ਆਂਦਰੇ ਰਸਲ ਦੇ ਫ਼ੈਸ਼ਨ ਦੇ ਚਰਚੇ ਸੋਸ਼ਲ ਮੀਡੀਆ ‘ਤੇ

sports-news-300x150ਬੰਗਲੁਰੂ: ਟੀ-20 ਵਿਸ਼ਵ ਕੱਪ ‘ਚ ਐਤਵਾਰ ਨੂੰ ਬੰਗਲੁਰੂ ਦੇ ਐੱਮ. ਚਿੰਨਾਸਵਾਸੀ ਸਟੇਡੀਅਮ ਮੈਦਾਨ ‘ਤੇ ਸ਼੍ਰੀਲੰਕਾ ਅਤੇ ਵੈਸਟ ਇੰਡੀਜ਼ ਵਿੱਚਾਲੇ ਹੋਏ ਮੁਕਾਬਲੇ ‘ਚ ਵੈਸਟ ਇੰਡੀਜ਼ ਦੇ ਗੇਂਦਬਾਜ਼ ਆਂਦਰੇ ਰਸਲ ਨੇ ਫ਼ੈਸ਼ਨ ਦਾ ਇਕ ਨਵਾਂ ਨਮੂਨਾ ਪੇਸ਼ ਕੀਤਾ। ਇਸ ਮੈਚ ‘ਚ ਸ਼੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਵੈਸਟ ਇੰਡੀਜ਼ ਨੂੰ 123 ਦੌੜਾਂ ਦਾ ਟੀਚਾ ਦਿੱਤਾ, ਜਿਸ ਦੇ ਜਵਾਬ ‘ਚ ਵੈਸਟ ਇੰਡੀਜ਼ ਨੇ 10 ਗੇਂਦਾਂ ਬਾਕੀ ਰਹਿੰਦਿਆਂ 3 ਵਿਕਟਾਂ ਦੇ ਨੁਕਸਾਨ ‘ਤੇ ਆਪਣਾ ਇਹ ਟੀਚਾ ਪੂਰਾ ਕੀਤਾ। ਸ਼੍ਰੀਲੰਕਾ ਦੀ ਟੀਮ ਜਦੋਂ ਬੱਲੇਬਾਜ਼ੀ ਕਰ ਰਹੀ ਸੀ ਤਾਂ ਮੈਦਾਨ ‘ਤੇ ਗੇਂਦਬਾਜ਼ੀ ਕਰਨ ਉਤਰੇ ਵੈਸਟ ਇੰਡੀਜ਼ ਦੇ ਗੇਂਦਬਾਜ਼ ਆਂਦਰੇ ਰਸਲ ਨੇ ਅਜੀਬ ਜਿਹੇ ਬੂਟ ਪਾਏ ਹੋਏ ਸਨ। ਰਸਲ ਨੇ ਇਕ ਪੈਰ ‘ਤੇ ਨਾਈਕੀ ਦਾ ਚਿੱਟੇ ਰੰਗ ਦਾ ਬੂਟ ਪਾਇਆ ਹੋਇਆ ਸੀ ਅਤੇ ਦੂਜੇ ਪੈਰ ‘ਚ ਭੂਰੇ ਰੰਗ ਦਾ ਬੂਟ ਪਾਇਆ ਹੋਇਆ ਸੀ। ਰਸੇਲ ਨੇ ਇਹ ਬੂਟ ਪਾ ਕੇ ਮੈਦਾਨ ‘ਤੇ ਫ਼ਿਲਡਿੰਗ ਅਤੇ ਗੇਂਦਬਾਜ਼ੀ ਕੀਤੀ। ਹਾਲਾਂਕਿ ਬਾਅਦ ‘ਚ ਉਨ੍ਹਾਂ ਆਪਣੇ ਇਹ ਬੂਟ ਬਦਲ ਲਏ ਸੀ।
ਉਨ੍ਹਾਂ ਦਾ ਅਜਿਹਾ ਕਰਨਾ ਕਿਸੇ ਨੂੰ ਵੀ ਸਮਝ ਨਹੀਂ ਲੱਗਾ ਪਰ ਟੀ.ਵੀ. ‘ਤੇ ਮੈਚ ਦੇਖ ਰਹੇ ਦਰਸ਼ਕਾਂ ਨੇ ਇਸ ਮੌਕੇ ਦਾ ਫ਼ਾਇਦਾ ਚੁੱਕਦਿਆਂ ਸੋਸ਼ਲ ਮੀਡੀਆ ‘ਤੇ ਰੱਜ ਕੇ ਮਸਤੀ ਕੀਤੀ। ਇਕ ਕ੍ਰਿਕਟ ਫ਼ੈਨ ਨੇ ਟਵੀਟ ਕੀਤਾ ਤੇ ਕਿਹਾ ਕਿ ਰਸਲ ਜੋ ਵੀ ਕਰਦਾ ਹੈ ਉਹ ਕਾਫ਼ੀ ਵੱਖਰਾ ਹੁੰਦਾ ਹੈ। ਕਿਸੇ ਨੇ ਕਿਹਾ ਕਿ ਆਂਦਰੇ ਰਸਲ ਨੇ ਫ਼ੈਸ਼ਨ ਦਾ ਨਵਾਂ ਸਟੈਂਡਰਡ ਬਣਾਇਆ ਹੈ।

LEAVE A REPLY