ਏਸ਼ੀਆ ਕੱਪ ਵਿਚ ਮੰਗਲਵਾਰ ਨੂੰ ਭਾਰਤ ਦਾ ਮੁਕਾਬਲਾ ਸ੍ਰੀਲੰਕਾ ਨਾਲ

6ਮੀਰਪੁਰ : ਏਸ਼ੀਆ ਕੱਪ ਟੀ-20 ਟੂਰਨਾਮੈਂਟ ਵਿਚ ਭਲਕੇ ਮੰਗਲਵਾਰ ਨੂੰ ਭਾਰਤ ਅਤੇ ਸ੍ਰੀਲੰਕਾ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਭਾਰਤ ਦੀ ਟੀਮ ਆਪਣੇ ਪਹਿਲੇ ਦੋ ਮੈਚ ਜਿੱਤ ਕੇ ਜਿਥੇ ਸੀਰੀਜ਼ ਵਿਚ ਚੋਟੀ ‘ਤੇ ਬਣੀ ਹੋਈ ਹੈ, ਉਥੇ ਸ੍ਰੀਲੰਕਾਈ ਟੀਮ ਨੇ ਪਹਿਲਾ ਮੈਚ ਯੂ.ਏ.ਈ ਤੋਂ ਜਿੱਤਿਆ ਸੀ ਅਤੇ ਕੱਲ੍ਹ ਉਸ ਨੂੰ ਦੂਸਰੇ ਮੈਚ ਵਿਚ ਬੰਗਲਾਦੇਸ਼ ਹੱਥੋਂ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ।

LEAVE A REPLY