ਰੱਖੜਾ ਵਲੋਂ ਦਿੱਲੀ ਭਾਸ਼ਾ ਵਿਭਾਗ ਦੇ ਸਾਹਿਤ ਕੇਂਦਰ ਦਾ ਦੌਰਾ

7ਚੰਡੀਗੜ : ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਦੇ ਮਕਸਦ ਨਾਲ ਪੰਜਾਬ ਦੇ ਉਚੇਰੀ ਸਿੱਖਿਆ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਦਿੱਲੀ ਭਾਸ਼ਾ ਵਿਭਾਗ ਦੇ ਸਾਹਿਤ ਕੇਂਦਰ ਦਾ ਦੌਰਾ ਕੀਤਾ।
ਇਸ ਗੱਲ ਦੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸ. ਰੱਖੜਾ ਨੇ ਵਿਭਾਗੀ ਪ੍ਰਕਾਸ਼ਨਾਵਾਂ ਦੀ ਵਿਕਰੀ ਲਈ ਪ੍ਰਗਤੀ ਮੈਦਾਨ ਅਤੇ ਗੁਰਦੁਆਰਿਆਂ ਵਿੱਚ ਪ੍ਰਦਰਸ਼ਨੀਆਂ ਲਗਾਉਣ ਲਈ ਆਖਿਆ ਤਾਂ ਜੋ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਲਈ ਕੀਤੀਆਂ ਜਾ ਰਹੀਆਂ ਕੋਸ਼ਿਸਾਂ ਨੂੰ ਲਗਾਤਾਰ ਅੱਗੇ ਵਧਾਇਆ ਜਾ ਸਕੇ।
ਬੁਲਾਰੇ ਨੇ ਦੱਸਿਆ ਕਿ ਸ. ਰੱਖੜਾ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਮਿਲਕੇ ਸਮਾਗਮ ਕਰਵਾਏ ਜਾਣ ‘ਤੇ ਜ਼ੋਰ ਦਿੱਤਾ ਤਾਂ ਜੋ ਵੱਧ ਤੋਂ ਵੱਧ ਸਮਾਗਮ ਕਰਵਾਉਣ ਲਈ ਰਾਸ਼ੀ ਦੀ ਮੰਗ ਕੀਤੀ ਜਾ ਸਕੇ। ਇਸ ਦੇ ਨਾਲ ਹੀ ਸਮਾਗਮਾਂ ਵਿੱਚ ਕੇਵਲ ਸਾਹਿਤਕਾਰਾਂ ਨੂੰ ਹੀ ਨਹੀ’ ਸਗੋ’ ਹੋਰ ਪੰਜਾਬੀ ਸਿੱਖ ਹਸਤੀਆਂ ਨੂੰ ਵੀ ਸੱਦਣ ‘ਤੇ ਜ਼ੋਰ ਦਿੱਤਾ ਗਿਆ।
ਬੁਲਾਰੇ ਨੇ ਅੱਗੇ ਦੱਸਿਆ ਕਿ ਸ. ਰੱਖੜਾ ਨੇ ਮਹਾਨ ਕੋਸ਼ ਅਤੇ ਹੋਰ ਧਾਰਮਿਕ ਪੁਸ਼ਤਕਾਂ ਦੀ ਛਪਾਈ ਲਈ ਮੁੱਖ ਦਫਤਰ ਨੂੰ ਲਿਖਣ ਲਈ ਆਖਿਆ ਅਤੇ ਦਫਤਰ ਦੇ ਸੁਧਾਰ ਲਈ ਬੋਰਡਾਂ, ਫਰਨੀਚਰ, ਸਫ਼ੇਦੀ ਆਦਿ ਉਪਰਾਲੇ ਕੀਤੇ ਜਾਣ ਲਈ ਕਿਹਾ।

LEAVE A REPLY