ਐਨ ਆਈ ਏ ਨਹੀਂ ਕਰੇਗੀ ਜੇ ਐਨ ਯੂ ਮਾਮਲੇ ਦੀ ਜਾਂਚ

5ਉਮਰ ਖਾਲਿਦ ਹੈ ਇਸ ਫਸਾਦ ਦੀ ਜੜ
ਨਵੀਂ ਦਿੱਲੀ : ਜੇ ਐਨ ਯੂ ਮਾਮਲੇ ਦੀ ਜਾਂਚ ਐਨ ਆਈ ਏ ਨਹੀਂ ਕਰੇਗੀ। ਹਾਈਕੋਰਟ ਨੇ ਇਸ ਬਾਰੇ ਦਾਇਰ ਕੀਤੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਅਦਾਲਤ ਨੇ ਪਟੀਸ਼ਨ ਖਾਰਜ ਕਰਦਿਆਂ ਕਿਹਾ ਕਿ ਦਿੱਲੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਉਮੀਦ ਹੈ ਕਿ ਪੁਲਿਸ ਨਿਰਪੱਖ ਜਾਂਚ ਕਰੇਗੀ। ਅਦਾਲਤ ਨੇ ਇਹ ਵੀ ਕਿਹਾ ਕਿ ਇਹ ਪਟੀਸ਼ਨ ਜਲਦਬਾਜੀ ਵਿਚ ਦਾਇਰ ਕੀਤੀ ਗਈ ਹੈ। ਅਦਾਲਤ ਹਰ ਮਾਮਲੇ ‘ਚ ਦਖਲ ਨਹੀਂ ਕਰ ਸਕਦੀ, ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਹੀ ਕੰਮ ਕੀਤਾ ਜਾ ਸਕਦਾ ਹੈ।
ਇਸੇ ਦੌਰਾਨ ਸੰਸਦ ‘ਤੇ ਹਮਲੇ ਦੇ ਦੋਸ਼ੀ ਅਫਜਲ ਗੁਰੂ ਦੀ ਫਾਂਸੀ ਦੇ ਵਿਰੋਧ ਵਿਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਹੋਏ ਘਟਨਾਕ੍ਰਮ ਦੀ ਰੂਪ ਰੇਖਾ ਉਮਰ ਖਾਲਿਦ ਨੇ ਤਿਆਰ ਕੀਤੀ ਸੀ। ਇਹ ਖੁਲਾਸਾ ਗ੍ਰਿਫਤਾਰ ਕੀਤੇ ਗਏ ਵਿਦਿਆਰਥੀ ਸੰਘ ਦੇ ਪ੍ਰਧਾਨ ਕਨੱਈਆ ਕੁਮਾਰ ਨੇ ਕੀਤਾ ਹੈ। ਜਾਣਕਾਰੀ ਅਨੁਸਾਰ ਉਮਰ ਖਾਲਿਦ ਦੇ ਸਬੰਧ ਕਸ਼ਮੀਰੀ ਵੱਖਵਾਦੀਆਂ ਨਾਲ ਹਨ।

LEAVE A REPLY