images-300x168ਗਰਮੀਆਂ ਦਾ ਸੀਜ਼ਨ ਆ ਰਿਹਾ ਹੈ ਅਤੇ ਜੇਕਰ ਤੁਸੀਂ ਵੀ ਮਸ਼ਹੂਰ ਕੰਪਨੀ ‘ਜੌਨਸਨ ਐਂਡ ਜੌਨਸਨ’ ਦੇ ਪਾਊਡਰ ਦਾ ਇਸਤੇਮਾਲ ਕਰਦੇ ਹੋ ਤਾਂ ਜਾਣਨਾ ਤੁਹਾਡੇ ਲਈ ਵੀ ਲਾਹੇਵੰਦ ਹੈ ਕਿ ਇਸ ਦੀ ਵਰਤੋਂ ਨਾਲ ਤੁਹਾਡੇ ਬੱਚੇ ਨੂੰ ਵੀ ਕੈਂਸਰ ਹੋ ਸਕਦਾ ਹੈ। ਅਮਰੀਕਾ ਦੇ ਮਸੂਰੀ ਸੂਬੇ ਦੀ ਇਕ ਅਦਾਲਤ ਨੇ ਕੰਪਨੀ ‘ਜੌਨਸਨ ਐਂਡ ਜੌਨਸਨ’ ‘ਤੇ 72 ਮਿਲੀਅਨ ਡਾਲਰ ਯਾਨੀ ਕਰੀਬ 494 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ।
ਜੈਕਲੀਨ ਫ਼ਾਕਸ ਨਾਂ ਦੀ ਇਸ ਔਰਤ ਨੇ ਇਨ੍ਹਾਂ ਪ੍ਰੋਡਕਟਸ ਦੇ ਇਸਤੇਮਾਲ ਨਾਲ ਕੈਂਸਰ ਹੋਣ ਦੀ ਸ਼ਿਕਾਇਤ ਕੀਤੀ ਸੀ। ਹਾਲਾਂਕਿ ਕੰਪਨੀ ਨੇ ਇਸ ਮਾਮਲੇ ਵਿੱਚ ਆਪਣੀ ਸਫ਼ਾਈ ਦਿੰਦੇ ਹੋਏ ਕਿਹਾ ਕਿ ਸਾਰੇ ਪ੍ਰੋਡਕਟ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹਨ। ਕੰਪਨੀ ਨੇ ਕਿਹਾ ਕਿ ਪੀੜਤ ਮਹਿਲਾ ਓਵੇਰੀਅਨ ਕੈਂਸਰ ਨਾਲ ਪੀੜਤ ਸੀ ਅਤੇ ਇਸ ਕਾਰਨ ਉਸ ਦੀ ਮੌਤ ਹੋ ਗਈ। ਅਦਾਲਤ ਨੇ ਮਹਿਲਾ ਦੇ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਮਹਿਲਾ ‘ਜੌਨਸਨ ਐਂਡ ਜੌਨਸਨ’ ਦੇ ਬੇਬੀ ਪਾਊਡਰ ਅਤੇ ਸ਼ਾਵਰ ਟੂ ਸ਼ਾਵਰ ਦਾ ਪ੍ਰਯੋਗ ਪਿਛਲੇ 35 ਸਾਲਾਂ ਤੋਂ ਕਰ ਰਹੀ ਸੀ।
ਤਿੰਨ ਸਾਲ ਪਹਿਲਾਂ ਉਨ੍ਹਾਂ ਓਵੇਰੀਅਨ ਕੈਂਸਰ ਨਾਲ ਪੀੜਤ ਪਾਇਆ ਗਿਆ ਅਤੇ ਪਿਛਲੇ ਸਾਲ ਹੀ ਅਕਤੂਬਰ ਵਿੱਚ 62 ਸਾਲ ਦੀ ਉਮਰ ਵਿੱਚ ਉਸ ਦੀ ਮੌਤ ਹੋ ਗਈ। ਕੋਰਟ ਨੇ ਮਹਿਲਾ ਨੂੰ ਪਰਿਵਾਰ ਨੂੰ ਜ਼ੁਰਮਾਨੇ ਦੀ ਰਕਮ ਚੁਕਾਉਣ ਦੇ ਹੁਕਮ ਦਿੱਤੇ ਹਨ। ਜੈਕਲੀਨ ਫ਼ਾਕਸ ਦੇ ਪਰਿਵਾਰ ਨੂੰ ਸੈਂਟ ਲੁਈਸ ਦੇ ਸਰਕਿਟ ਕੋਰਟ ਦੀ ਜੂਰੀ ਨੇ 10 ਮਿਲੀਅਨ ਡਾਲਰ ‘ਐਕਚੁਅਲ ਡੈਮੇਜ਼’ ਯਾਨੀ ਅਸਲ ਨੁਕਸਾਨ ਅਤੇ 62 ਮਿਲੀਅਨ ਦਾ ‘ਪਿਊਨਿਟਿਵ ਡੈਮੇਜ’ ਸਜ਼ਾ ਦਾ ਜ਼ੁਰਮਾਨਾ ਭਰਨ ਦਾ ਹੁਕਮ ਦਿੱਤਾ ਹੈ।

LEAVE A REPLY