ਕੈਪਟਨ ਅਮਰਿੰਦਰ ਨੇ ਸਤਿਆਜੀਤ ਮਜੀਠੀਆ ਨੂੰ ਵੰਸ਼ ਯਾਦ ਦਿਵਾਇਆ

1ਅੰਮ੍ਰਿਤਸਰ  : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸਤਿਆਜੀਤ ਸਿੰਘ ਮਜੀਠੀਆ ਨੂੰ ਉਨਾਂ ਦਾ ਮਹਾਨ ਵੰਸ਼ ਯਾਦ ਦਿਲਾਉਂਦਿਆਂ ਸਿੱਖ ਇਤਿਹਾਸ ਤੇ ਵਿਰਾਸਤ ‘ਚ ਇਕ ਵੱਖਰਾ ਸਥਾਨ ਰੱਖਣ ਵਾਲੀ ਇਸ ਇਤਿਹਾਸਕ ਸੰਸਥਾ ਤੋਂ ਨਿਜੀ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਨ ਨੂੰ ਲੈ ਕੇ ਉਨਾਂ ਦੀ ਬੇਲਗਾਮ ਲਾਲਚ ‘ਤੇ ਵਰੇ।
ਉਨਾਂ ਨੇ ਕਿਹਾ ਕਿ ਇਕ ਮਹਾਨ ਦਿਆਲ ਸਿੰਘ ਮਜੀਠੀਆ ਸਨ, ਜਿਨ•ਾਂ ਨੇ ਆਪਣੀ ਸਾਰੀ ਦੌਲਤ ਤੇ ਦਿ ਟ੍ਰਿਬਿਊਨ ਤੇ ਦਿਆਲ ਸਿੰਘ ਮਜੀਠੀਆ ਕਾਲਜ਼ ਵਰਗੀਆਂ ਮਹਾਨ ਸੰਸਥਾਵਾਂ ਨੂੰ ਦੇਸ਼ ਨੂੰ ਸਮਰਪਿਤ ਕਰ ਦਿੱਤਾ ਸੀ, ਜਦਕਿ ਉਨਾਂ ਦੇ ਉਲਟ ਮਜੀਠੀਆ ਜਿਵੇਂ ਸਤਿਆਜੀਤ ਸਿੰਘ ਵਿਅਕਤੀਗਤ ਫਾਇਦਿਆਂ ਵਾਸਤੇ ਇਕ ਪਬਲਿਕ ਸੰਸਥਾ ਨੂੰ ਕਬਜਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਇਸ ਲੜੀ ਹੇਠ ਮਜੀਠੀਆ ਵੱਲੋਂ ਉਨਾਂ ‘ਤੇ ਖਾਲਸਾ ਕਾਲਜ਼ ਅੰਮ੍ਰਿਤਸਰ ਨੂੰ ਇਕ ਪ੍ਰਾਈਵੇਟ ਯੂਨੀਵਰਸਿਟੀ ਬਣਾਏ ਜਾਣ ਦੇ ਮੁੱਦੇ ਉਪਰ ਸਿਆਸਤ ਕਰਨ ਸਬੰਧੀ ਲਗਾਏ ਦੋਸ਼ ‘ਤੇ ਉਨਾਂ ਕਿਹਾ ਕਿ ਉਹ ਆਧੁਨਿਕ ਮਜੀਠੀਆਵਾਂ ਦੀ ਪੈਸੇ ਲਈ ਬੇਲਗਾਮ ਲਾਲਚ ਨੂੰ ਦੇਖ ਕੇ ਹੈਰਾਨ ਨਹੀਂ ਹਨ, ਜਿਹੜੇ ਹਰ ਮਾਮਲੇ ‘ਚ ਬਾਦਲ ਬਣ ਚੁੱਕੇ ਹਨ। ਲੇਕਿਨ ਫਿਰ ਵੀ ਉਨਾਂ ਨੂੰ ਉਮੀਦ ਹੈ ਕਿ ਘੱਟੋਂ ਘੱਟ ਸਿੱਖ ਇਤਿਹਾਸ ਤੇ ਵਿਰਾਸਤ ‘ਚ ਇਸ ਸੰਸਥਾ ਦੀ ਪਵਿੱਤਰਤਾ ਨੂੰ ਜ਼ਰੂਰ ਧਿਆਨ ‘ਚ ਰੱਖਣਗੇ।
ਕੈਪਟਨ ਅਮਰਿੰਦਰ ਨੇ ਉਨਾਂ ਨੂੰ (ਸੱਤਿਆਜੀਤ ਮਜੀਠੀਆ) ਨੂੰ ਸਵਾਲ ਕੀਤਾ ਕਿ ਕੀ ਉਹ ਬਾਦਲਾਂ ਦੇ ਰਾਹ ‘ਤੇ ਚੱਲਦਿਆਂ ਖਾਲਸਾ ਕਾਲਜ਼ ਨਾਲ ਓਹੀ ਕਰਨ ਜਾ ਰਹੇ ਹਨ, ਜੋ ਬਾਦਲਾਂ ਐਸ.ਜੀ.ਪੀ.ਸੀ ਨਾਲ ਕਰ ਰਹੇ ਹਨ। ਉਨ•ਾਂ ਤੇ ਉਨਾਂ ਦੇ ਪਰਿਵਾਰ ਦਾ ਇਸ ਮਹਾਨ ਸੰਸਥਾ ਦੀ ਸਥਾਪਨਾ ‘ਚ ਕੀ ਯੋਗਦਾਨ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਇਸ ਸੰਸਥਾ ਨਾਲ ਜੁੜੇ ਵਿਸ਼ਵ ਭਰ ਦੇ ਸਿੱਖਾਂ ਦੀਆਂ ਭਾਵਨਾਵਾਂ ਜੁੜੀਆਂ ਹਨ। ਜਿਸਦੀ ਸਥਾਪਨਾ ਉਦੋਂ ਦੇ ਸ਼ਾਹੀ ਘਰਾਣਿਆਂ ਪਟਿਆਲਾ, ਕਪੂਰਥਲਾ, ਜੀਂਦ, ਨਾਭਾ ਤੇ ਫਰੀਦਕੋਟ ਦੇ ਸਮਰਥਨ ਨਾਲ ਹੋਈ ਹੈ।
ਉਨਾਂ ਨੇ ਮਜੀਠੀਆ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਸਿਰਫ ਸੰਸਥਾ ਨੂੰ ਕਬਜਾਉਣ ਤੇ ਗਵਰਨਿੰਗ ਕੌਂਸਲ ‘ਚ ਆਪਣੇ ਹਿਮਾਇਤੀਆਂ ਨੂੰ ਭਰਨ ਨਾਲ ਤੁਹਾਨੂੰ ਪੈਸੇ ਬਣਾਉਣ ਵਾਸਤੇ ਇਸ ਮਹਾਨ ਸੰਸਥਾ ਨੂੰ ਖਤਮ ਕਰਨ ਦਾ ਨੈਤਿਕ ਅਧਿਕਾਰ ਜਾਂ ਅਥਾਰਿਟੀ ਨਹੀਂ ਮਿੱਲ ਜਾਂਦੀ। ਇਸੇ ਤਰ•ਾਂ, ਜੇ ਉਹ ਬਾਦਲਾਂ ਰਾਹੀਂ ਵਿਧਾਨ ਸਭਾ ‘ਚ ਯੂਨੀਵਰਸਿਟੀ ਵਾਸਤੇ ਕਾਨੂੰਨ ਬਣਵਾ ਸਕਦੇ ਹਨ, ਤਾਂ ਉਹ (ਕੈਪਟਨ ਅਮਰਿੰਦਰ) ਪੁਖਤਾ ਕਰਨਗੇ ਕਿ 2017 ‘ਚ ਸੂਬੇ ‘ਚ ਕਾਂਗਰਸ ਪਾਰਟੀ ਦੀ ਸਰਕਾਰ ਕਰਨ ਤੋਂ ਬਾਅਦ ਇਸ ਕਾਨੂੰਨ ਨੂੰ ਖਤਮ ਕਰ ਦਿੱਤਾ ਜਾਵੇ।
ਇਸ ਦੌਰਾਨ ਖਾਲਸਾ ਕਾਲਜ਼ ਦੀ ਆਪਣੀ ਬੁੱਧਵਾਰ ਦੀ ਫੇਰੀ ਦਾ ਜ਼ਿਕਰ ਕਰਦਿਆਂ ਉਨ•ਾਂ ਨੇ ਕਿਹਾ ਕਿ ਮਜੀਠੀਆ ਤੇ ਮੈਨੇਜਮੇਂਟ ਦੇ ਹੋਰਨਾਂ ਮੈਂਬਰਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਛੇ ਸਾਲ ਤੱਕ ਇਸ ਕਾਲਜ਼ ਦੇ ਚਾਂਸਲਰ ਰਹੇ ਹਨ। ਇਸ ਤੋਂ ਇਲਾਵਾ, ਉਹ ਸਥਾਨਕ ਐਮ.ਪੀ ਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਹਨ। ਤੁਸੀਂ ਕਿਵੇਂ ਲੋਕਾਂ ਨੂੰ ਸਿੱਖਿਅਕ ਸੰਸਥਾਵਾਂ ‘ਚ ਆਉਣ ਤੋਂ ਪਹਿਲਾਂ ਇਜ਼ਾਜਤ ਲੈਣ ਲਈ ਕਹਿ ਸਕਦੇ ਹੋ?
ਕੈਪਟਨ ਅਮਰਿੰਦਰ ਨੇ ਇਨ•ਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ ਕਿ ਉਨ•ਾਂ ਦੀ ਸਿਕਿਓਰਿਟੀ ਨੇ ਅੰਦਰ ਆਉਣ ਲਈ ਗੇਟ ਦੇ ਤਾਲੇ ਤੋੜੇ ਸਨ। ਪਹਿਲਾਂ ਉਹ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਉਨ•ਾਂ ਨੇ ਸਿਰਫ ਇਕ ਅਪੀਲ ਕੀਤੀ ਸੀ, ਜਿਸ ‘ਤੇ ਕਾਲਜ਼ ਦੇ ਸਿਕਿਓਰਿਟੀ ਸਟਾਫ ਨੇ ਤਾਲੇ ਖੋਲ• ਦਿੱਤੇ ਸਨ। ਲੇਕਿਨ ਉਹ ਜਾਣਨਾ ਚਾਹੁੰਦੇ ਹਨ ਕਿ ਕਿਉਂ ਤੁਸੀਂ ਗੇਟਾਂ ਨੂੰ ਤਾਲੇ ਲਗਾਏ ਤੇ ਕਿਉਂ ਤੁਸੀਂ ਮੈਨੂੰ ਕਾਲਜ਼ ‘ਚ ਆਉਣ ਤੋਂ ਰੋਕਣਾ ਚਾਹੁੰਦੇ ਸੀ?

LEAVE A REPLY