downloadਬਿਹਾਰ ਦੇ ਨਾਲੰਦਾ ਜ਼ਿਲ੍ਹੇ ਦੇ ਇਸ ਜੋੜੇ ਦੀ ਪ੍ਰੇਮ ਕਹਾਣੀ ਦਾ ਅਜਿਹਾ ਅੰਤ ਹੋਵੇਗਾ ਕਿਸੇ ਨੇ  ਨਹੀਂ ਸੋਚਿਆ ਸੀ। ਦੋਵਾਂ ਦਾ ਇਕ ਮਹੀਨਾ ਪਹਿਲਾਂ ਵਿਆਹ ਹੋਇਆ ਸੀ। ਹਾਲੇ ਠੀਕ ਤਰੀਕੇ ਨਾਲ ਇਕ ਦੂਜੇ ਨੂੰ ਸਮਝ ਵੀ ਨਹੀਂ ਸਕੇ ਸਨ ਕਿ ਇਸੇ ਵਿੱਚਕਾਰ ਕੁਝ ਅਜਿਹਾ ਹੋਹਿਆ ਕਿ ਉਹਨਾਂ ਨੇ ਆਤਮ ਹੱਤਿਆ ਕਰਨ ਦਾ ਫ਼ੈਸਲਾ ਕਰ ਲਿਆ। ਜਦੋਂ ਦਰਵਾਜ਼ਾ ਨਾ ਖੁੱਲ੍ਹਿਆ ਤਾਂ ਕੁਝ ਲੋਕ ਛੱਤ ਦੇ ਰਸਤੇ ਅੰਦਰ ਵੜੇ। ਖਿੜਕੀ ਖੋਲ੍ਹ ਕੇ ਬੈਡ ਰੂਮ ਵਿੱਚ ਦੇਖਿਆ ਤਾਂ ਹੈਰਾਨ ਰਹਿ ਗਏ। ਪਤਨੀ ਪੱਖੇ ਨਾਲ ਲਟਕ ਰਹੀ ਸੀ ਅਤੇ ਪਤੀ ਦੀ ਲਾਸ਼ ਬੈਡ ਤੇ ਪਈ ਸੀ।ਸਵੇਰੇ ਦੁੱਧ ਵਾਲਾ ਆਇਆ ਤਾਂ ਦਰਵਾਜ਼ਾ ਖੜਕਾਇਆ। ਕਈ ਵਾਰ ਗੇਟ ਖੜਕਾਉਣ ਤੇ ਵੀ ਕੋਈ ਬਾਹਰ ਨਾ ਆਇਆ। ਇਸ ਤੋਂ ਬਾਅਦ ਉਸਨੇ ਫ਼ੋਨ ਕੀਤਾ। ਫ਼ੋਨ ਵੱਜਦਾ ਰਿਹਾ ਪਰ ਉਹਨਾਂ ਨੇ ਨਾ ਚੁੱਕਿਆ। ਕੁਝ ਅਣਹੋਣੀ ਦੇ ਸ਼ੱਕ ਵਿੱਚ ਮੁਹੱਲੇ ਦੇ ਲੋਕ ਇਕੱਠੇ ਹੋ ਗਏ।
ਦਰਵਾਜ਼ਾ ਬੁਰੀ ਤਰ੍ਹਾਂ ਖੜਕਾਉਣ ਤੇ ਵੀ ਕਿਸੇ ਦੇ ਨਾ ਆਉਣ ਤੇ ਕੁਝ ਲੋਕ ਛੱਤ ਦੇ ਰਸਤੇ ਘਰ ਵਿੱਚ ਵੜੇ। ਘਰ ਵਿੱਚ ਵੜ ਕੇ ਲੋਕਾਂ ਨੇ ਬੈਡ ਰੂਮ ਦੀ ਖਿੜਕੀ ਨੂੰ ਖੋਲ੍ਹਿਆ। ਰੂਮ ਦੇ ਅੰਦਰ ਦਾ ਦ੍ਰਿਸ਼ ਦੇਖ ਕੇ ਹੈਰਾਨ ਰਹਿ ਗਏ। ਪਤਨੀ ਪ੍ਰੀਤੀ ਕੁਮਾਰੀ (20 ਸਾਲ) ਪੱਖੇ ਨਾਲ ਲਟਕੀ ਹੋਈ ਸੀ ਅਤੇ ਪਤੀ ਸਨੀ ਕੁਮਾਰ (25 ਸਾਲ) ਦੀ ਲਾਸ਼ ਬੈਡ ਤੇ ਪਈ ਹੋਈ ਸੀ। ਸੂਚਨਾ ਮਿਲਣ ਤੇ ਪੁਲਿਸ ਪਹੁੰਚੀ ਅਤੇ ਕਮਰੇ ਦਾ ਦਰਵਾਜ਼ਾ ਤੋੜ ਕੇ ਲਾਸ਼ ਨੂੰ ਆਪਣੇ ਕਬਜੇ ਵਿੱਚ ਲਿਆ। ਪੁਲਿਸ ਨੇ ਲਾਸ਼ਾਂ ਪੋਸਟ ਮਾਰਟਮ ਲਈ ਭੇਜ ਦਿੱਤੀਆਂ।
ਕੀ ਵਜ੍ਹਾ ਹੋਈ ਕਿਸੇ ਨੂੰ ਨਹੀਂ ਪਤਾ ਪਰ ਦੋਵਾਂ ਦੇ ਮਾਪਿਆਂ ਤੋਂ ਜਦੋਂ ਪਤਾ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਭੱਜ ਕੇ ਵਿਆਹ ਕਰਵਾਇਆ ਹੈ, ਇਸ ਕਰ ਕੇ ਅਸੀਂ ਉਹਨਾਂ ਦਾ ਬਾਈਕਾਟ ਕਰ ਦਿੱਤਾ ਸੀ। ਪਤੀ ਦੀ ਆਮਦਨ ਚੰਗੀ ਨਹੀਂ ਸੀ ਅਤੇ ਪਰਿਵਾਰ ਦੇ ਬਾਈਕਾਟ ਕਾਰਨ ਦੋਵੇਂ ਕੁਝ ਹੀ ਦਿਨਾਂ ਵਿੱਚ ਤਣਾਅ ਦਾ ਸ਼ਿਕਾਰ ਹੋ ਗਏ ਸਨ। ਇਸ ਕਰ ਕੇ ਸ਼ਾਇਦ ਉਹਨਾਂ ਨੇ ਆਤਮ ਹੱਤਿਆ ਕਰਨ ਦਾ ਫ਼ੈਸਲਾ ਲਿਆ। ਪਤੀ ਨੇ ਜ਼ਹਿਰੀਲੀ ਚੀਜ਼ ਨਿਗਲ ਲਈ ਅਤੇ ਪਤਨੀ ਨੇ ਪੱਖੇ ਨਾਲ ਲਟਕ ਕੇ ਜਾਨ ਦੇ ਦਿੱਤੀ।

LEAVE A REPLY