8ਕਿਹਾ, ਹਮੇਸ਼ਾ ਵੱਡਾ ਉਦੇਸ਼ ਲੈ ਕੇ ਚੱਲੋ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰੇਡਿਓ ‘ਤੇ ਬੱਚਿਆਂ ਦੀ ਪ੍ਰੀਖਿਆ ਸਬੰਧੀ ਗੱਲਬਾਤ ਕੀਤੀ। ਮੋਦੀ ਨੇ ਕਿਹਾ ਕਿ ਪ੍ਰੀਖਿਆ ਸ਼ੁਰੂ ਹੋ ਰਹੀ ਹੈ। ਪ੍ਰੀਖਿਆ ਨੂੰ ਦੇਖਣ ਦਾ ਨਜ਼ਰੀਆ ਬਦਲੋ। ਹਮੇਸ਼ਾਂ ਵੱਡਾ ਉਦੇਸ਼ ਲੈ ਕੇ ਚੱਲੋ। ਇਸ ਮੌਕੇ ‘ਮਨ ਕੀ ਬਾਤ’ ਵਿਚ ਸੰਦੇਸ਼ ਭੇਜਦੇ ਹੋਏ ਮਹਾਨ ਕ੍ਰਿਕਟਰ ਸਚਿਨ ਤੇਂਦੂਲਕਰ ਨੇ ਬੱਚਿਆਂ ਨੂੰ ਕਿਹਾ ਕਿ ਬਿਨਾ ਕਿਸੇ ਬੋਝ ਦੇ ਪ੍ਰੀਖਿਆ ਦਿਓ ਤੇ ਹਮੇਸ਼ਾਂ ਹਾਂ-ਪੱਖੀ ਰਹੋ। ਪ੍ਰਧਾਨ ਮੰਤਰੀ ਨੇ ਬੱਚਿਆਂ ਨੂੰ ਕਿਹਾ ਕਿ ਉਹ ਪ੍ਰੀਖਿਆ ਦਬਾਅ ਵਿਚ ਆ ਕੇ ਨਾ ਦੇਣ ਸਗੋਂ ਜ਼ਿੰਦਗੀ ਦਾ ਉਦੇਸ਼ ਪ੍ਰੀਖਿਆ ਤੋਂ ਵੱਡਾ ਰੱਖਣ। ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀ ਪ੍ਰੀਖਿਆ ਕਾਰਨ ਦਬਾਅ ਵਿਚ ਰਹਿੰਦੇ ਹਨ ਉਨ੍ਹਾਂ ਦੀ ਪ੍ਰੀਖਿਆ ਚਾਹੁੰਦਿਆਂ ਹੋਇਆਂ ਵੀ ਠੀਕ ਨਹੀਂ ਹੁੰਦੀ ਹੈ। ਇਸ ਲਈ ਪ੍ਰੀਖਿਆ ਬਿਲਕੁਲ ਦਬਾਅ ਮੁਕਤ ਹੋ ਕੇ ਦੇਣੀ ਚਾਹੀਦੀ ਹੈ।

LEAVE A REPLY