ਸਪਤਾਹਿਕ ਭਵਿੱਖ

ਮੇਖ਼  (21 ਮਾਰਚ-20 ਅਪ੍ਰੈਲ)
ਬਾਹਰੀ ਭੋਜਨ ਤੋਂ ਪਰਹੇਜ ਕਰੋ। ਬਾਜ਼ਾਰੀ ਭੋਜਨ ਪੇਟ ਖਰਾਬ ਕਰ ਸਕਦਾ ਹੈ। ਪੜ੍ਹਾਈ ਵਲੋਂ ਸਿਤਾਰਾ ਮੱਧਮ ਹੈ। ਗੁਰੂ+ਰਾਹੂ ਦਾ ਸੰਜੋਗ ਪੜ੍ਹਾਈ ਤੇ ਪੇਪਰਾਂ ਵਿਚ ਅੜਚਨ ਵਧਾ ਸਕਦਾ ਹੈ। ਇਸ ਹਫਤੇ ਰੁਕੀ ਹੋਈ ਰਕਮ ਪ੍ਰਾਪਤ ਹੋਵੇਗੀ। ਵਪਾਰ ਤੇ ਨੌਕਰੀ ਦੋਹਾਂ ਦੇ ਯੋਗ ਠੀਕ ਹਨ। 18 ਤੇ 19 ਤਰੀਕਾਂ ਪਰਿਵਾਰ ਲਈ ਸ਼ੁਭ ਹਨ।

ਬ੍ਰਿਖ  (21 ਅਪ੍ਰੈਲ-21 ਮਈ)
ਸਿਹਤ ਠੀਕ ਠਾਕ ਰਹਿਣ ਦੇ ਸੰਕੇਤ ਹਨ। 19 ਤੇ 20 ਤਰੀਕ ਨੂੰ ਜੁਕਾਮ ਦੇ ਸੰਕੇਤ ਹਨ। ਪ੍ਰੈਕਟੀਕਲ ਵਿਸ਼ਿਆਂ ਦੇ ਵਿਦਿਆਰਥੀਆਂ ਨੂੰ ਮਿਹਨਤ ਜ਼ਿਆਦਾ ਕਰਨ ਦੀ ਲੋੜ ਹੈ ਕਿਉਂਕਿ ਬੁੱਧ+ਕੇਤੂ ਪੜ੍ਹਾਈ ਦੇ ਨਤੀਜੇ ਵਿਗਾੜ ਸਕਦਾ ਹੈ। ਕੰਮ ਦਾ ਬੋਝ ਵੱਧ ਸਕਦਾ ਹੈ। ਨੌਕਰੀਪੇਸ਼ਾ ਗੁੱਸੇ ਤੋਂ ਪਰਹੇਜ ਕਰਨ। 13,14 ਨੂੰ ਪਰਿਵਾਰ ਨਾਲ ਖੁਸ਼ ਰਹੋਗੇ।
ੁੱਭ ਅੰਕ-7
ਮਿਥੁਨ  (22 ਮਈ-21 ਜੂਨ)
ਰਾਸ਼ੀ ਸਵਾਮੀ ਕੇਤੂ ਹੋਣ ਕਾਰਨ ਥੋੜ੍ਹੀ ਕਮਜ਼ੋਰੀ ਮਹਿਸੂਸ ਹੋਵੇਗੀ ਜਾਂ ਬਜ਼ੁਰਗਾਂ ਨੂੰ ਲੱਤਾਂ ਦੀ ਤਕਲੀਫ ਵੱਧ ਸਕਦੀ ਹੈ। ਪੜ੍ਹਾਈ ਲਈ ਸਿਤਾਰੇ ਮੱਧਮ ਹਨ। ਕਾਮਰਸ, ਸਾਇੰਸ ਵਿਸ਼ਿਆਂ ਦੇ ਵਿਦਿਆਰਥੀ ਥੋੜ੍ਹੀ ਪਰੇਸ਼ਾਨੀ ਵਿਚ ਰਹਿਣਗੇ। ਵਪਾਰ ਠੀਕ ਠੀਕ ਅਤੇ ਨੌਕਰੀਪੇਸ਼ਾ ਵੀ ਪਰੇਸ਼ਾਨੀ ਮਹਿਸੂਸ ਕਰਨਗੇ। 15 ਤੇ 16 ਨੂੰ ਪਰਿਵਾਰ ਦਾ ਮਾਹੌਲ ਖੁਸ਼ ਰਹੇਗਾ।

ਕਰਕ  (22 ਜੂਨ-22 ਜੁਲਾਈ)
ਇਸ ਹਫਤੇ 17,18,19 ਤੇ 20 ਤਰੀਕ ਨੂੰ ਪਿਛਲੇ ਹਫ਼ਤੇ ਦੀ ਤੁਲਨਾ ਵਿਚ ਸਿਹਤ ਠੀਕ ਰਹੇਗੀ। ਪੜ੍ਹਾਈ ਲਈ ਜ਼ਿਆਦਾ ਮਿਹਨਤ ਕਰਨੀ ਪਵੇਗੀ। ਮੰਗਲ+ਸ਼ਨੀ ਕਾਰਨ ਪ੍ਰੈਕਟੀਕਲ ਵਿਸ਼ਿਆਂ ਵਿਚ ਜ਼ਿਆਦਾ ਧਿਆਨ ਦਿਓ। 17,18 ਨੌਕਰੀ ਤੇ ਵਪਾਰ ਲਈ ਠੀਕ ਰਹੇਗਾ ਬਾਕੀ ਹਫਤਾ ਮੱਧਮ ਰਹੇਗਾ। ਹਫਤੇ ਦੀ ਪਹਿਲੀ ਤਰੀਕ ਪਰਿਵਾਰ ਲਈ ਠੀਕ ਹੈ।
ਅੰਕ-9
ਸਿੰਘ  (23 ਜੁਲਾਈ-23 ਅਗਸਤ)
ਸਿਹਤ ਠੀਕ ਠਾਕ ਰਹੇਗੀ ਪਰ ਆਲਸ ਨੂੰ ਤਿਆਗੋ। ਇਸ ਹਫਤੇ ਆਲਸ ਪੜ੍ਹਾਈ ਲਈ ਠੀਕ ਨਹੀਂ ਹੈ। ਜਿਨ੍ਹਾਂ ਵਿਦਿਆਰਥੀਆਂ ਦੇ ਪੇਪਰ ਹਨ ਉਹ ਥਿਊਰੀ ਪੇਪਰ ਸਬੰਧੀ ਤਿਆਰੀ ਧਿਆਨ ਨਾਲ ਕਰਨ।  ਕੋਈ ਵੱਡਾ ਖਰਚਾ ਤੰਗ ਕਰੇਗਾ। ਬਜ਼ੁਰਗਾਂ ਪ੍ਰਤੀ ਆਪਣੇ ਸੁਭਾਅ ਵਿਚ ਸੁਧਾਰ ਕਰੋ ਅਤੇ ਪਤਨੀ ਨਾਲ ਲੜਾਈ ਨੂੰ ਟਾਲੋ ਤਾਂ ਸੁਖੀ ਰਹੋਗੇ।

ਕੰਨਿਆ  (24 ਅਗਸਤ-23 ਸਤੰਬਰ)
ਇਸ ਹਫਤੇ ਸਿਹਤ ਦੀ ਸੰਭਾਲ ਰੱਖੋ। ਬਿਨਾਂ ਕਾਰਨ ਦੀ ਯਾਤਰਾ ਸਿਹਤ ਨੂੰ ਖਰਾਬ ਕਰੇਗੀ। ਪੜ੍ਹਾਈ ਵਿਚ ਜ਼ਿਆਦਾ ਮਨ ਨਹੀਂ ਲੱਗ ਰਿਹਾ ਜੋ ਸਾਰੇ ਸਾਲ ਦੀ ਮਿਹਨਤ ਖਰਾਬ ਕਰ ਸਕਦਾ ਹੈ।ਪੈਸੇ ਲਈ ਸ਼ੁਭ ਸੰਕੇਤ ਨਹੀਂ ਹਨ ਇਸ ਲਈ ਉਧਾਰ ਦੇਣ ਤੋਂ ਬਚੋ। ਪਤਨੀ ਦੀ ਸਿਹਤ ਖਰਾਬ
ਰਹਿਣ ਦੇ ਯੋਗ ਹਨ।
ਭ ਅੰਕ-6
ਤੁਲਾ  (24 ਸਤੰਬਰ-23 ਅਕਤੂਬਰ)
ਪੇਟ ਦੀ ਗੜਬੜੀ ਅਤੇ ਲੱਤਾਂ ਦੀ ਕਮਜ਼ੋਰੀ ਕਾਰਨ ਪਰੇਸ਼ਾਨੀ ਹੋ ਸਕਦੀ ਹੈ। ਗਣਿਤ, ਸਾਇੰਸ ਦੇ ਵਿਦਿਆਰਥੀ ਲਗਨ ਤੇ ਮਿਹਨਤ ਕਰਨ ਨਾਲ ਚੰਗੇ ਨੰਬਰ ਲੈ ਸਕਣਗੇ। 19,20 ਹਫਤੇ ਦੀਆਂ ਤਰੀਕਾਂ ਵਧੀਆ ਫਲ ਦੀ ਪ੍ਰਾਪਤੀ ਦਾ ਸੰਕੇਤ ਦੇ ਰਹੀਆਂ ਹਨ। ਪਰਿਵਾਰ ਵਿਚ ਖੁਸ਼ੀ ਰਹੇਗੀ ਪਰ ਬੱਚਿਆਂ ਦੀ ਸਿਹਤ ਸੰਭਾਲ ਜ਼ਰੂਰੀ ਹੈ।

ਬ੍ਰਿਸ਼ਚਕ (24 ਅਕਤੂਬਰ-22 ਨਵੰਬਰ)
ੁੱਆਮ ਤੌਰ ‘ਤੇ ਸਿਹਤ ਠੀਕ ਪਰ ਗੁੱਸੇ ਕਾਰਨ ਛਾਤੀ ‘ਚਪਰੇਸ਼ਾਨੀ ਹੋ ਸਕਦੀ ਹੈ। 17,18 ਨੂੰ ਪੇਪਰ ਵਧੀਆ ਹੋਵੇਗਾ। ਘਰੇਲੂ ਕੰਮਾਂ ਤੇ ਝਗੜਿਆਂ ਤੋਂ ਦੂਰ ਰਹੋ ਤਾਂ ਨਤੀਜੇ ਵਧੀਆ ਹੋ ਸਕਦੇ ਹਨ। ਨੌਕਰੀ ਤੇ ਵਪਾਰ ਮੱਧਮ ਰਹੇਗਾ ਪਰ ਤਬਾਦਲੇ ਦੇ ਯੋਗ ਬਣ ਰਹੇ ਹਨ। ਖਿੱਝ
ਅਤੇ ਗੁੱਸੇ ਨੂੰ ਘਟਾਓ ਤਾਂ ਕਿ ਪਰਿਵਾਰ ਤੇ ਸਮਾਜ ਸੁਚਾਰੂ ਢੰਗ ਨਾਲ ਚੱਲ ਸਕੇ।
ਭ ਅੰਕ-4
ਧਨੂੰ (23 ਨਵੰਬਰ-23 ਦਸੰਬਰ)
13,14,19,20 ਤਰੀਕਾਂ ਨੂੰ ਸ਼ੂਗਰ ਤੇ ਦਿਲ ਦੇ ਮਰੀਜ਼ਾਂ ਲਈ ਸੰਭਾਲ ਵਾਲਾ ਦਿਨ ਬਾਕੀ ਜਾਤਕਾਂ ਲਈ ਸਿਤਾਰਾ ਮੱਧਮ ਹੈ। ਪੜ੍ਹਾਈ ਵਿਚ ਜ਼ਿਆਦਾ ਦੇਰ ਧਿਆਨ ਨਾ ਦੇਣ ਕਾਰਨ ਵਿਸ਼ਿਆਂ ਤੋਂ ਪਛੜਦੇ ਜਾ ਰਹੇ ਹੋ ਸੋ ਪੜ੍ਹਾਈ ‘ਤੇ ਧਿਆਨ ਦੇਣ ਦੀ ਜ਼ਰੂਰਤ ਹੈ। ਮਾਲ ਦੀ ਸਮੇਂ ਸਿਰ ਡਲਿਵਰੀ ਨਾ ਹੋਣ ਕਾਰਨ ਪਰੇਸ਼ਾਨੀ ਰਹੇਗੀ। ਲੜਾਈ ਝਗੜੇ ਤੋਂ ਦੂਰ ਰਹੋ।

ਮਕਰ  (24 ਦਸੰਬਰ-20 ਜਨਵਰੀ )
ਭ ਅੰਕ-5
ਸਿਹਤ ਠੀਕ ਰਹੇਗੀ। 19,20 ਨੂੰ ਪੈਰਾਂ, ਲੱਤਾਂ ਵਿਚ ਕੁਝ ਤਕਲੀਫ ਰਹਿਣ ਦੀ ਸੰਭਾਵਨਾ ਹੈ। ਜ਼ਿਆਦਾ ਜਲਦੀ ਅਤੇ ਆਪਣੇ ਉਤੇ ਜ਼ਿਆਦਾ ਵਿਸ਼ਵਾਸ ਤੁਹਾਡੀ ਸਿੱਖਿਆ ਵਿਚ ਅੜਚਣ ਦਾ ਕਾਰਨ
ਬਣੇਗਾ। ਤਹਾਡੇ ਮਤਾਹਿਤ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ। ਜ਼ਿਆਦਾ ਗੁੱਸਾ ਪਰਿਵਾਰ ਵਿਚ ਲੜਾਈ ਕਰਾਵੇਗਾ।ਮਿੱਤਰਾਂ ਨਾਲ ਜ਼ਿਆਦਾ ਸਮਾਂ ਨਾ ਬਿਤਾਓ।
ਸ਼ੁੱਭ ਅੰਕ-15
ਕੁੰਭ  (21 ਜਨਵਰੀ-19 ਫਰਵਰੀ)
ਸਿਹਤ ਦੀ ਸੰਭਾਲ ਰੱਖੋ। ਬਿਨਾਂ ਵਜ੍ਹਾ ਸਫਰ ਅਤੇ ਗੁੱਸੇ ਤੋਂ ਬਚਾਅ ਕਰੋ। ਜ਼ਿਆਦਾ ਨਮਕ, ਖੱਟਾ, ਤਿੱਖਾ ਖਾਣ ਤੋ ਪਰਹੇਜ ਕਰੋ। ਪੜ੍ਹਾਈ ਲਈ ਰੂਟੀਨ ਵਿਚ ਪੜ੍ਹੋ ਤੇ ਘੁੰਮਣਾ ਫਿਰਨਾ ਘੱਟ ਕਰੋ। 19 ਤੇ 20 ਨੂੰ ਕੰਮ ਦੀ ਗਤੀ ਵਧਣ ਦੇ ਯੋਗ ਹਨ। ਆਪਸੀ ਝਗੜੇ ਪਤਨੀ ਨੂੰ
ਪਰੇਸ਼ਾਨ ਕਰਨਗੇ ਤੇ ਸਿਹਤ ‘ਤੇ ਬੁਰਾ ਅਸਰ ਪੈਣ ਦੀ ਸੰਭਾਵਨਾ ਰਹੇਗੀ।

ਮੀਨ  (20 ਫਰਵਰੀ-20 ਮਾਰਚ)
ਸਿਹਤ ਲਈ ਖਾਣ ਪੀਣ ਦਾ ਪਰਹੇਜ ਜ਼ਰੂਰੀ ਹੈ। ਜ਼ਿਆਦਾ ਪਾਰਟੀਆਂ ਸਿਹਤ ਵਿਗਾੜ ਸਕਦੀਆਂ ਹਨ। ਵਿਦੇਸ਼ ਲਈ ਅਪਲਾਈ ਕਰਨ ਵਾਲੇ ਫਾਇਦੇ ਵਿਚ ਰਹਿਣਗੇ ਬਾਕੀ ਪੜ੍ਹਾਈ ਵੱਲ ਧਿਆਨ ਦੇਣ। ਨੌਕਰੀ ਵਿਚ ਬਦਲੀ ਦਾ ਡਰ ਰਹੇਗਾ। ਪਰਿਵਾਰ ਨਾਲ ਸਮਾਂ ਬਿਤਾਉਣ ਦੀ ਲੋੜ ਹੈ। ਖਰਚੇ ‘ਤੇ ਕੰਟਰੋਲ ਕਰੋ।

LEAVE A REPLY