ਕੱਚਾ ਪਪੀਤਾ ਖਾਣ ਦੇ ਫ਼ਾਇਦੇ

thudi-sahat-300x150ਪਪੀਤਾ ਇੱਕ ਬਹੁਤ ਹੀ ਸੁਆਦੀ ਫ਼ਲ ਹੁੰਦਾ ਹੈ। ਇਸ ਦੇ ਨਾਲ ਹੀ ਇਸ ਨੂੰ ਖਾਣ ਨਾਲ ਸਾਡੀ ਸਿਹਤ ਨੂੰ ਵੀ ਬਹੁਤ ਫ਼ਾਇਦਾ ਹੁੰਦਾ ਹੈ। ਪਰ ਜੇਕਰ ਤੁਸੀਂ ਸੋਚਦੇ ਹੋ ਕਿ ਪੱਕਾ ਹੋਇਆ ਪਪੀਤਾ ਹੀ ਸਾਡੀ ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ ਅਤੇ ਕੱਚਾ ਪਪੀਤਾ ਨਹੀਂ, ਤਾਂ ਤੁਹਾਨੂੰ ਦੱਸ ਦਈਏ ਕਿ ਪੱਕੇ ਪਪੀਤੇ ਦੇ ਮੁਕਾਬਲੇ ਕੱਚੇ ਪਪੀਤੇ ਨੂੰ ਖਾਣ ਨਾਲ ਸਾਡੀ ਸਿਹਤ ਨੂੰ ਵਧੇਰੇ ਫ਼ਾਇਦਾ ਹੁੰਦਾ ਹੈ:
ਦ ਕੱਚਾ ਪਪੀਤਾ ਲਿਵਰ ਲਈ ਬਹੁਤ ਉਪਯੋਗੀ ਹੁੰਦਾ ਹੈ। ਇਹ ਲਿਵਰ ਨੂੰ ਕਾਫ਼ੀ ਤਾਕਤ ਪ੍ਰਦਾਨ ਕਰਦਾ ਹੈ। ਪੀਲੀਏ ਦੀ ਬੀਮਾਰੀ ‘ਚ ਲਿਵਰ ਨੂੰ ਕਾਫ਼ੀ ਨੁਕਸਾਨ ਪਹੁੰਚਦਾ ਹੈ। ਪਰ ਜੇਕਰ ਕੱਚੇ ਪਪੀਤੇ ਨੂੰ ਖਾਧਾ ਜਾਵੇ ਜਾਂ ਇਸ ਦੀ ਵਰਤੋਂ ਸਬਜ਼ੀ ਦੇ ਰੂਪ ‘ਚ ਕੀਤੀ ਜਾਵੇ ਤਾਂ ਪੀਲੀਏ ਦੇ ਰੋਗੀ ਨੂੰ ਇਸ ਬੀਮਾਰੀ ‘ਚ ਕਾਫ਼ੀ ਫ਼ਾਇਦਾ ਪਹੁੰਚਦਾ ਹੈ।
ਦ ਕੱਚੇ ਪਪੀਤੇ ਅਤੇ ਉਸ ਦੇ ਬੀਜ਼ਾਂ ‘ਚ ਬਹੁਤ ਸਾਰਾ ਵਿਟਾਮਿਨ ‘ਏ’ ਅਤੇ ‘ਸੀ’ ਹੁੰਦਾ ਹੈ, ਜਿਹੜਾ ਕਿ ਸਰੀਰ ਦੀ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਨੂੰ ਵਧਾਉਂਦਾ ਹੈ।
ਦ ਕੱਚੇ ਪਪੀਤਾ ਸਰਦੀ ਅਤੇ ਜ਼ੁਕਾਮ ਦੇ ਨਾਲ-ਨਾਲ ਇਨਫ਼ੈਕਸ਼ਨ ਨਾਲ ਵੀ ਲੜਦਾ ਹੈ।
ਦ ਸਰੀਰ ‘ਤੇ ਅਣਚਾਹੇ ਵਾਲ ਦੇਖਣ ਨੂੰ ਬਹੁਤ ਭੱਦੇ ਲੱਗਦੇ ਹਨ ਅਤੇ ਇਨ੍ਹਾਂ ਤੋਂ ਛੁਟਕਾਰਾ ਪਾਉਣਾ ਕਾਫ਼ੀ ਮੁਸ਼ਕਲ ਹੁੰਦਾ ਹੈ। ਹਰ ਮਹੀਨੇ ਇਨ੍ਹਾਂ ਨੂੰ ਸਾਫ਼ ਕਰਨ ਲਈ ਵੈਕਸ ਜਾਂ ਸ਼ੇਵ ਕਰਨਾ ਤੁਹਾਡੇ ਲਈ ਬੋਝਲ ਅਤੇ ਦਰਦਨਾਕ ਹੋ ਸਕਦਾ ਹੈ। ਪਰ ਜੇਕਰ ਤੁਸੀਂ ਕੱਚੇ ਪਪੀਤੇ ਨੂੰ ਖਾਓਗੇ ਤਾਂ ਇਸ ਨਾਲ ਅਣਚਾਹੇ ਵਾਲ ਫ਼ਿਰ ਤੋਂ ਨਹੀਂ ਉੱਗਦੇ। ਅਸਲ ‘ਚ ਕੱਚੇ ਪਪੀਤੇ ‘ਚ ਇੱਕ ਸ਼ਕਤੀਸ਼ਾਲੀ ਅੰਜ਼ਾਇਮ ਹੁੰਦਾ ਹੈ, ਜਿਸ ਨੂੰ ਪੈਪਿਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇੰਟਰਨੈਸ਼ਨਲ ਜਨਰਲ ਆਫ਼ ਫ਼ਾਰਮਸੁਟਿਕਸ ‘ਚ ਪ੍ਰਕਾਸ਼ਿਤ ਇੱਕ ਅਧਿਐਨ ਮੁਤਾਬਕ ਪੈਪਿਨ ਵਾਲਾਂ ਦੇ ਰੋਮਾਂ ਨੂੰ ਕਮਜ਼ੋਰ ਕਰ ਕੇ ਅਤੇ ਉਨ੍ਹਾਂ ਨੂੰ ਫ਼ਿਰ ਤੋਂ ਵੱਧਣ ਤੋਂ ਰੋਕ ਕੇ ਤੁਹਾਨੂੰ ਅਣਚਾਹੇ ਵਾਲਾਂ ਤੋਂ ਛੁਟਕਾਰਾ ਦਿਵਾਉਣ ‘ਚ ਸਹਾਇਕ ਹੋ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਕੱਚੇ ਪਪੀਤੇ ‘ਚ ਪੱਕੇ ਹੋਏ ਪਪੀਤੇ ਦੀ ਤੁਲਨਾ ‘ਚ ਪੈਪਿਨ ਦੀ ਮਾਤਰਾ ਵਧੇਰੇ ਹੁੰਦੀ ਹੈ।

LEAVE A REPLY