ਐਸ ਆਈ ਟੀ ਨੇ ਕੀਤਾ ਦਾਅਵਾ

7ਮੂਰਥਲ ਗੈਂਗਰੇਪ ਦਾ ਨਹੀਂ ਮਿਲਿਆ ਕੋਈ ਸਬੂਤ
ਚੰਡੀਗੜ੍ਹ : ਹਰਿਆਣਾ ਦੇ ਮੂਰਥਲ ਵਿਚ ਗੈਂਗਰੇਪ ਦਾ ਕੋਈ ਵੀ ਸਬੂਤ ਨਹੀਂ ਮਿਲਿਆ। ਮਾਮਲੇ ਦੀ ਜਾਂਚ ਕਰ ਰਹੀ ਐਸ.ਆਈ.ਟੀ. ਨੇ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਇਹ ਦਾਅਵਾ ਕੀਤਾ ਹੈ। ਜਾਂਚ ਟੀਮ ਮੁਤਾਬਕ ਅਜੇ ਤੱਕ ਕਿਸੇ ਵੀ ਸ਼ਿਕਾਇਤਕਰਤਾ ਨੇ ਅਜਿਹੀ ਕਿਸੇ ਘਟਨਾ ਬਾਰੇ ਸ਼ਿਕਾਇਤ ਨਹੀਂ ਦਿੱਤੀ। ਸਰਕਾਰ ਨੇ ਹਾਈਕੋਰਟ ਵੱਲੋਂ ਇਸ ਸ਼ਰਮਨਾਕ ਮਾਮਲੇ ਵਿਚ ਲਏ ਗਏ ਸਵੈ ਨੋਟਿਸ ‘ਤੇ ਇਹ ਜਵਾਬ ਦਾਇਰ ਕੀਤਾ ਹੈ।
ਹਰਿਆਣਾ ਸਰਕਾਰ ਵੱਲੋਂ ਮਾਮਲੇ ਵਿਚ ਬਣਾਈ ਗਈ ਐਸ.ਆਈ.ਟੀ. ਦੀ ਪ੍ਰਮੁੱਖ ਆਈ.ਜੀ. ਰਾਜਸ਼੍ਰੀ ਠਾਕੁਰ ਅੱਜ ਹਾਈਕੋਰਟ ਵਿਚ ਪੇਸ਼ ਹੋਏ। ਰਾਜਸ਼੍ਰੀ ਠਾਕੁਰ ਨੇ ਅਦਾਲਤ ਵਿਚ ਕਿਹਾ ਕਿ ਹੁਣ ਤੱਕ ਜਾਂਚ ਵਿਚ ਕੋਈ ਵੀ ਗੈਂਗਰੇਪ ਦਾ ਸਬੂਤ ਸਾਹਮਣੇ ਨਹੀਂ ਆਇਆ। ਅਦਾਲਤ ਵਿਚ ਪੇਸ਼ ਕੀਤੀ ਜਾਣਕਾਰੀ ਵਿਚ ਕਿਹਾ ਗਿਆ ਕਿ ਸਟੇਟ ਲੀਗਲ ਸਰਵਿਸ ਅਥਾਰਿਟੀ ਨੂੰ ਸਿਰਫ ਭੰਨ-ਤੋੜ ਤੇ ਆਰਥਿਕ ਨੁਕਸਾਨ ਬਾਰੇ ਹੀ ਸ਼ਿਕਾਇਤਾਂ ਮਿਲੀਆਂ ਹਨ ਪਰ ਅਜੇ ਤੱਕ ਕੋਈ ਵੀ ਰੇਪ ਤੇ ਛੇੜਛਾੜ ਦੀ ਸ਼ਿਕਾਇਤ ਨਹੀਂ ਮਿਲੀ। ਇਸ ‘ਤੇ ਅਦਾਲਤ ਨੇ ਐਸ.ਆਈ.ਟੀ. ਦੀ ਜਾਂਚ ਪ੍ਰਕਿਰਿਆ ‘ਤੇ ਵੀ ਸਵਾਲ ਉਠਾਏ। ਮਾਮਲੇ ਦੀ ਅਗਲੀ ਸੁਣਵਾਈ 14 ਮਾਰਚ ਨੂੰ ਹੋਵੇਗੀ।

LEAVE A REPLY