ਹਾਈਕੋਰਟ ‘ਚ ਜਾਏਗੀ ਫਿਲਮ ‘ਸਰਬਜੀਤ’

7ਪਰਿਵਾਰ ਦੀ ਇਜਾਜ਼ਤ ਬਿਨਾ ਕਿਸੇ ਵਿਅਕਤੀ ਦੀ ਨਿੱਜੀ ਜ਼ਿੰਦਗੀ ‘ਤੇ ਫਿਲਮ ਬਣਾਉਣਾ ਗਲਤ
ਲੁਧਿਆਣਾ : ਪਾਕਿਸਤਾਨ ਦੀ ਜੇਲ੍ਹ ਵਿਚ ਮਾਰੇ ਗਏ ਸਰਬਜੀਤ ਦੀ ਜਿੰਦਗੀ ‘ਤੇ ਬਣ ਰਹੀ ਫਿਲਮ ‘ਤੇ ਇਤਰਾਜ਼ ਉੱਠਿਆ ਹੈ। ਸਰਬਜੀਤ ਦੀ ਭੈਣ ਹੋਣ ਦਾ ਦਾਅਵਾ ਕਰਨ ਵਾਲੀ ਬਲਜਿੰਦਰ ਕੌਰ ਨਾਮੀ ਔਰਤ ਨੇ ਫਿਲਮ ‘ਤੇ ਰੋਕ ਲਗਵਾਉਣ ਲਈ ਮਾਮਲਾ ਹਾਈਕੋਰਟ ਲਿਜਾਣ ਦੀ ਗੱਲ ਕਹੀ ਹੈ। ਉਸ ਦਾ ਦੋਸ਼ ਹੈ ਕਿ ਪਰਿਵਾਰ ਦੀ ਇਜਾਜ਼ਤ ਬਿਨਾ ਕਿਸੇ ਵਿਅਕਤੀ ਦੀ ਨਿੱਜੀ ਜ਼ਿੰਦਗੀ ‘ਤੇ ਫ਼ਿਲਮ ਬਣਾਉਣਾ ਗਲਤ ਹੈ।
ਬਲਜਿੰਦਰ ਕੌਰ ਨੇ ਇਸ ਤੋਂ ਪਹਿਲਾਂ ਫਿਲਮ ਦੇ ਡਾਇਰੈਕਟਰ ਉਮੰਗ ਕੁਮਾਰ ਤੇ ਅਦਾਕਾਰਾ ਐਸ਼ਵਰਿਆ ਰਾਏ ਨੂੰ ਮਈ 2015 ਵਿਚ ਕਾਨੂੂੰਨੀ ਨੋਟਿਸ ਭੇਜਿਆ ਸੀ।
ਫਿਲਮ ਦੀ ਟੀਮ ਨੂੰ ਸਵਾਲਾਂ ਦੇ ਘੇਰੇ ਵਿਚ ਖੜ੍ਹਾ ਕਰਨ ਵਾਲੀ ਬਲਜਿੰਦਰ ਕੌਰ ਨੇ ਸਰਬਜੀਤ ਦੀ ਭੈਣ ਹੋਣ ਦਾ ਦਾਅਵਾ ਕਰਨ ਵਾਲੀ ਦਲਬੀਰ ਕੌਰ ‘ਤੇ ਵੀ ਗੰਭੀਰ ਇਲਜ਼ਾਮ ਲਾਏ ਹਨ। ਦਾਅਵਾ ਕੀਤਾ ਕਿ ਦਲਬੀਰ ਨਾਲ ਸਰਬਜੀਤ ਦਾ ਕੋਈ ਰਿਸ਼ਤਾ ਨਹੀਂ ਸੀ। ਇਸ ਲਈ ਉਹ ਡੀਐਨਏ ਟੈਸਟ ਕਰਵਾ ਕੇ ਸੱਚ ਸਾਹਮਣੇ ਲਿਆਉਣ ਦੀ ਮੰਗ ਵੀ ਕਰ ਰਹੀ ਹੈ।

LEAVE A REPLY