ਅਮਿਤਾਭ ਨੂੰ ਮਹਿੰਗਾ ਪਿਆ ਰਾਸ਼ਟਰੀ ਗੀਤ ਗਾਉਣਾ!

zxcਨਵੀਂ ਦਿੱਲੀ- ਟੀ-20 ਵਿਸ਼ਵ ਕੱਪ ‘ਚ ਭਾਰਤ-ਪਾਕਿ ਮੁਕਾਬਲੇ ਦਾ ਆਗਾਜ਼ ਬੌਲੀਵੁੱਡ ਦੇ ਮਸ਼ਹੂਰ ਅਦਾਕਾਰ ਅਮਿਤਾਭ ਬੱਚਨ ਦੀ ਆਵਾਜ਼ ਨਾਲ ਹੋਇਆ ਸੀ। ਉਨ੍ਹਾ ਮੈਚ ਤੋਂ ਪਹਿਲਾਂ ਭਾਰਤ ਵਲੋਂ ਰਾਸ਼ਟਰੀ ਗੀਤੀ ਗਾਇਆ ਸੀ। ਇਸ ਤੋਂ ਬਾਅਦ ਉਹ ਵਿਵਾਦਾਂ ‘ਚ ਫ਼ੱਸਦੇ ਜਾ ਰਹੇ ਹਨ। ਪਹਿਲਾਂ ਸੋਸ਼ਲ ਮੀਡੀਆ ‘ਤੇ ਖਬਰ ਆਈ ਸੀ ਕਿ ਉਨ੍ਹਾਂ ਨੇ ਰਾਸ਼ਟਰੀ ਗੀਤ ਗਾਉਣ ਲਈ 4 ਕਰੋੜ ਰੁਪਏ ਫ਼ੀਸ ਦੇ ਤੌਰ ‘ਤੇ ਲਏ ਹਨ ਪਰ ਸਾਬਕਾ ਭਾਰਤੀ ਕ੍ਰਿਕਟਰ ਸੌਰਵ ਗਾਂਗੁਲੀ ਨੇ ਇਸ ਦੀ ਨਿਖੇਧੀ ਕਰਦਿਆਂ ਕਿਹਾ ਸੀ ਕਿ ਅਮਿਤਾਭ ਪੈਸਿਆਂ ਕਰ ਕੇ ਨਹੀਂ ਸਗੋਂ ਪਿਆਰ ਕਰ ਕੇ ਇਥੇ ਆਏ ਹਨ।
ਇਸ ਤੋਂ ਬਾਅਦ ਹੁਣ ਅਮਿਤਾਭ ਬੱਚਨ ਖਿਲਾਫ਼ ਰਾਸ਼ਟਰੀ ਗੀਤ ਨੂੰ ਤੈਅ ਸਮੇਂ ਤੋਂ ਜ਼ਿਆਦਾ ਸਮੇਂ ਤਕ ਗਾਉਣ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਗਈ ਹੈ। ਦੋਸ਼ ਹੈ ਕਿ ਅਮਿਤਾਭ ਨੇ ਰਾਸ਼ਟਰੀ ਗੀਤ ਨੂੰ 52 ਸਕਿੰਟਾਂ ਦੀ ਬਜਾਏ 1 ਮਿੰਟ 10 ਸਕਿੰਟ ‘ਚ ਖਤਮ ਕੀਤਾ।
ਇਸ ਤੋਂ ਇਲਾਵਾ ਉਨ੍ਹਾਂ ‘ਤੇ ਰਾਸ਼ਟਰੀ ਗੀਤ ‘ਚ ਗਲਤ ਸ਼ਬਦਾਂ ਦੀ ਵਰਤੋਂ ਕਰਨ ਦਾ ਵੀ ਦੋਸ਼ ਲਗਾਇਆ ਗਿਆ ਹੈ ਅਤੇ ਉਨ੍ਹਾਂ ਖਿਲਾਫ਼ ਪੂਰਵੀ ਦਿੱਲੀ ਦੇ ਅਸ਼ੋਕ ਨਗਰ ਪੁਲਿਸ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸ਼ਿਕਾਇਤ ‘ਚ ਸਮੇਂ ਦੀ ਜ਼ਿਆਦਾ ਵਰਤੋਂ ਦੇ ਨਾਲ ਇਹ ਵੀ ਕਿਹਾ ਗਿਆ ਹੈ ਕਿ ਅਮਿਤਾਭ ਨੇ ‘ਸਿੰਧੂ’ ਦੀ ਜਗ੍ਹਾ ‘ਸਿੰਹ’ ਸ਼ਬਦ ਦੀ ਵਰਤੋਂ ਕੀਤੀ ਅਤੇ ‘ਦਾਇਕ’ ਦੀ ਜਗ੍ਹਾ ‘ਨਾਇਕ’ ਸ਼ਬਦ ਦੀ ਵਰਤੋਂ ਕੀਤੀ। ਇਹ ਸਾਫ਼ ਤੌਰ ‘ਤੇ ਸੁਪਰੀਮ ਕੋਰਟ ਦੇ 2005 ਦੇ ਫ਼ੈਸਲੇ ਦੀ ਉਲੰਘਣਾ ਹੈ।

LEAVE A REPLY