ਕਾਬੁਲ ”ਚ ਰੱਖਿਆ ਮੰਤਰਾਲੇ ਦੇ ਨਜ਼ਦੀਕ ਆਤਮਘਾਤੀ ਬੰਬ ਧਮਾਕਾ

6ਕਾਬੁਲ: ਅਫਗਾਨਿਸਤਾਨ ਦੇ ਕਾਬੁਲ ‘ਚ ਰੱਖਿਆ ਮੰਤਰਾਲੇ ਦੇ ਨਜ਼ਦੀਕ ਅੱਜ ਇਕ ਆਤਮਘਾਤੀ ਬੰਬ ਹਮਲਾਵਰ ਨੇ ਧਮਾਕਾ ਕਰਕੇ ਖੁਦ ਨੂੰ ਉਡਾ ਲਿਆ, ਜਿਸ ਨਾਲ ਕਈ ਵਿਅਕਤੀ ਜ਼ਖਮੀ ਹੋ ਗਏ। ਇਸ ਤੋਂ ਕੁਝ ਘੰਟੇ ਪਹਿਲਾਂ ਅਫਗਾਨਿਸਤਾਨ ਦੇ ਪੂਰਬੀ ਖੇਤਰ ‘ਚ ਇਕ ਹਮਲੇ ‘ਚ 13 ਲੋਕਾਂ ਦੀ ਮੌਤ ਹੋ ਗਈ ਸੀ।
ਕਾਬੁਲ ਦੇ ਪੁਲਸ ਮੁਖੀ ਅਬਦੁਲ ਰਹਿਮਾਨ ਰਹੀਮੀ ਨੇ ਕਿਹਾ, ‘ਇਹ ਹਮਲਾ ਹੈ, ਕਈ ਨੁਕਸਾਨੇ ਗਏ ਹਨ।’ ਰਹੀਮੀ ਨੇ ਇਹ ਨਹੀਂ ਦੱਸਿਆ ਕਿ ਇਸ ਹਮਲੇ ‘ਚ ਕਿੰਨੇ ਲੋਕ ਮਾਰੇ ਗਏ ਤੇ ਕਿੰਨੇ ਨੁਕਸਾਨੇ ਗਏ।

LEAVE A REPLY