ਅਦਾਕਾਰਾ ਸੋਨਮ ਕਪੂਰ ਦਾ ਕਹਿਣੈ ਕਿ ਉਹ ਨਿਰਦੇਸ਼ਕ ਦੇ ਕਹੇ ਅਨੁਸਾਰ ਹੀ ਕੰਮ ਕਰਦੀ ਹੈ। ਸੋਨਮ ਦੀ ਫ਼ਿਲਮ ‘ਨੀਰਜਾ’ ਹਾਲ ਹੀ ‘ਚ ਰਿਲੀਜ਼ ਹੋਈ ਹੈ। ਰਾਮ ਮਾਧਵਾਨੀ ਦੇ ਨਿਰਦੇਸ਼ਨ ‘ਚ ਬਣੀ ਫ਼ਿਲਮ ‘ਨੀਰਜਾ’ ਵਿੱਚ ਸੋਨਮ ਨੇ ਏਅਰਹੋਸਟੈੱਸ ਨੀਰਜਾ ਭਨੋਟ ਦਾ ਕਿਰਦਾਰ ਨਿਭਾਇਆ ਹੈ, ਜਿਨ੍ਹਾਂ ਨੇ ਜਹਾਜ਼ ਪੈਨ ਐਮ ਦੇ 359 ਮੁਸਾਫ਼ਿਰਾਂ ਦੀ ਅੱਤਵਾਦੀਆਂ ਤੋਂ ਜਾਨ ਬਚਾਉਂਦਿਆਂ ਆਪਣੀ ਜਾਨ ਦੇ ਦਿੱਤੀ ਸੀ।
ਸੋਨਮ ਨੇ ਕਿਹਾ, ”ਮੈਂ ਆਪਣੇ ਨਿਰਦੇਸ਼ਕ ਰਾਮ ਮਾਧਵਾਨੀ ਤੋਂ ਹਮੇਸ਼ਾ ਪੁੱਛਦੀ ਸੀ ਕਿ ਰਾਮ ਮੈਂ ਸਹੀ ਸੀ ਜਾਂ ਮੈਂ ਸਹੀ ਹਾਂ। ਮੈਂ ਨਿਰਦੇਸ਼ਕ ਦੀ ਅਦਾਕਾਰਾ ਹਾਂ। ਜੇਕਰ ਨਿਰਦੇਸ਼ਕ ਸੰਤੁਸ਼ਟ ਹੈ ਤਾਂ ਮੇਰੇ ਲਈ ਕੰਮ ਚੰਗਾ ਹੈ ਅਤੇ ਦਿਨ ਦੇ ਅਖੀਰ ‘ਚ ਜੇਕਰ ਮੈਂ ਚੰਗਾ ਕੀਤਾ ਤਾਂ ਉਹ ਨਿਰਦੇਸ਼ਕ ਕਾਰਨ ਅਤੇ ਜੇਕਰ ਮੈਂ ਬੁਰਾ ਕਰਦੀ ਹਾਂ ਤਾਂ ਉਹ ਵੀ ਨਿਰਦੇਸ਼ਕ ਕਾਰਨ ਹੁੰਦਾ ਹੈ।” ਇੰਡੀਗੋ ਏਅਰਲਾਈਨਸ ਦੇ ਫ਼ਲਾਈਟ ਅਟੈਂਡੈਂਟ ਲਈ ਆਯੋਜਿਤ ਸਕ੍ਰੀਨਿੰਗ ‘ਚ ਮੌਜੂਦ ਸੋਨਮ ਨੇ ਕਿਹਾ ਕਿ ਉਹ ਨਿਜੀ ਤੌਰ ‘ਤੇ ਨੀਰਜਾ ਭਨੋਟ ਦੇ ਜੀਵਨ ‘ਤੇ ਅਧਾਰਿਤ ਕਿਰਦਾਰ ਨਿਭਾਉਣ ਲਈ ਫ਼ਲਾਈਟ ਅਟੈਂਡੈਂਟ ਤੋਂ ਸਿਖਲਾਈ ਲੈਂਦੀ ਸੀ। ਜ਼ਿਕਰਯੋਗ ਹੈ ਕਿ ਸੋਨਮ ਪਾਕਿਸਤਾਨ ‘ਚ ਫ਼ਿਲਮ ਰਿਲੀਜ਼ ਹੋਣ ‘ਤੇ ਕਾਫ਼ੀ ਨਿਰਾਸ਼ ਹੈ। ਟਵਿਟਰ ‘ਤੇ ਉਸ ਨੇ ਇਸ ਨੂੰ ਅਫ਼ਸੋਸਜਨਕ ਦੱਸਿਆ। ਸੋਨਮ ਨੂੰ ਫ਼ਿਲਮ ਜਗਤ ਦੀ ਸਮਾਜਿਕ ਮੁਹਿੰਮ ਦਾ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੇ ਲਈ ਉਹ ਬੇਹੱਦ ਸ਼ੁਕਰਗੁਜ਼ਾਰ ਹੈ।