ਖਡੂਰ ਸਾਹਿਬ ਜ਼ਿਮਨੀ ਚੋਣ ‘ਚ ਅਕਾਲੀ ਦਲ ਦਾ ਉਮੀਦਵਾਰ ਰਵਿੰਦਰ ਸਿੰਘ ਬ੍ਰਹਮਪੁਰਾ ਵੱਡੇ ਫਰਕ ਨਾਲ ਜੇਤੂ

1ਸੁਮੇਲ ਸਿੰਘ ਸਿੱਧੂ ਦੀ ਹੋਈ ਜ਼ਮਾਨਤ ਜ਼ਬਤ  
ਅੰਮ੍ਰਿਤਸਰ : ਖਡੂਰ ਸਾਹਿਬ ਜ਼ਿਮਨੀ ਚੋਣ ਅਕਾਲੀ ਦਲ ਦੇ ਉਮੀਦਵਾਰ ਰਵਿੰਦਰ ਸਿੰਘ ਬ੍ਰਹਮਪੁਰਾ ਨੇ 65 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਲਈ ਹੈ। ਬ੍ਰਹਮਪੁਰਾ ਨੂੰ ਕੁੱਲ 83 ਹਜ਼ਾਰ ਵੋਟਾਂ ਪਈਆਂ ਹਨ। ਇਸ ਤੋਂ ਇਲਾਵਾ ‘ਨੋਟਾ’ ਨੂੰ 2252 ਵੋਟਾਂ ਪਈਆਂ ਹਨ। ਵੋਟਾਂ ਦੀ ਗਿਣਤੀ ਸ਼ੁਰੂ ਹੁੰਦੇ ਸਾਰ ਹੀ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਲੀਡ ਬਣਾ ਲਈ ਸੀ ਜੋ ਕਿ ਵੋਟਾਂ ਦੀ ਗਿਣਤੀ ਤੱਕ ਕਾਇਮ ਰਹੀ।
ਆਜਾਦ ਉਮੀਦਵਾਰ ਭੁਪਿੰਦਰ ਸਿੰਘ 17416 ਵੋਟਾਂ ਨਾਲ ਦੂਜੇ ਨੰਬਰ ਉਤੇ ਰਹੇ, ਜਦੋਂਕਿ ਸੁਮੇਲ ਸਿੰਘ ਸਿੱਧੂ ਨੂੰ 2243 ઠਵੋਟਾਂ ਮਿਲੀਆਂ। ਇਸ ਤਰ੍ਹਾਂ ਸੁਮੇਲ ਸਿੱਧੂ ਦੀ ਜ਼ਮਾਨਤ ਇਸ ਚੋਣ ਵਿੱਚ ਜਬਤ ਹੋ ਗਈ। ઠਜ਼ਿਕਰਯੋਗ ਹੈ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਵੱਲੋਂ ਇਸ ਜ਼ਿਮਨੀ ਚੋਣ ਦਾ ਬਾਈਕਾਟ ਕਰ ਦਿੱਤਾ ਗਿਆ ਸੀ। ਅਕਾਲੀ ਉਮੀਦਵਾਰ ਰਵਿੰਦਰ ਸਿੰਘ ਬ੍ਰਹਮਪੁਰਾ ਤੋਂ ਇਲਾਵਾ 6 ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿੱਚ ਸਨ।

LEAVE A REPLY