ਰੇਲਵੇ ਲਾਈਨ ਖੇਤਰ ਨੂੰ ਮਿਲੀ ਨਵੀਂ ਤੇਜ਼ੀ

6ਨਵੀਂ ਦਿੱਲੀ : ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਦੀ ਕਮੇਟੀ ਨੇ ਦੇਸ਼ ਵਿੱਚ ਮੁਸਾਫ਼ਰ ਅਤੇ ਮਾਲ ਢੁਆਈ ਦੋਹਾਂ ਦੀ ਵਧਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਛੇ ਰੇਲ ਲਾਈਨਾਂ ਅਤੇ ਇੱਕ ਪੁੱਲ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਹੈ। ਇਸ ਪ੍ਰਸਤਾਵ ਤੇ 10 ਹਜ਼ਾਰ 700 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਆਵੇਗੀ ਅਤੇ ਕੁੱਲ ਖਰਚ ਦੇ ਜ਼ਿਆਦਾਤਰ ਹਿੱਸਾ ਨੂੰ ਵਾਧੂ ਬਜਟ ਸਰੋਤਾਂ ਦੇ ਮਾਧਿਅਮ ਤੋਂ ਪੂਰਾ ਕੀਤਾ ਜਾਵੇਗਾ। ਇਨ•ਾਂ ਵਿੱਚ ਹੁਬਲੀ-ਚੀਕਾਜੁਰ, ਰਮਨਾ-ਸਿੰਗਰੋਲੀ, ਕਟਨੀ-ਸਿੰਗਰੋਲੀ, ਰਾਮਪੁਰ ਡੁਮਰਾ-ਤਾਲ-ਰਾਜੇਂਦਰਪੁਲ ਰੇਲਵੇ ਲਾਈਨ ਦਾ ਦੋਹਰੀਕਰਨ ਅਤੇ ਵਰਧਾ-ਬੱਲਾਰਸ਼ਾਹ ਤੇ ਅਨੂਪਪੁਰ- ਕਟਨੀ ਵਿਚਾਲੇ ਤੀਜੀ ਰੇਲ ਲਾਈਨ ਤੇ ਵਧੀਕ ਪੁਲ ਦਾ ਨਿਰਮਾਣ ਸ਼ਾਮਲ  ਹੈ।

LEAVE A REPLY