ਮਹਿਰੌਲੀ ਵਿਖੇ ਬਣੇਗੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦਗਾਰ

2ਨਵੀਂ ਦਿੱਲੀ— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅੱਜ ਭਾਵ ਸ਼ਨੀਵਾਰ ਨੂੰ ਦਿੱਲੀ ਦੇ ਦੱਖਣੀ-ਪੱਛਮੀ ਜ਼ਿਲੇ ਮਹਿਰੌਲੀ ਵਿਖੇ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦਗਾਰ ਬਣਾਉਣ ਲਈ 7.5 ਏਕੜ ਦੇ ਪਾਰਕ ਦਾ ਕਬਜ਼ਾ ਮਿਲ ਗਿਆ ਹੈ। ਡੀ. ਡੀ. ਏ. ਦੇ ਬਾਗਵਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਆਰ. ਡੀ. ਭਾਰਦਵਾਜ ਨੇ ਕਮੇਟੀ ਦੇ ਮੁੱਖ ਇੰਜੀਨੀਅਰ ਐਸ. ਐਸ. ਭੱਲਾ, ਚੀਫ ਇੰਜੀਨੀਅਰ ਪਰਮਪਾਲ ਸਿੰਘ, ਪਰਮਿੰਦਰ ਸਿੰਘ ਜੂਨੀਅਰ ਇੰਜੀਨੀਅਰ ਅਤੇ ਕਮੇਟੀ ਦੇ ਅਧਿਕਾਰੀਆਂ ਨੂੰ ਕਬਜ਼ਾ ਦੇਣ ਦੀ ਰਸਮ ਨਿਭਾਈ।
ਇਸ ਪਾਰਕ ਵਿਚ ਕਮੇਟੀ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਲਗਭਗ 55 ਫੁੱਟ ਉੱਚਾ ਬੁੱਤ ਮੋਹਾਲੀ ਦੇ ਚਪੜਚਿੜ੍ਹੀ ਵਾਂਗ ਸਥਾਪਿਤ ਕਰਦੇ ਹੋਏ ਪੂਰੇ ਪਾਰਕ ਨੂੰ ਮਨੋਹਰ ਰੂਪ ਦੇਣ ਲਈ ‘ਲੈਂਡ ਸਕੇਪਿੰਗ’ ਵੀ ਵੱਡੇ ਪੱਧਰ ‘ਤੇ ਕੀਤੀ ਜਾਵੇਗੀ। ਜੂਨ 2016 ਤੱਕ ਬੁੱਤ ਦੀ ਸਥਾਪਨਾ ਅਤੇ ਦਸੰਬਰ 2016 ਤੱਕ ਯਾਦਗਾਰ ਦੀ ਪੂਰੀ ਉਸਾਰੀ ਦਾ ਕਾਰਜ ਕਮੇਟੀ ਵਲੋਂ ਸੰਪੂਰਨ ਕਰਨ ਦੀ ਵੀ ਆਸ ਜ਼ਾਹਰ ਕੀਤੀ ਗਈ ਹੈ। ਯਾਦਗਾਰ ਦੇ ਮੁਕੰਮਲ ਹੋਣ ਤੋਂ ਬਾਅਦ ਉਕਤ ਪਾਰਕ ਸਿੱਖ ਸਭਿਆਚਾਰ ਅਤੇ ਮਾਣਮੱਤੇ ਇਤਿਹਾਸ ਨੂੰ ਇਕ ਸੁਨਹਿਰੀ ਝਾਕੀ ਵਾਂਗ ਦਰਸ਼ਕਾਂ ਅੱਗੇ ਪੇਸ਼ ਕਰਨ ਦਾ ਜ਼ਰੀਆ ਬਣਨ ਦਾ ਵੀ ਕਮੇਟੀ ਵਲੋਂ ਦਾਅਵਾ ਕੀਤਾ ਗਿਆ ਹੈ।

LEAVE A REPLY