ਸੁਖਬੀਰ ਪੰਜਾਬ ‘ਚ ਨਸ਼ਿਆਂ ਬਾਰੇ ਅੰਕੜੇ ਤੋੜ-ਮਰੋੜ ਕੇ ਜਨਤਾ ਨੂੰ ਗੁੰਮਰਾਹ ਕਰ ਰਿਹੈ : ਕੇਜਰੀਵਾਲ

1ਹਰੀਕੇ ਪੱਤਣ/ਚੰਡੀਗੜ : ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਵਿੱਚ ਨਸ਼ਿਆਂ ਦੀ ਦੁਰਵਰਤੋਂ ਕਾਰਣ ਇੰਨੇ ਵੱਡੇ ਪੱਧਰ ‘ਤੇ ਹੋ ਰਹੇ ਘਾਣ ਨੂੰ ਵੇਖ ਕੇ ਝਟਕਾ ਲੱਗਾ ਹੈ। ਉਨ੍ਹਾਂ ਕਿਹਾ ਕਿ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਨਸ਼ਿਆਂ ਨਾਲ ਸਬੰਧਤ ਅੰਕੜਿਆਂ ਨਾਲ ‘ਛੇੜਖਾਨੀ’ ਕਰ ਕੇ ਦੇਸ਼ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਅੱਜ ਇੱਥੇ ਨਸ਼ਿਆਂ ਦੀ ਦੁਰਵਰਤੋਂ ਦੇ ਸ਼ਿਕਾਰ ਹੋ ਕੇ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਕੇਜਰੀਵਾਲ ਨੇ ਕਿਹਾ,”ਨਸ਼ਿਆਂ ਦੀ ਦੁਰਵਰਤੋਂ ਨੂੰ ਰੋਕਣ ਲਈ ਕੋਈ ਕਦਮ ਚੁੱਕਣ ਦੀ ਥਾਂ, ਸ੍ਰੀ ਸੁਖਬੀਰ ਆਪਣੇ ਵੱਲੋਂ ਹੀ ਝੂਠੇ ਤੇ ਮਨਘੜਤ ਅੰਕੜੇ ਪੇਸ਼ ਕਰ ਕੇ ਇਹ ਦਾਅਵਾ ਕਰ ਰਹੇ ਹਨ ਕਿ ਕੇਵਲ 0.6 ਫ਼ੀ ਸਦੀ ਨੌਜਵਾਨ ਨੂੰ ਹੀ ਨਸ਼ਿਆਂ ਦੀ ਲਤ ਲੱਗੀ ਹੋਈ ਹੈ। ਉਨ੍ਹਾਂ ਨੂੰ ਸਭ ਪਤਾ ਹੈ ਅਤੇ ਜੇ ਉਨ੍ਹਾਂ ਨੂੰ ਇਸ ਬਾਰੇ ਸੱਚਮੁਚ ਹੀ ਕੋਈ ਜਾਣਕਾਰੀ ਨਹੀਂ ਹੈ, ਤਾਂ ਉਨ੍ਹਾਂ ਨੂੰ ਉਪ-ਮੁੱਖ ਮੰਤਰੀ ਦੇ ਅਹੁਦੇ ‘ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ।”
ਦਿੱਲੀ ਦੇ ਮੁੱਖ ਮੰਤਰੀ ਨੇ ਸੁਝਾਅ ਦਿੱਤਾ,”ਮੀਡੀਆ ਅਤੇ ਪੰਜਾਬ ਦੇ ਆਮ ਲੋਕਾਂ ਸਾਹਮਣੇ ਇੰਝ ਆਪਣੇ ਕੋਲੋਂ ਮਨਘੜਤ ਅੰਕੜੇ ਪੇਸ਼ ਕਰਨ ਦੀ ਥਾਂ ਸ੍ਰੀ ਸੁਖਬੀਰ ਨੂੰ ਹੁਣ ਤੱਕ ਤਾਂ ਸੂਬੇ ਵਿੱਚ ਨਸ਼ਿਆਂ ਦੀ ਸਮੱਸਿਆ ਦਾ ਕੋਈ ਹੱਲ ਲੱਭਣ ਲਈ ਕੁੱਝ ਠੋਸ ਕਦਮ ਚੁੱਕ ਲੈਣੇ ਚਾਹੀਦੇ ਸਨ, ਪਰ ਉਨ੍ਹਾਂ ਦੀ ਸਰਕਾਰ ਆਪਣੇ 9 ਸਾਲਾਂ ਦੇ ਕਾਰਜਕਾਲ ਦੌਰਾਨ ਅਜਿਹਾ ਕੋਈ ਵੀ ਕਦਮ ਚੁੱਕਣ ਤੋਂ ਪੂਰੀ ਤਰ੍ਹਾਂ ਨਾਕਾਮ ਰਹੀ ਹੈ।”
ਮਾਝਾ ਖੇਤਰ, ਜਿੱਥੇ ਨਸ਼ਿਆਂ ਦੀ ਦੁਰਵਰਤੋਂ ਕਾਰਣ ਸਭ ਤੋਂ ਵੱਧ ਤਬਾਹੀ ਹੋਈ ਹੈ, ਦੇ ਆਪਣੇ ਦੌਰੇ ਦੀ ਸ਼ੁਰੂਆਤ ਮੌਕੇ ਸ੍ਰੀ ਕੇਜਰੀਵਾਲ ਦੀ ਸੁਰ ਵਧੇਰੇ ਰੋਹ ਭਰਪੂਰ ਸੀ ਅਤੇ ਉਨ੍ਹਾਂ ਹਮਲਾਵਰ ਰੁਖ ਅਪਣਾਇਆ ਹੋਇਆ ਸੀ।
ਸ੍ਰੀ ਕੇਜਰੀਵਾਲ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਲਈ ਇਹ ਸ਼ਰਮ ਵਾਲੀ ਗੱਲ ਹੈ ਕਿ ਜਿਹੜਾ ਸੂਬਾ ਕਦੇ ਆਪਣੀ ਖ਼ੂਬਸੂਰਤੀ, ਹਰੇ-ਭਰੇ ਖੇਤਾਂ, ਚਮਕਦੇ ਜਲ-ਸਰੋਤਾਂ ਅਤੇ ਵਿਲੱਖਣ ਕੁਦਰਤੀ ਦ੍ਰਿਸ਼ਾਂ ਕਰ ਕੇ ਜਾਣਿਆ ਜਾਂਦਾ ਸੀ; ਉਹ ਹੁਣ ਨਸ਼ਿਆਂ ਦੀ ਦੁਰਵਰਤੋਂ ਦੇ ਸ਼ਿਕਾਰ ਸੂਬੇ ਵਜੋਂ ਪ੍ਰਸਿੱਧ ਹੋ ਗਿਆ ਹੈ।
ਸ੍ਰੀ ਕੇਜਰੀਵਾਲ ਨੇ ਕਿਹਾ ਕਿ ਜਿਸ ਸੂਬੇ ਵਿੱਚ ਸੋਹਣੇ ਸ਼ਹਿਰ, ਸ਼ਾਨਦਾਰ ਤੀਰਥ ਸਥਾਨ, ਗੁਰਦੁਆਰਾ ਸਾਹਿਬਾਨ, ਮੰਦਰ, ਆਸ਼ਰਮ ਤੇ ਸਭਿਆਚਾਰਕ ਯਾਦਗਾਰਾਂ ਹਨ; ਉਹੀ ਪੰਜਾਬ ਹੁਣ ਇੱਕ ਵੱਡੇ ਖ਼ਤਰੇ ਵਿੱਚ ਫ਼ਸ ਚੁੱਕਾ ਹੈ।
ਇਸ ਤੋਂ ਪਹਿਲਾਂ, ਹਰੀਕੇ ਪੱਤਣ ਵਿਖੇ, ਨਸ਼ਿਆਂ ਦੀ ਦੁਰਵਰਤੋਂ ਕਾਰਣ ਮਾਰੇ ਗਏ ਨੌਜਵਾਨਾਂ ਦੇ ਪੀੜਤ ਪਰਿਵਾਰਾਂ ਨੇ ਇਕੱਠੇ ਹੋ ਕੇ ਆਪੋ-ਆਪਣੀਆਂ ਡਰਾਉਣੀਆਂ ਕਹਾਣੀਆਂ ਬਿਆਨ ਕਰਦਿਆਂ ਦੱਸਿਆ ਕਿ ਕਿਵੇਂ ਉਨ੍ਹਾਂ ਦੇ ਬੱਚੇ ਨਸ਼ਿਆਂ ਦੀ ਕੁੜਿੱਕੀ ਵਿੱਚ ਫਸ ਕੇ ਬਰਬਾਦ ਹੋ ਗਏ।
ਪਿੰਡ ਵਾਸੀਆਂ ਨੇ ਇਹ ਵੀ ਦੱਸਿਆ ਕਿ ਪੁਲਿਸ ਨੇ ਕਿਵੇਂ ਇਸ ਇਕੱਠ ਦੇ ਇੰਤਜ਼ਾਮ ਨੂੰ ਨਾਕਾਮ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੱਸਿਆ ਕਿ ਜਿਹੜੀ ਜ਼ਮੀਨ ਉਤੇ ਸ੍ਰੀ ਕੇਜਰੀਵਾਲ ਨੇ ਇਸ ਇਕੱਠ ਨੂੰ ਸੰਬੋਧਨ ਕਰਨਾ ਸੀ, ਉਸ ਦੇ ਮਾਲਕ ਨੂੰ ਪਹਿਲਾਂ ਹੀ ਜ਼ਬਰਦਸਤੀ ‘ਚੁੱਕ ਲਿਆ ਗਿਆ ਸੀ।’ ਸ਼੍ਰੋਮਣੀ ਅਕਾਲੀ ਦਲ ਦੇ ਕਾਰਕੁੰਨਾਂ ਸਮੇਤ ਪੁਲਿਸ ਅਧਿਕਾਰੀਆਂ ਤੱਕ ਨੇ ਇਲਾਕੇ ਵਿੱਚ ਅਜਿਹੀਆਂ ਅਫ਼ਵਾਹਾਂ ਫੈਲਾਈਆਂ ਕਿ ਇੱਥੇ ਸ੍ਰੀ ਕੇਜਰੀਵਾਲ ਦੀ ਜਾਨ ਨੂੰ ਖ਼ਤਰਾ ਹੈ; ਜਿਸ ਕਰ ਕੇ ਉਨ੍ਹਾਂ ਆਪਣਾ ਦੌਰਾ ਰੱਦ ਕਰ ਦਿੱਤਾ ਹੈ। ਅਜਿਹਾ ਇਸ ਕਰ ਕੇ ਕੀਤਾ ਗਿਆ ਕਿ ਤਾਂ ਜੋ ਸ੍ਰੀ ਕੇਜਰੀਵਾਲ ਲਈ ਕਿਤੇ ਵੱਡਾ ਇਕੱਠ ਨਾ ਜੁੜ ਜਾਵੇ।
ਜਦੋਂ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਇਹ ਸਾਰੇ ਤੱਥ ਪਤਾ ਲੱਗੇ, ਤਾਂ ਉਨ੍ਹਾਂ ਦਹਾੜਦਿਆਂ ਕਿਹਾ,”ਪੰਜਾਬ ਵਿੱਚ ਅਕਾਲੀਆਂ ਦੀ ਗੁੰਡਾਗਰਦੀ ਹੁਣ ਹੋਰ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਅਸੀਂ ਕਿਸੇ ਵੀ ਤਰ੍ਹਾਂ ਦੇ ਦਬਾਅ ਅੱਗੇ ਨਹੀਂ ਝੁਕਾਂਗੇ ਤੇ ਅਕਾਲੀਆਂ ਨੂੰ ਹੁਣ ਇਹ ਸਮਝ ਲੈਣਾ ਚਾਹੀਦਾ ਹੈ ਕਿ ‘ਆਮ ਆਦਮੀ ਪਾਰਟੀ’ ਕੋਈ ਲਹਿਰ ਨਹੀਂ ਹੈ, ਸਗੋਂ ਇੱਕ ਅਜਿਹਾ ਤੂਫ਼ਾਨ ਹੈ ਜਿਸ ਨੇ ਉਨ੍ਹਾਂ ਨੂੰ ਖ਼ਤਮ ਕਰ ਕੇ ਰੱਖ ਦੇਣਾ ਹੈ।”
ਸ੍ਰੀ ਕੇਜਰੀਵਾਲ ਨੇ ਸੰਕਲਪ ਲਿਆ,”ਪੰਜਾਬ ਵਿੱਚ ਇੱਕ ਵਾਰ ‘ਆਮ ਆਦਮੀ ਪਾਰਟੀ’ ਦੀ ਸਰਕਾਰ ਬਣ ਗਈ, ਤਾਂ ਨਸ਼ਿਆਂ ਦਾ ਜ਼ਹਿਰੀਲਾ ਕਾਰੋਬਾਰ ਕਰਨ ਵਾਲੇ ਕਿਸੇ ਵੀ ਸਮੱਗਲਰ ਜਾਂ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਤਦ ਨਸ਼ਿਆਂ ਦੀ ਦੁਰਵਰਤੋਂ ਦੇ ਸ਼ਿਕਾਰ ਹੋਏ ਨੌਜਵਾਨਾਂ ਤੇ ਹੋਰ ਵਿਅਕਤੀਆਂ ਨੂੰ ਨਾ ਕੇਵਲ ਮੁੜ ਵਸਾਇਆ ਜਾਵੇਗਾ, ਸਗੋਂ ਨਸ਼ਿਆਂ ਦੀ ਸਪਲਾਈ ਹੀ ਪੂਰੀ ਤਰ੍ਹਾਂ ਬੰਦ ਕਰਵਾ ਦਿੱਤੀ ਜਾਵੇਗੀ, ਜਦ ਕਿ ਹੁਣ ਇਸ ਸਪਲਾਈ ਨੂੰ ਕੁੱਝ ਸਿਆਸੀ ਆਗੂਆਂ ਦਾ ਥਾਪੜਾ ਹਾਸਲ ਹੈ।”
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ੍ਰੀ ਸੰਜੇ ਸਿੰਘ ਨੇ ਅਕਾਲੀਆਂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ‘ਆਮ ਆਦਮੀ ਪਾਰਟੀ’ ਦੇ ਝੱਖੜ ਨੂੰ ਰੋਕ ਕੇ ਵਿਖਾਉਣ ਤੇ ਹੁਣ ਉਨ੍ਹਾਂ ਨੂੰ ਉਨ੍ਹਾਂ ਦੀ ਅਸਲ ਜਗ੍ਹਾ ਵਿਖਾ ਕੇ ਰਹਾਂਗੇ।
ਉਨ੍ਹਾਂ ਕਿਹਾ,”ਆਮ ਆਦਮੀ ਪਾਰਟੀ ਦੀ ਹਕੂਮਤ ਦੌਰਾਨ, ਕਿਸੇ ਵੀ ਕਿਸਾਨ ਨੂੰ ਖ਼ੁਦਕੁਸ਼ੀ ਦੀ ਜ਼ਰੂਰਤ ਹੀ ਨਹੀਂ ਰਹੇਗੀ ਕਿਉਂਕਿ ਖੇਤੀਬਾੜੀ ਲਈ ਇੱਕ ਵਿਆਪਕ ਯੋਜਨਾ ਉਲੀਕ ਕੇ ਉਨ੍ਹਾਂ ਦੇ ਸਾਰੇ ਦੁੱਖ ਦੂਰ ਕਰ ਦਿੱਤੇ ਜਾਣਗੇ

LEAVE A REPLY