ਕਪਾਹ ਦੀ ਬਿਜਾਈ ਤੋਂ ਪਹਿਲਾਂ ਚਿੱਟੀ ਮੱਖੀ ਦੇ ਨਦੀਨ ਅਤੇ ਗਾਜਰ ਘਾਹ ਦਾ ਹੋਵੇਗਾ ਖਾਤਮਾ

9ਚੰਡੀਗੜ੍ਹ : ਰਾਜ ਵਿਚ ਚਿੱਟੀ ਮੱਖੀ ਦੇ ਨਦੀਨ ਅਤੇ ਗਾਜਰ ਘਾਹ (ਕਾਂਗਰਸ ਘਾਹ) ਦੇ ਖਾਤਮੇ ਲਈ ਇੱਕ ਵਿਸ਼ੇਸ਼ ਮੁਹਿੰਮ ਵਿੱਢੀ ਜਾ ਰਹੀ ਹੈ, ਜਿਸ ਤਹਿਤ ਨਰਮੇ ਦੀ ਆਉਣ ਵਾਲੀ ਫ਼ਸਲ ਤੋਂ ਪਹਿਲਾਂ ਚਿੱਟੀ ਮੱਖੀ ਦੀ ਨਸਲ ਨੂੰ ਸੜ੍ਹਕਾਂ, ਨਹਿਰਾਂ, ਨਾਲਿਆਂ ਪਿੰਡਾਂ/ਸ਼ਹਿਰਾਂ/ਅਤੇ ਖੇਤਾਂ ਦੇ ਆਲੇ ਦੁਆਲੇ ਤੋਂ ਖਤਮ ਕੀਤਾ ਜਾਵੇਗਾ।
ਇਸ ਗੱਲ ਦੀ ਜਾਣਕਾਰੀ ਦਿੰਦੇ ਹੋÂ ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਖ਼ਰੀਫ਼ 2016 ਦੋਰਾਨ ਕਪਾਹ ਦੀ ਫ਼ਸਲ ਦੀ ਬਿਜਾਈ ਲਈ ਬੀ.ਟੀ. ਕਾਟਨ ਦੇ ਵਧੇਰੇ ਝਾੜ ਦੇਣ ਵਾਲੇ ਹਾਈਬਰਿਡ ਬੀਜਾਂ ਦੀ ਸਿਫ਼ਾਰਿਸ਼ ਕੀਤੀ ਗਈ ਹੈ। ਕਪਾਹ ਦੇ ਹਾਈਬਰਿਡ ਬੀਜ ਅੰਕੁਰ 3028, ਐਮਆਰਸੀ 7017, ਐਨਸੀਐਸ 855 ਅਤੇ ਆਰਸੀਐਚ 650 ਤੋਂ ਇਲਾਵਾ ਫ਼ਰੀਦਕੋਟ ਅਤੇ ਬਠਿੰਡਾ ਦੇ ਇਲਾਕੇ ਵਿਚ ਬੀਟੀ ਕਾਟਨ ਦੇ ਹਾਈਬਰਿਡ ਬੀਜ ਆਰ ਸੀ ਐਚ 314, ਪੀਆਰਸੀਐਚ 7799, ਵੀ ਬੀ ਸੀ ਐਚ 1532,  ਆਰ ਸੀ ਐਚ 776, ਸੁਪਾਰ 971, ਆਰ ਸੀ ਐਚ 602, ਐਸ ਡਬਲਯ ੂਸੀ ਐਚ 4713, ਅੰਕੁਰ ਜੱਸੀ, ਆਰਸੀਐਚ 773, ਕੇ ਸੀ ਐਚ 172, ਡੀ ਪੀ ਸੀ 3083, ਐਸ ਡਬਲਯੂ 7 ਐਖ 4755 ਅਤੇ ਬਾਇÀ 6539-2 ਹਨ।
ਉਨ੍ਹਾਂ ਦੱਸਿਆ ਕਿ ਚਿੱਟੀ ਮੱਖੀ ਕੁਝ ਫ਼ਸਲਾਂ ਦੇ ਨਾਲ-ਨਾਲ ਕਈ ਤਰ੍ਹਾਂ ਦੇ ਨਦੀਨਾਂ ਤੇ ਵੀ ਪਲਦੀ ਹੈ, ਜਿਨ੍ਹਾਂ ਨੂੰ ਖਤਮ ਕਰਨਾ ਬਹੁਤ ਜ਼ਰੂਰੀ ਹੈ। ਇਨ੍ਹਾਂ ਨਦੀਨਾਂ ‘ਚੋਂ ਗਾਜਰ ਘਾਹ ਮੁੱਖ ਹੈ। ਨਰਮੇ ਦੀ ਬਿਜਾਈ ਦਾ ਸੀਜਨ ਸ਼ੁਰੂ ਹੋਣ ਤੋ ਪਹਿਲਾਂ ਜੇਕਰ ਇਸ  ਨਦੀਨ ਨੂੰ ਹੁਣ ਖਤਮ ਕਰ ਦਿੱਤਾ ਜਾਵੇ ਤਾਂ ਚਿੱਟੀ ਮੱਖੀ ਦੇ ਸੰਖਿਆ ਦੇ ਵਾਧੇ ਨੂੰ ਕਾਫੀ ਹੱਦ ਤੱਕ ਕੰਟਰੋਲ ਕੀਤਾ ਜਾ ਸਕਦਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਰਾਜ ਦੇ ਖੇਤੀਬਾੜੀ ਵਿਭਾਗ ਤੋਂ ਇਲਾਵਾ ਹੋਰ ਵਿਭਾਗ ਵੀ ਕੁੱਲ ਰਕਬੇ ਅਤੇ ਖਾਲੀ ਰਕਬੇ ਦੀ ਰਿਪੋਰਟ ਤਿਆਰ ਕਰਨ ਤਾਂ ਜੋ ਸਮੁੱਚੀ ਪਲੈਨਿੰਗ ਤਿਆਰ ਕਰਕੇ ਇਨ੍ਹਾਂ ਨਦੀਨਾ ਦਾ ਖਾਤਮਾ ਕੀਤਾ ਜਾ ਸਕੇ। ਹਰ ਸੜ੍ਹਕ, ਨਹਿਰ ਅਤੇ ਨਾਲਿਆਂ ਉਤੇ ਕੰਮ ਦੀ ਮੋਨੀਟਰਿੰਗ ਕਰਨ ਲਈ ਟੀਮਾਂ ਦਾ ਗਠਨ ਕੀਤਾ ਜਾਵੇਗਾ ਜਿਹੜੀਆਂ ਕਿ ਹੋਣ ਵਾਲੇ ਕੰਮ ਨੂੰ ਚੈਕ ਕਰਨਗੀਆਂ। ਉਨ੍ਹਾਂ ਕਿਹਾ ਕਿ ਪੁੱਟੇ ਗਏ ਗਾਜਰ ਘਾਹ ਦੇ ਬੂਟਿਆਂ ਨੂੰ ਤਕਨੀਕੀ ਮਾਹਰਾਂ ਦੇ ਸੁਝਾਅ ਅਨੁਸਾਰ ਨਸ਼ਟ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਪੂਰੇ ਪ੍ਰੋਜੈਕਟ ਦਾ ਮੁੱਖ ਨਿਸ਼ਾਨਾ ਕਪਾਹ ਅਤੇ ਨਰਮੇ ਦੀ ਬਿਜਾਈ ਵਾਲੇ ਜਿਲ੍ਹਿਆਂ ਵਿੱਚ ਮਾਨਸਾ, ਬਠਿੰਡਾ,ਸ੍ਰੀ ਮੁਕਤਸਰ ਸਾਹਿਬ, ਫ਼ਾਜਿਲਕਾ, ਫ਼ਰੀਦਕੋਟ, ਬਰਨਾਲਾ, ਸੰਗਰੂਰ ਅਤੇ ਮੋਗਾ ਹਨ  ਅਤੇ ਇਨ੍ਹਾਂ ਤੋਂ ਇਲਾਵਾ ਬਾਕੀ ਇਲਾਕਿਆਂ ‘ਚ ਵੀ ਗਾਜਰ ਘਾਹ ਦੇ ਬੂਟੇ ਪੁੱਟੇ ਅਤੇ ਨਸ਼ਟ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਨੂੰ ਸਮੇਂ ਸਿਰ ਨੇਪਰੇ ਚਾੜ੍ਹਣ ਲਈ ਹਰ ਹਫ਼ਤੇ ਵਿਸ਼ੇਸ਼ ਬੈਠਕਾਂ ਕੀਤੀਆਂ ਜਾਣਗੀਆਂ ਅਤੇ ਅਧਿਕਾਰੀਆਂ ਦੀ ਡਿਊਟੀਆਂ ਲਗਾਈਆਂ ਜਾਣਗੀਆਂ।

LEAVE A REPLY