ਸੁਖਬੀਰ ਤੇ ਕੇਜਰੀਵਾਲ ਦੇਖਦੇ ਹਨ ਮੁੰਗੇਰੀ ਲਾਲ ਦੇ ਹਸੀਨ ਸੁਫਨੇ : ਚੰਨੀ

3ਚੰਡੀਗੜ੍ਹ, : ਕਾਂਗਰਸ ਵਿਧਾਇਕ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਬਤੌਰ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਦੇ ਪ੍ਰਦਰਸ਼ਨ ‘ਤੇ ਸਵਾਲ ਖੜ੍ਹੇ ਕੀਤੇ ਹਨ ਅਤੇ ਲੋਕਾਂ ਨੂੰ ਉਨ੍ਹਾਂ ਵੱਲੋਂ ਵੇਚੇ ਜਾ ਰਹੇ ਸੁਫਨਿਆਂ ਤੋਂ ਸਾਵਧਾਨ ਰਹਿਣ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਡਿਪਟੀ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਜਿਹੀ ਭਰਮਪੂਰਨ ਸਿਆਸਤ ਕਰਦੇ ਸਨ। ਜਿਨ੍ਹਾਂ ਦੋਨਾਂ ਦੇ ਪੱਖ ਦਾ ਹੁਣ ਭਾਂਡਾਫੋੜ ਹੋ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਕੇਜਰੀਵਾਲ ਪੰਜਾਬ ‘ਚ ਨਸ਼ੇ ਦੀ ਸਮੱਸਿਆ ਨੂੰ ਲੈ ਕੇ ਚਿੰਤਤ ਹਨ, ਪਰ ਉਹ ਉਦੋਂ ਕਿਥੇ ਸਨ, ਜਦੋਂ ਇਹ ਨਸ਼ਾ ਪੁਲਿਸ-ਸਿਆਸੀ ਸ਼ੈਅ ਹੇਠ ਆਪਣਾ ਪੈਰ ਪਸਾਰ ਰਿਹਾ ਸੀ ਤੇ ਨੌਜ਼ਵਾਨ ਪੀੜ੍ਹੀ ਦੀਆਂ ਜ਼ਿੰਦਗੀਆਂ ਨਿਗਲ ਰਿਹਾ ਸੀ। ਅੱਜ ਉਹ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਤੇ ਨਸ਼ਾ ਪੀੜਤਾਂ ਦੇ ਪਰਿਵਾਰਾਂ ਕੋਲ ਜਾ ਰਹੇ ਹਨ। ਅਜਿਹੇ ‘ਚ ਉਹ ਕਿਹੜੀ ਸੋਚ ਲੈ ਕੇ ਜਾ ਰਹੇ ਹਨ, ਜਿਸ ਬਾਰੇ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਇਸੇ ਤਰ੍ਹਾਂ ਦੀ ਮਾਰਕੀਟਿੰਗ ਨੀਤੀ ਅਪਣਾ ਰਹੇ ਸਨ ਤੇ ਹੁਣ ਕੇਜਰੀਵਾਲ ਇਸਦਾ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ ਇਸਤੇਮਾਲ ਕਰ ਰਹੇ ਹਨ।
ਰੋਜ਼ਗਾਰ ਪੈਦਾ ਕਰਨ ਦੇ ਮਾਮਲੇ ‘ਚ ਕੇਜਰੀਵਾਲ ਸਰਕਾਰ ਦੀ ਅਸਫਲਤਾ ਦੇ ਖੁਲਾਸੇ ਤੋਂ ਸ਼ੁਰੂਆਤ ਕਰਦਿਆਂ ਚੰਨੀ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਹੁਣ ਬਿਨ੍ਹਾਂ ਦੇਰੀ ਖੇਤੀ ਸੰਕਟ ਦਾ ਮੁਕਾਬਲਾ ਕਰਨ ਦੀਆਂ ਗੱਲਾਂ ਕਰ ਰਹੇ ਹਨ, ਲੇਕਿਨ ਉਹ ਇਹ ਭੁੱਲ ਚੁੱਕੇ ਹਨ ਕਿ ਇਹ ਸਮੱਸਿਆ ਸਾਲਾਂ ਤੋਂ ਵਿਕਸਿਤ ਹੋ ਰਹੀ ਹੈ ਤੇ ਇਸਦੇ ਗੱਲ ਲਈ ਇਕ ਸਰਵਪੱਖੀ ਸੋਚ ਦੀ ਲੋੜ ਹੈ। ਇਸ ਮਾਮਲੇ ‘ਚ ਉਨ੍ਹਾਂ ਨੇ ਕਿਹਾ ਕਿ ਯੂ.ਪੀ.ਏ ਸਰਕਾਰ ਦੌਰਾਨ ਐਮ.ਐਸ.ਪੀ ‘ਚ ਸੱਭ ਤੋਂ ਵੱਧ ਵਾਧਾ ਕੀਤਾ ਗਿਆ ਸੀ। ਜਦਕਿ ਅਕਾਲੀ ਭਾਜਪਾ ਸ਼ਾਸਨ ਦੌਰਾਨ ਹਾਲਤ ਮਾੜੀ ਹੋ ਚੁੱਕੀ ਹੈ, ਖਾਸ ਕਰਕੇ ਬਤੌਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਵਾਂਈ ਵਾਲੀ ਭਾਜਪਾ ਸਰਕਾਰ ਦੇ ਕੇਂਦਰ ‘ਚ ਆਉਣ ਤੋਂ ਬਾਅਦ ਸਥਿਤੀ ਹੋਰ ਖਰਾਬ ਹੋ ਚੁੱਕੀ ਹੈ।
ਚੰਨੀ ਨੇ ਕਿਹਾ ਕਿ ਦਿੱਲੀ ਦੇ ਸ਼ਹਿਰੀ ਸੂਬਾ ਹੈ, ਜਿਥੇ ਕਿਸਾਨਾਂ ਦੀ ਗਿਣਤੀ ਬਹੁਤ ਘੱਟ ਹੈ ਅਤੇ ਅਜਿਹੇ ‘ਚ ਉਹ ਕੋਈ ਵੀ ਐਲਾਨ ਕਰ ਸਕਦੇ ਹਨ। ਪਰ ਪੰਜਾਬ ਦੀ ਹਾਲਤ ਵੱਖਰੀ ਹੈ, ਜਿਹੜਾ ਕਦੇ ਦੇਸ਼ ਦਾ ਸੱਭ ਤੋਂ ਅਡਵਾਂਸ ਸੂਬਾ ਸੀ ਪਰ ਹੁਣ ਉਸਨੂੰ ਭ੍ਰਿਸ਼ਟ ਅਕਾਲੀ ਭਾਜਪਾ ਸਰਕਾਰ ਨੇ ਤਬਾਹ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਨੇ ਭ੍ਰਿਸ਼ਟਾਚਾਰ ਖਤਮ ਕਰਨ ਦੀ ਗੱਲ ਕਹੀ ਸੀ, ਲੇਕਿਨ ਸੱਚਾਈ ਤਾਂ ਇਹ ਹੈ ਕਿ ਆਪ ‘ਚ ਸ਼ਾਮਿਲ ਹੋਣ ਵਾਲੇ ਲੋਕਾਂ ਦੀ ਅਕਸ ਵੀ ਲੋਕਾਂ ਦੇ ਸ਼ੱਕ ਦੇ ਘੇਰੇ ‘ਚ ਹੈ। ਉਨ੍ਹਾਂ ਨੇ ਆਪ ‘ਤੇ ਦੁਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਗਾਇਆ। ਅਜਿਹੇ ਲੋਕ ਭ੍ਰਿਸ਼ਟਾਚਾਰ ਖਿਲਾਫ ਲੜਨ ਦੇ ਕੋਈ ਦਾਅਵੇ ਨਹੀਂ ਕਰ ਸਕਦੇ ਅਤੇ ਨਾ ਹੀ ਇਹ ਆਪਣੀ ਪਾਰਟੀ ਜਾਂ ਲੋਕਾਂ ਪ੍ਰਤੀ ਵਫਾਦਾਰ ਸਕਦੇ ਹਨ, ਜਿਹੜੇ ਮੌਕਾਪ੍ਰਸਤੀ ਦੀ ਉਦਾਹਰਨ ਹਨ।
ਚੰਨੀ ਨੇ ਕਿਹਾ ਕਿ ਉਹ ਕੇਜਰੀਵਾਲ ਨੂੰ ਪੰਜਾਬ ਨਾਲ ਜੁੜੇ ਮੁੱਦਿਆਂ ‘ਤੇ ਬਹਿਸ ਦੀ ਚੁਣੌਤੀ ਦਿੰਦੇ ਹਨ। ਆਪ ‘ਚ ਸ਼ਾਮਿਲ ਹੋਣ ਵਾਲੇ ਲੋਕਾਂ ਨੇ ਪਾਰਟੀ ਦੇ ਸਾਰੇ ਨਿਯਮਾਂ ਨੂੰ ਤੋੜ ਦਿੱਤਾ ਹੈ। ਇਸਦੇ ਉਲਟ ਉਹ ਇਮਾਨਦਾਰੀ ਤੇ ਪਾਰਦਰਸ਼ਿਤਾ ਦੇ ਝੂਠੇ ਦਾਅਵੇ ਕਰਦੇ ਫਿਰਦੇ ਹਨ।

LEAVE A REPLY