ਕਨ੍ਹਈਆ ਦੀ ਜ਼ਮਾਨਤ ਪਟੀਸ਼ਨ ਨੂੰ ਬਹਾਲ ਕਰ ਸਕਦੀ ਹੈ ਸੁਪਰੀਮ ਕੋਰਟ

1ਨਵੀਂ ਦਿੱਲੀ : ਜੇ. ਐੱਨ. ਯੂ. ਯੂਨੀਵਰਸਿਟੀ ਕੰਪਲੈਕਸ ‘ਚ ਕਥਿਤ ਤੌਰ ‘ਤੇ ਭਾਰਤ-ਵਿਰੋਧੀ ਨਾਅਰੇ ਲਗਾਉਣ ਦੇ ਚਲਦਿਆਂ ਦੇਸ਼ਧ੍ਰੋਹ ਦੇ ਮਾਮਲੇ ‘ਚ ਗ੍ਰਿਫਤਾਰ ਮੁਖੀ ਕਨ੍ਹਈਆ ਦੀ ਜ਼ਮਾਨਤ ਪਟੀਸ਼ਨ ‘ਤੇ ਦਿੱਲੀ ਹਾਈਕੋਰਟ ਸੋਮਵਾਰ ਨੂੰ ਸੁਣਵਾਈ ਬਹਾਲ ਕਰ ਸਕਦੀ ਹੈ। ਜੱਜ ਪ੍ਰਭਾ ਰਾਣੀ ਬੀਤੇ ਦਿਨ ਇਸ ਮਾਮਲੇ ਦੀ ਸੁਣਵਾਈ ਬਹਾਲ ਕਰੇਗੀ। ਉਨ੍ਹਾਂ ਨੇ ਬੀਤੀ 24 ਫਰਵਰੀ ਨੂੰ ਇਸ ਮਾਮਲੇ ਦੀਸੁਣਵਾਈ 29 ਫਰਵਰੀ ਤੱਕ ਟਾਲ ਦਿੱਤੀ ਸੀ ਕਿਉਂਕਿ ਦਿੱਲੀ ਪੁਲਸ ਨੇ ਬੈਂਚ ਨੂੰ ਕਿਹਾ ਸੀ ਕਿ ਉਹ ਫਿਰ ਤੋਂ ਪੁੱਛਗਿੱਛ ਲਈ ਕਨ੍ਹਈਆ ਦੀ ਰਿਹਾਸਤ ਦੀ ਮੰਗ ਕਰੇਗੀ। ਇਹ ਸੁਣਵਾਈ ਇਸ ਲਿਹਾਜ ਨਾਲ ਮਹੱਤਵਪੂਰਨ ਹੈ ਕਿ ਪੁਲਸ ਨੇ ਬੈਂਚ ਨੂੰ ਮਾਮਲੇ ਦੀ ਚੱਲ ਰਹੀ ਜਾਂਚ ਬਾਰੇ ਸੂਚਿਤ ਕਰ ਸਕਦੀ ਹੈ।
ਜਾਂਚ ਦੌਰਾਨ ਕਨ੍ਹਈਆ ਦਾ ਸਾਹਮਣਾ ਜੇ. ਐੱਨ. ਯੂ. ਦੇ ਦੋ ਹੋਰ ਗ੍ਰਿਫਤਾਰ ਵਿਦਿਆਰਥੀ ਉਮਰ ਖਾਲਿਦ ਅਤੇ ਅਨੀਬਰਨ ਭੱਟਾਚਾਰੀਆ ਨਾਲ ਕਰਵਾਉਣ ਲਈ 23 ਫਰਵਰੀ ਦੀ ਰਾਤ ਪੁਲਸ ਦੇ ਸਾਹਮਣੇ ਆਤਮ-ਸਮਰਪਣ ਕਰ ਦਿੱਤਾ ਸੀ। ਦੋਵੇਂ ਹੀ ਦੋਸ਼ੀ 29 ਫਰਵਰੀ ਤੱਕ ਪੁਲਸ ਹਿਰਾਸਤ ‘ਚ ਹਨ। ਕਨ੍ਹਈਆ ਦਾ ਪੱਖ ਰੱਖ ਰਹੇ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਪਹਿਲਾਂ ਇਹ ਦਾਅਵਾ ਕੀਤਾ ਸੀ ਕਿ ਦਿੱਲੀ ਪੁਲਸ ਵਲੋਂ ਦਾਇਰ ਸਥਿਤੀ ਰਿਪੋਰਟ ਮੁਤਾਬਕ ਉਨ੍ਹਾਂ ਦੇ ਮੁਵੱਕਲ ਵਲੋਂ ਕੋਈ ਵੀ ਭਾਰਤ ਵਿਰੋਧੀ ਨਾਅਰੇ ਲਗਾਉਣ ਦਾ ਸਬੂਤ ਨਹੀਂ ਹੈ।
ਜ਼ਿਕਰਯੋਗ ਹੈ ਕਿ 12 ਫਰਵਰੀ ਨੂੰ ਗ੍ਰਿਫਤਾਰ ਕੀਤੇ ਗਏ ਕਨ੍ਹਈਆ 17 ਫਰਵਰੀ ਤੱਕ ਪੁਲਸ ਹਿਰਾਸਤ ‘ਚ ਸੀ ਅਤੇ ਰਿਮਾਂਡ ਕਾਰਵਾਈ ਦੌਰਾਨ ਅਦਾਲਤ ਕੰਪਲੈਕਸ ‘ਚ ਹੋਈ ਹਿੰਸਾ ਦੇ ਵਿੱਚ ਉਸ ਨੂੰ 2 ਮਾਰਚ ਤੱਕ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਸੀ। ਉਸ ਨੂੰ 25 ਫਰਵਰੀ ਨੂੰ ਇਕ ਦਿਨ ਦੀ ਪੁਲਸ ਹਿਰਾਸਤ ‘ਚ ਲੈ ਲਿਆ ਗਿਆ ਸੀ ਅਤੇ 26 ਫਰਵਰੀ ਨੂੰ ਉਸ ਨੂੰ ਵਾਪਸ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਸੀ।
ਹਾਈਕੋਰਟ ‘ਚ ਪੁਲਸ ਵਲੋਂ ਦਾਇਰ ਕਰਵਾਈ ਗਈ ਸਥਿਤੀ ਰਿਪੋਰਟ ‘ਚ ਦੋਸ਼ ਲਗਾਇਆ ਗਿਆ ਸੀ ਕਿ 9 ਫਰਵਰੀ ਨੂੰ ਜੇ. ਐੱਨ. ਯੂ. ਕੰਪਲੈਕਸ ‘ਚ ਆਯੋਜਿਤ ਜਿਸ ਸਮਾਰੋਹ ‘ਚ ਰਾਸ਼ਟਰ-ਵਿਰੋਧੀ ਨਾਅਰੇ ਲੱਗੇ ਸਨ, ਕਨ੍ਹਈਆ ਨੇ ਉਸ ਸਮਾਰੋਹ ‘ਚ ਨਾ ਸਿਰਫ ਸ਼ਿਰਕਤ ਹੀ ਕੀਤੀ ਸੀ ਸਗੋਂ ਉਸ ਨੇ ਅਸਲ ‘ਚ ਪ੍ਰੋਗਰਾਮ ਦਾ ਆਯੋਜਨ ਵੀ ਕੀਤਾ ਸੀ।

LEAVE A REPLY