ਰੈਲੀ ਦੌਰਾਨ ਮੋਦੀ ਨੂੰ ਯਾਦ ਆਇਆ ਬਰੇਲੀ ਦਾ ਝੁਮਕਾ ਤੇ ਸੁਰਮਾ

5ਬਰੇਲੀ :  ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇਥੇ ਕਿਸਾਨ ਰੈਲੀ ਦੌਰਾਨ ‘ਝੁਮਕਾ ਗਿਰਾ ਰੇ’, ਸੁਰਮੇ ਅਤੇ ਮਾਂਝੇ (ਡੋਰ) ਨੂੰ ਯਾਦ ਕਰਨਾ ਨਾ ਭੁੱਲੇ। ਤੈਅ ਕੀਤੇ ਸਮੇਂ ਤੋਂ ਕਰੀਬ 30 ਮਿੰਟਾਂ ਦੀ ਦੇਰੀ ਨਾਲ ਫਤੇਹਪੁਰ ਪੱਛਮੀ ਸਥਿਤ ਰਬੜ ਫੈਕਟਰੀ ਦੇ ਮੈਦਾਨ ‘ਚ ਆਯੋਜਿਤ ਰੈਲੀ ਸਥਾਨ ‘ਤੇ ਪਹੁੰਚੇ ਮੋਦੀ ਨੇ ਕਿਹਾ, ”ਬਚਪਨ ‘ਚ ਸੁਣਿਆ ਸੀ ਕਿ ਇਥੇ ਕੋਈ ਝੁਮਕਾ ਡਿੱਗਿਆ ਸੀ। ਬਰੇਲੀ ਦਾ ਸੁਰਮਾ ਅੱਖਾਂ ਨੂੰ ਸ਼ੀਤਲਤਾ ਦਿੰਦਾ ਹੈ ਅਤੇ ਪਤੰਗਬਾਜੀ ਦਾ ਸ਼ੌਕੀਨ ਹੋਣ ਕਾਰਨ ਇਥੋਂ ਦੇ ਮਾਂਝੇ (ਡੋਰ) ਦੀ ਪ੍ਰਸਿੱਧੀ ਸੁਣੀ ਸੀ।”
ਜ਼ਿਕਰਯੋਗ ਹੈ ਕਿ ਸੁਨੀਲਦੱਤ ਅਤੇ ਸਾਧਨਾ ਦੀ ਫਿਲਮ ‘ਮੇਰਾ ਸਾਇਆ’ ਦਾ ਗੀਤ ‘ਝੁਮਕਾ ਗਿਰਾ ਰੇ ਬਰੇਲੀ ਕੇ ਬਾਜ਼ਾਰ ਮੇਂ’ ਕਾਫੀ ਪ੍ਰਸਿੱਧ ਹੋਇਆ ਸੀ ਅਤੇ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਇਸੇ ਗਾਣੇ ਦੀ ਚਰਚਾ ਨਾਲ ਕੀਤੀ। ਰੈਲੀ ‘ਚ ਮੌਜੂਦ ਭੀੜ ਨੂੰ ਦੇਖ ਕੇ ਮੋਦੀ ਨੇ ਕਿਹਾ ਕਿ ਚੋਣ ਦਾ ਦੂਰ-ਦੂਰ ਤੱਕ ਕੋਈ ਨਾਂ-ਨਿਸ਼ਾਨ ਨਹੀਂ ਹੈ ਪਰ ਜਿੱਥੋਂ ਤੱਕ ਨਜ਼ਰ ਜਾ ਰਹੀ ਹੈ ਕਿਸਾਨ ਹੀ ਕਿਸਾਨ ਹਨ। ਰੈਲੀ ‘ਚ ਹੋਰ ਲੋਕਾਂ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਖੇਤੀ ਮੰਤਰੀ ਰਾਧਾ ਮੋਹਨ ਵੀ ਮੌਜੂਦ ਸਨ।

LEAVE A REPLY