜਾਇਨਿੰਗ ਇੰਸਟੀਚਿਊਟ ਤੋਂ ਡਿਪਲੋਮਾ ਵੀ ਕਰ ਰਹੀ ਸੀ।
ਹਰ ਰੋਜ਼ ਵਾਂਗ 2 ਫ਼ਰਵਰੀ ਨੂੰ ਆਰਜੂ ਕਾਲਜ ਦੇ ਲਈ ਘਰ ਤੋਂ ਨਿਕਲੀ ਪਰ ਵਾਪਸ ਨਾ ਆ ਸਕੀ। ਸ਼ਾਮ ਤੱਕ ਆਰਜੂ ਘਰ ਨਾ ਆਈ ਅਤੇ ਉਸ ਦਾ ਮੋਬਾਇਲ ਵੀ ਬੰਦ ਸੀ। ਉਹਨਾਂ ਨੇ ਆਪਣੇ ਪੱਧਰ ਤੇ ਆਰਜੂ ਦੀ ਭਾਲ ਕੀਤੀ, ਪਰ ਉਹ ਕਿਤੇ ਨਹੀਂ ਮਿਲੀ। ਰਾਤ ਦੇਰ ਤੱਕ ਉਹ ਪੁਲਿਸ ਥਾਣੇ ਪਹੁੰਚੇ। ਆਰਜੂ 21 ਸਾਲ ਦੀ ਸੀ, ਇਸ ਕਰ ਕੇ ਗੁਆਚਣ ਜਾਂ ਭਟਕ ਜਾਣ ਦੀ ਤਾਂ ਆਸ ਨਹੀਂ ਸੀ। ਉਸਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਰਾਜਕੁਮਾਰ ਦੇ ਲੜਕੇ ਨਵੀਨ ਨਾਲ ਉਸ ਦੇ ਸਬੰਧ ਸਨ। ਘਟਨਾ ਤੋਂ ਕਰੀਬ ਚਾਰ ਮਹੀਨੇ ਪਹਿਲਾਂ ਦੀ ਗੱਲ ਹੈ। ਕਈ ਦਿਨ ਤੋਂ ਕਵਿਤਾ ਨੇ ਆਰਜੂ ਨੂੰ ਪ੍ਰੇਸ਼ਾਨ ਅਤੇ ਚਿੰਤਾ ਵਿੱਚ ਮਹਿਸੂਸ ਕੀਤਾ ਸੀ। ਤਾਂ ਇਕ ਦਿਨ ਪੁੱਛਿਆ, ਬੇਟੀ ਕੀ ਕਾਰਨ ਹੈ। ਉਸਨੇ ਮਾਂ ਨੂੰ ਸਾਰਾ ਕੁਝ ਦੱਸ ਦਿੱਤਾ ਸੀ। ਉਹ ਕਹਿ ਰਹੀ ਸੀ ਨਵੀਨ ਨਾਲ ਮੇਰਾ ਵਿਆਹ ਕਰਵਾ ਦਿਓ।ਉਸਨੇ ਦੱਸਿਆ ਕਿ ਤਿੰਨ ਸਾਲਾਂ ਤੋਂ ਸਾਡੇ ਸਬੰਧ ਚੱਲ ਰਹੇ ਹਨ। ਮਾਂ ਨੂੰ ਗੁੱਸਾ ਤਾਂ ਬਹੁਤ ਆਇਆ ਪਰ ਕਰ ਕੀ ਸਕਦੀ ਸੀ। ਸ਼ਾਮ ਨੂੰ ਸੰਜੀਵ ਚੌਹਾਨ ਘਰ ਆਇਆ ਤਾਂ ਸਭ ਕੁਝ ਕਵਿਤਾ ਨੇ ਆਪਣੇ ਪਤੀ ਨੂੰ ਦੱਸ ਦਿੱਤਾ। ਚੌਹਾਨ ਨੂੰ ਉਮੀਦ ਸੀ ਕਿ ਪੰਚਾਇਤ ਸ਼ਾਇਦ ਕੋਈ ਮਦਦ ਕਰ ਸਕਦੀ ਹੈ। ਆਰਜੂ ਦਾ ਵਿਆਹ ਨਵੀਨ ਨਾਲ ਕਰਨ ਲਈ ਉਸਦੇ ਪਰਿਵਾਰ ਵਾਲੇ ਰਾਜ਼ੀ ਸਨ ਪਰ ਨਵੀਨ ਦੇ ਪਰਿਵਾਰ ਵਾਲਿਆਂ ਨੂੰ ਰਿਸ਼ਤਾ ਮਨਜ਼ੂਰ ਨਹੀਂ ਸੀ। ਨਵੀਨ ਆਰਜੂ ਨੂੰ ਭਰੋਸਾ ਦਿੰਦਾ ਰਿਹਾ ਕਿ ਉਹ ਪਰਿਵਾਰ ਨੂੰ ਰਾਜ਼ੀ ਕਰ ਲਵੇਗਾ।
ਦੂਜੇ ਦਿਨ 3 ਫ਼ਰਵਰੀ ਨੂੰ ਪੁਲਿਸ ਨੇ ਨਵੀਨ ਨੂੰ ਥਾਣੇ ਬੁਲਾ ਕੇ ਪੁੱਛਗਿੱਛ ਕੀਤੀ ਤਾਂ ਉਸਨੇ ਹਰੇਕ ਸਵਾਲ ਦਾ ਬੇਬਾਕੀ ਨਾਲ ਜਵਾਬ ਦਿੱਤਾ। ਬੋਲਿਆ। ਸਰ ਪਰਸੋਂ ਮੇਰਾ ਵਿਆਹ ਹੈ। ਕੋਈ ਅਪਰਾਧ ਕਰ ਕੇ ਮੈਂ ਸਿਰ ‘ਤੇ ਸਿਹਰੇ ਦੀ ਬਜਾਏ ਕਲਾਈ ਵਿੱਚ ਹੱਥਕੜੀ ਕਿਉਂ ਪਾਵਾਂਗਾ। ਇਹ ਵੀ ਹੋ ਸਕਦਾ ਹੈ ਕਿ ਮੇਰਾ ਵਿਆਹ ਰੁਕਵਾਉਣ ਲਈ ਆਰਜੂ ਦਾ ਪਰਿਵਾਰ ਗਲਤ ਹੱਥਕੰਡੇ ਵਰਤ ਰਿਹਾ ਹੋਵੇ ਅਤੇ ਆਰਜੂ ਖੁਦ ਹੀ ਕਿਤੇ ਚਲੀ ਗਈ ਹੋਵੇ।
ਆਰਜੂ ਦਾ ਮੋਬਾਇਲ ਫ਼ੋਨ ਲਗਾਤਾਰ ਬੰਦ ਸੀ। ਜਾਂਚ ਦਲ ਨੇ ਸਰਵਿਲਾਂਸ ਸੈਲ ਤੇ ਆਰਜੂ ਅਤੇ ਨਵੀਨ ਦੇ ਮੋਬਾਇਲ ਫ਼ੋਨ ਦੀ ਲੁਕੇਸ਼ਨ ਟ੍ਰੇਸ ਕਰਨ ਦੀ ਬੇਨਤੀ ਕੀਤੀ। ਇਸ ਤੋਂ ਬਾਅਦ ਲਕਸ਼ਮੀਬਾਈ ਕਾਲਜ ਜਾ ਕੇ ਆਰਜੂ ਦੀਆਂ ਸਾਥਣ ਵਿਦਿਆਰਥਣਾਂ ਤੋਂ ਪੁੱਛਿਆ। ਪਤਾ ਲੱਗਿਆ ਕਿ 2 ਫ਼ਰਵਰੀ ਦੀ ਦੁਪਹਿਰ ਨਵੀਨ ਆਪਣੀ ਸਵਿਫ਼ਟ ਡਿਜ਼ਾਇਰ ਕਾਰ ਤੇ ਕਾਲਜ ਆਇਆ ਸੀ ਅਤੇ ਆਰਜੂ ਉਸਦੇ ਨਾਲ ਚਲੀ ਗਈ ਸੀ। ਇਸ ਤੋਂ ਬਾਅਦ ਆਰਜੂ ਨੂੰ ਕਿਸੇ ਨੇ ਨਹੀਂ ਦੇਖਿਆ ਨਾ ਉਸ ਬਾਰੇ ਕੋਈ ਜਾਣਕਾਰੀ ਮਿਲੀ।
5 ਫ਼ਰਵਰੀ ਨੂੰ ਨਵੀਨ ਅਤੇ ਨੇਹਾ ਦਾ ਵਿਆਹ ਅਤੇ ਸੁਹਾਗ ਰਾਤ ਵੀ ਹੋ ਗਈ। 6 ਫ਼ਰਵਰੀ ਨੂੰ ਸਰਵਿਲਾਂਸ ਸੈਲ ਨੇ ਘਟਨਾ ਵਾਲੇ ਦਿਨ ਦੀ ਲੁਕੇਸ਼ਨ ਪੁਲਿਸ ਨੂੰ ਦਿੱਤੀ। ਉਸ ਤੋਂ ਜਾਂਚ ਦਲ ਨੂੰ ਪਤਾ ਲੱਗਿਆ ਕਿ 2 ਫ਼ਰਵਰੀ ਨੂੰ ਦੁਪਹਿਰ ਤੋਂ ਸ਼ਾਮ 7 ਵਜੇ ਤੱਕ ਆਰਜੂ ਅਤੇ ਨਵੀਨ ਦੇ ਸੈਲ ਫ਼ੋਨ ਦੀ ਲੁਕੇਸ਼ਨ ਨਾਲ ਸੀ। ਉਹਨਾਂ ਦੋਵਾਂ ਦੇ ਮੋਬਾਇਲ ਦੀ ਲੁਕੇਸ਼ਨ ਆਦਰਸ਼ਨਗਰ ਮੁਖਰਜੀ ਨਗਰ ਅਤੇ ਮਾਡਲ ਟਾਊਨ ਵਿੱਚ ਟ੍ਰੇਸ ਕੀਤੀ ਗਈ। ਇਸ ਤੋਂ ਬਾਅਦ ਸ਼ਾਮੀ 7 ਵਜੇ ਮਾਡਲ ਟਾਊਨ ਵਿੱਚ ਹੀ ਆਰਜੂ ਦਾ ਫ਼ੋਨ ਬੰਦ ਹੋ ਗਿਆ ਸੀ ਅਤੇ ਬੰਦ ਕਰ ਦਿੱਤਾ ਗਿਆ ਸ। ਹਾਂ ਨਵੀਨ ਦਾ ਫ਼ੋਨ ਲਗਾਤਾਰ ਚਾਲੂ ਸੀ। ਹੁਣ ਪੁਲਿਸ ਨੇ ਨਵੀਨ ਨੂੰ ਚੁੱਕ ਲਿਆ। ਉਹ ਫ਼ਿਰ ਵੀ ਪੁਲਿਸ ਨੂੰ ਗੁੰਮਰਾਹ ਕਰਦਾ ਰਿਹਾ ਪਰ ਸਫ਼ਲ ਨਾ ਹੋਇਆ। ਕੁਝ ਘੰਟਿਆਂ ਬਾਅਦ ਹੀ ਉਹ ਮੰਨ ਗਿਆ। ਅਸਲੀਅਤ ਬਹੁਤ ਖੌਫ਼ਨਾਕ ਸੀ। ਨਵੀਨ ਜਿਸ ਘਰ ਵਿੱਚ ਨੇਹਾ ਦੇ ਨਾਲ ਆਪਣਾ ਪਰਿਵਾਰਕ ਜੀਵਨ ਆਰੰਭ ਕਰ ਚੁੱਕਾ ਸੀ। ਜਿਸ ਕਮਰੇ ਵਿੱਚ ਉਸਨੇ ਸੁਹਾਗ ਰਾਤ ਮਨਾਈ ਸੀ, ਉਸੇ ਕਮਰੇ ਦੇ ਸ਼ਾਫ਼ਟ ਵਿੱਚ ਉਸਦੀ ਮਾਸ਼ੂਕਾ ਆਰਜੂ ਦੀ ਲਾਸ਼ ਵੀ ਸੀ।
ਨਵੀਨ ਅਸਲ ਵਿੱਚ ਆਰਜੂ ਨਾਲ ਰੰਗ ਰਲੀਆਂ ਦਾ ਹੀ ਸ਼ੌਕੀਨ ਸੀ, ਉਹ ਉਸ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ। ਕਵਿਤਾ ਨੇ ਸਾਰੀ ਗੱਲ ਪਤੀ ਸੰਜੀਵ ਚੌਹਾਨ ਨੂੰ ਦੱਸੀ, ਆਰਜੂ ਦਾ ਰਿਸ਼ਤਾ ਲੈ ਕੇ ਰਾਜਕੁਮਾਰ ਦੇ ਘਰ ਗਏ ਵੀ ਪਰ ਨਿਰਾਸ਼ਾ ਹੀ ਪੱਲੇ ਪਈ। 28 ਜਨਵਰੀ ਨੂੰ ਆਰਜੂ ਨੂੰ ਪਤਾ ਲੱਗਆ ਕਿ 5 ਫ਼ਰਵਰੀ ਨੂੰ ਨਵੀਨ ਦਾ ਵਿਆਹ ਨੇਹਾ ਨਾਲ ਹੋਣ ਜਾ ਰਿਹਾ ਹੈ। ਆਰਜੂ ਨੇ ਤੁਰੰਤ ਨਵੀਨ ਨੂੰ ਫ਼ੋਨ ਕੀਤਾ, ਇਹ ਮੈਂ ਕੀ ਸੁਣ ਰਹੀ ਹਾਂ। ਆਰਜੂ ਮੈਂ ਰਾਜੀ-ਖੁਸ਼ੀ ਵਿਆਹ ਕਰਨ ਲਈ ਤਿਆਰ ਨਹੀਂ ਹਾਂ, ਬਲਕਿ ਜਬਰਦਸਤੀ ਮੇਰਾ ਵਿਆਹ ਕਰਵਾਇਆ ਜਾ ਰਿਹਾ ਹੈ।
ਮੈਂ ਇਹ ਸਭ ਨਹੀਂ ਜਾਣਦੀ, ਕਿਸੇ ਵੀ ਤਰ੍ਹਾਂ ਕਰੋ, ਰਿਸ਼ਤਾ ਤੋੜੋ ਅਤੇ ਮੇਰੇ ਨਾਲ ਦੌੜ ਚੱਲੋ। ਨਹੀਂ ਤਾਂ ਮੈਂ ਤੇਰੇ ਖਿਲਾਫ਼ ਪੁਲਿਸ ਕੋਲ ਜਾਵਾਂਗੀ।
ਆਰਜੂ ਦੇ ਬਦਲੇ ਤੇਵਰਾਂ ਕਾਰਨ ਨਵੀਨ ਘਬਰਾ ਗਿਆ। ਉਹ ਜਾਣਦਾ ਸੀ ਕਿ ਜੇਕਰ ਆਰਜੂ ਨੇ ਵਿਆਹ ਵਿੱਚ ਹੰਗਾਮਾ ਕੀਤਾ ਤਾਂ ਪੂਰੇ ਕੁਨਬੇ ਦੀ ਬਦਨਾਮੀ ਹੋਵੇਗੀ। ਨਵੀਨ ਲਈ ਆਰਜੂ ਬਾਸੀ ਅਤੇ ਪਰਖੀ ਹੋਈ ਫ਼ਿੱਕੀ ਚੀਜ਼ ਸੀ। ਆਰਜੂ ਨਾਲ ਵਿਆਹ ਕਰ ਕੇ ਉਸਨੂੰ ਦਹੇਜ ਵਿੱਚ ਕੁਝ ਨਹੀਂ ਮਿਲਣਾ ਸੀ, ਜਦਕਿ ਨੇਹਾ ਨਾਲ ਵਿਆਹ ਕਰਨ ਤੇ ਨਕਦੀ, ਗਹਿਣੇ ਆਦਿ ਮਿਲਾ ਕੇ ਡੇਢ ਕਰੋੜ ਦਾ ਦਹੇਜ ਮਿਲਣਾ ਤਹਿ ਸੀ। ਇਸ ਕਰ ਕੇ ਨੇਹਾ ਨਾਲ ਵਿਆਹ ਕਰਵਾਉਣ ਲਈ ਨਵੀਨ ਨੇ ਅਰਜੂ ਦੀ ਹੱਤਿਆ ਕਰਨ ਦੀ ਯੋਜਨਾ ਬਣਾਈ। ਉਸਨੇ ਆਰਜੂ ਨੂੰ ਕਿਹਾ, ਚਿੰਤਾ ਨਾ ਕਰੋ ਵਿਆਹ ਤੇਰੇ ਨਾਲ ਹੀ ਹੋਵੇਗਾ। ਆਰਜੂ ਇਕ ਵਾਰ ਫ਼ਿਰ ਝਾਂਸੇ ਵਿੱਚ ਆ ਗਈ।
1 ਫ਼ਰਵਰੀ ਨੂੰ ਨਵੀਨ ਨੇ ਨਕਲੀ ਆਈ. ਡੀ. ਤੇ ਇਕ ਸਿਮ ਕਾਰਡ ਖਰੀਦ ਕੇ ਐਕਟੀਵੇਟ ਕਰਵਾਇਆ ਅਤੇ ਉਸਨੂੰ ਆਪਣੇ ਡੂਅਲ ਸਿਮ ਹੈਂਡਸੈਟ ਵਿੱਚ ਪਾ ਲਿਆ। 2 ਫ਼ਰਵਰੀ ਨੂੰ ਇਸੇ ਸਿਮ ਕਾਰਡ ਤੋਂ ਨਵੀਨ ਨੇ ਆਰਜੂ ਨੂੰ ਫ਼ੋਨ ਕਰ ਕੇ ਪੁੱਛਿਆ  ਕਿ ਤੁਸੀਂ ਕਾਲਜ ਜਾ ਰਹੀ ਹੋ?
ਅੱਜ ਆਪਣੇ ਵਿਆਹ ਦਾ ਮਸਲਾ ਹੱਲ ਕਰਨਾ ਹੈ, ਤੁਸੀਂ ਕਾਲਜ ਦੇ ਗੇਟ ਤੇ ਮਿਲਣ, ਮੈਂ ਪਹੁੰਚ ਰਿਹਾ ਹਾਂ।
ਨਵੀਨ ਲਕਸ਼ਮੀ ਬਾਈ ਕਾਲਜ ਪਹੁੰਚਿਆ ਤਾਂ ਆਰਜੂ ਉਸਨੂੰ ਗੇਟ ਤੇ ਇੰਤਜ਼ਾਰ ਕਰਦੀ ਮਿਲੀ। ਨਵੀਨ ਨੇ ਉਸਨੂੰ ਕਾਰ ਵਿੱਚ ਬਿਠਾਇਆ ਅਤੇ ਉਥੋਂ ਚੱਲ ਪਏ। ਨਵੀਨ ਉਸਨੂੰ ਆਦਰਸ਼ ਨਗਰ, ਮੁਖਰਜੀ ਨਗਰ, ਮਾਡਲ ਟਾਊਨ ਵਿੱਚ ਘੁੰਮਾਉਂਦਾ ਰਿਹਾ। ਇਸ ਦੌਰਾਨ ਉਸਨੇ ਆਰਜੂ ਨੂੰ ਗਰਭਪਾਤ ਕਰਨ ਲਈ ਦੋ ਲੱਖ ਰੁਪਏ ਦਾ ਆਫ਼ਰ ਦਿੱਤਾ, ਜਿਸਨੂੰ ਆਰਜੂ ਨੇ ਠੁਕਰਾ ਦਿੱਤਾ। ਇਸ ਤੋਂ ਬਾਅਦ ਨਵੀਨ ਨੇ ਆਰਜੂ ਦਾ ਫ਼ੋਨ ਲੈ ਕੇ ਆਫ਼ ਕਰ ਦਿੱਤਾ ਅਤੇ ਵਿਆਹ ਦੀ ਗੱਲ ਕਰਨ ਇਕ ਸੁੰਨਸਾਨ ਥਾਂ ਤੇ ਲੈ ਗਿਆ। ਉਥੇ ਉਸਨੇ ਗਲਾ ਘੋਟ ਕੇ ਆਰਜੂ ਦੀ ਹੱਤਿਆ ਕਰ ਦਿੱਤੀ।
ਨਵੀਨ ਚਾਹੁੰਦਾ ਤਾਂ ਲਾਸ਼ ਨੂੰ ਉਥੇ ਹੀ ਸੁੱਟ ਸਕਦਾ ਸੀ ਪਰ ਉਸਨੂੰ ਡਰ ਸੀ ਕਿ ਲਾਸ਼ ਦੀ ਸ਼ਨਾਖਤ ਹੋਣ ਤੇ ਉਹ ਕਾਨੂੰਨੀ ਅੜਿੱਕੇ ਵਿੱਚ ਆ ਜਾਵੇਗਾ। ਇਸ ਨਾਲ ਉਸਦਾ ਵਿਆਹ ਰੁਕ ਜਾਵੇਗਾ।ਇਸ ਕਰ ਕੇ ਉਸ ਇਰਾਦੇ ਨਾਲ ਆਰਜੂ ਦੀ ਹੱਤਿਆ ਨੂੰ ਭੇਦ ਬਣਾਈ ਰੱਖਣ ਦਾ ਫ਼ੈਸਲਾ ਕੀਤਾ। ਇਸ ਕਰ ਕੇ ਉਸਨੇ ਲਾਸ਼ ਆਪਣੀ ਕਾਰ ਦੀ ਡਿੱਕੀ ਵਿੱਚ ਪਾਈ ਅਤੇ ਘਰ ਲੈ ਗਿਆ।
ਨਵੀਨ ਦਾ ਕਮਰਾ ਦੂਜੀ ਮੰਜ਼ਿਲ ਤੇ ਸੀ। ਮੌਕਾ ਦੇਖ ਕੇ ਉਸਨੇ ਖਿੜਕੀ ਤੋਂ ਲਾਸ਼ ਕੱਢੀ ਅਤੇ ਮੋਢੇ ਤੇ ਲੱਦ ਕੇ ਆਪਣੇ ਕਮਰੇ ਵਿੱਚ ਲੈ ਗਿਆ। ਉਥੇ ਉਸਨੇ ਸ਼ਾਫ਼ਟ ਦੇ ਕੋਲ ਲਾਸ਼ ਲੁਕੇ ਕੇ ਉਸ ਤੇ ਕੰਬਲ ਸੁੱਟ ਦਿੱਤਾ। ਫ਼ਿਰ ਬਾਜ਼ਾਰ ਜਾ ਕੇ ਸੁਗੰਧਿਤ ਪਰਫ਼ਿਊਮ ਦੀਆਂ ਸ਼ੀਸ਼ੀਆਂ ਲੈ ਆਇਆ।
ਨਵੀਨ ਦਾ ਇਰਾਦਾ ਵਿਆਹ ਤੋਂ ਬਾਅਦ ਲਾਸ਼ ਦੂਰ ਲਿਜਾ ਕੇ ਸੁੱਟਣ ਦਾ ਸੀ। ਅਜਿਹਾ ਕਰਨ ਦਾ ਉਸਨੂੰ ਮੌਕਾ ਮਿਲਣ ਤੋਂ ਪਹਿਲਾਂ ਹੀ ਉਹ ਪਕੜ ਲਿਆ ਗਿਆ। ਆਰਜੂ ਦੇ ਮਾਪਿਆਂ ਦਾ ਕਹਿਣਾ ਹੈ ਕਿ ਇਸ ਵਿੱਚ ਨਵੀਨ ਦੇ ਮਾਂ ਬਾਪ ਅਤੇ ਰਿਸ਼ਤੇਦਾਰ ਵੀ ਸ਼ਾਮਲ ਹੋ ਸਕਦੇ ਹਨ। ਆਰਜੂ ਦਾ ਭਾਰ 55 ਕਿਲੋ ਸੀ। ਪੁਲਿਸ ਨੇ ਇਸੇ ਭਾਰ ਦੀ ਇਕ ਡਮੀ ਬਣਾ ਕੇ ਨਵੀਨ ਦੇ ਮੋਢੇ ਤੇ ਲੱਦ ਕੇ ਉਸਨੂੰ ਕਮਰੇ ਤੱਕ ਲਿਜਾਇਆ ਤਾਂ ਉਹ ਲੈ ਗਿਆ। ਇਸ ਤੋਂ ਬਾਅਦ ਪੁਲਿਸ ਨੇ ਨਵੀਨ ਦੇ ਮਾਪਿਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ।
***

LEAVE A REPLY