‘ਆਪ’ ਆਗੂ ਆਸ਼ੂਤੋਸ਼ ਨੂੰ ਜਾਨ ਦਾ ਖ਼ਤਰਾ

2ਵਟਸ ਅਪ ‘ਤੇ ਮਿਲੀ ਜਾਨ ਤੋਂ ਮਾਰਨ ਦੀ ਧਮਕੀ
ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਆਸ਼ੂਤੋਸ਼ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਆਸ਼ੂਤੋਸ਼ ਮੁਤਾਬਕ ਇਹ ਧਮਕੀ ਜੇਐਨਯੂ ਵਿਵਾਦ ਦੇ ਚੱਲਦੇ ਦਿੱਤੀ ਗਈ ਹੈ। ਉਨ੍ਹਾਂ ਇਸ ਬਾਰੇ ਪੁਲਿਸ ਕੋਲ ਸ਼ਿਕਾਇਤ ਵੀ ਕੀਤੀ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਵੱਲੋਂ ਇਸ ਵਿਵਾਦ ਕਾਰਨ ਧਮਕੀ ਮਿਲਣ ਦਾ ਦਾਅਵਾ ਕੀਤਾ ਗਿਆ ਸੀ।
ਆਸ਼ੂਤੋਸ਼ ਨੇ ਟਵੀਟ ਰਾਹੀਂ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਲਿਖਿਆ ਕਿ “ਜੇਐਨਯੂ ਮੁੱਦੇ ‘ਤੇ ਮੈਨੂੰ ਵਟਸਐੱਪ ‘ਤੇ ਜਾਨੋਂ ਮਾਰਨ ਦੀ ਧਮਕੀ ਮਿਲੀ ਤੇ ਕਿਹਾ ਗਿਆ ਕਿ ਜਿਵੇਂ ਅੱਤਵਾਦੀ ਮਾਰੇ ਜਾਂਦੇ ਹਨ ਤੈਨੂੰ ਮਾਰ ਦਿਆਂਗੇ। ਇਸ ਸਬੰਧੀ ਦਿੱਲੀ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਹੈ। ਅਜਿਹਾ 24 ਘੰਟੇ ਵਿਚ ਦੂਜੀ ਵਾਰ ਹੋਇਆ ਹੈ”।

LEAVE A REPLY