ਸਿੱਖਾਂ ਬਾਰੇ ਚੁਟਕਲਿਆਂ ‘ਤੇ ਲੱਗੇਗੀ ਰੋਕ

4ਸੁਪਰੀਮ ਕੋਰਟ ਨੇ ਸਿੱਖਾਂ ਕੋਲੋਂ ਮੰਗੇ ਸੁਝਾਅ
ਨਵੀਂ ਦਿੱਲੀ : ਸਿੱਖਾਂ ਉੱਤੇ ਬਣਾਏ ਜਾਂਦੇ ਚੁਟਕਲਿਆਂ ਉੱਤੇ ਰੋਕ ਲਾਉਣ ਬਾਰੇ ਸੁਪਰੀਮ ਕੋਰਟ ਨੇ ਸਿੱਖਾਂ ਨੂੰ ਸੁਝਾਅ ਦੇਣ ਲਈ ਆਖਿਆ ਹੈ। ਸੁਪਰੀਮ ਕੋਰਟ ਦੇ ਚੀਫ ਜਸਟਿਸ ਟੀ.ਐਸ. ਠਾਕੁਰ ਦੀ ਅਗਵਾਈ ਵਾਲੀ ਬੈਂਚ ਨੇ ਇਸ ਬਾਰੇ ਦਿੱਲੀ ਗੁਰਦੁਆਰਾ ਕਮੇਟੀ ਨੂੰ ਛੇ ਹਫ਼ਤਿਆਂ ਵਿੱਚ ਸੁਝਾਅ ਦੇਣ ਲਈ ਆਖਿਆ ਹੈ।
ਵੱਖ-ਵੱਖ ਵੈੱਬਸਾਈਟਾਂ ਉੱਤੇ ਸਿੱਖਾਂ ਬਾਰੇ ਚੁਟਕਲਿਆਂ ਉੱਤੇ ਤੁਰੰਤ ਰੋਕ ਲਗਾਉਣ ਬਾਰੇ ਇੱਕ ਜਨਹਿੱਤ ਪਟੀਸ਼ਨ ਸੁਪਰੀਮ ਕੋਰਟ ਵਿੱਚ ਪਾਈ ਗਈ ਸੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਕੀਲ ਆਰ.ਐਸ. ਸੂਰੀ ਤੇ ਐਸ.ਐਸ. ਆਹਲੂਵਾਲੀਆ ਅਦਾਲਤ ਵਿੱਚ ਪੇਸ਼ ਹੋਏ। ਅਦਾਲਤ ਵਿੱਚ ਦਲੀਲ ਦਿੱਤੀ ਗਈ ਕਿ ਸਿੱਖਾਂ ਦਾ ਕਿਰਦਾਰ ਸਿਰਫ਼ ਹਾਸੇ ਮਜ਼ਾਕ ਦਾ ਬਣਾ ਕੇ ਰੱਖ ਦਿੱਤਾ ਗਿਆ ਹੈ, ਜਦੋਂਕਿ ਸਿੱਖ ਦੇਸ਼ ਦੇ ਉੱਚ ਅਹੁਦਿਆਂ ਉੱਤੇ ਪਹੁੰਚੇ ਹਨ।

LEAVE A REPLY