ਸਰਕਾਰਾਂ ਫੌਜ ਨੂੰ ਸਿਹਰਾ ਨਹੀਂ ਦਿੰਦੀਆਂ : ਕੈਪਟਨ ਅਮਰਿੰਦਰ

2ਚੰਡੀਗੜ੍— ਪੰਜਾਬ ਕਾਂਗਰਸ ਮੁਖੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸਰਕਾਰਾਂ ਫੌਜ ਨੂੰ ਕੋਈ ਸਿਹਰਾ ਨਹੀਂ ਦਿੰਦੀਆਂ ਹਨ, ਜਦੋਂ ਕਿ ਫੌਜ ਸਰਹੱਦਾਂ ਦੀ ਸੁਰੱਖਿਆ ਅਤੇ ਅੱਤਵਾਦ ਨਾਲ ਲੜਨ ਲਈ ਰੋਜ਼ਾਨਾ ਕੁਰਬਾਨੀ ਦੇ ਰਹੀ ਹੈ। ਉਨ੍ਹਾਂ ਨੇ ਪਠਾਨਕੋਟ ਹਵਾਈ ਅੱਡੇ ‘ਤੇ ਅੱਤਵਾਦੀ ਹਮਲੇ ਨਾਲ ਨਜਿੱਠਣ ‘ਤੇ ਵੀ ਸਵਾਲ ਚੁੱਕੇ ਅਤੇ ਕਿਹਾ ਕਿ ਫੌਜ ਇਸ ਤਰ੍ਹਾਂ ਦੇ ਹਲਾਤਾਂ ਨਾਲ ਨਜਿੱਠਣ ‘ਚ ਸਮਰੱਥ ਹੈ। ਅਮਰਿੰਦਰ ਸਿੰਘ ਨੇ ਕੱਲ ਸ਼ਾਮ ਦਿੱਲੀ ਜਿਮਖਾਨਾ ਦੇ ਪਹਿਲੇ ਸਾਹਿਤ ਮਹਾਉਤਸਵ ਦੇ ਤਹਿਤ ‘ਇੰਡੀਆ ਐਟ ਵਾਰ’ ਸੈਸ਼ਨ ਦੌਰਾਨ ਕਿਹਾ ਕਿ ਸਿਆਚਿਨ ‘ਚ ਹਾਲ ਹੀ ‘ਚ ਫੌਜੀਆਂ ਦੀ ਇਕ ਪੂਰੀ ਚੌਕੀ ਚਲੀ ਗਈ। ਜਿਸ ‘ਚ 10 ਜਵਾਨ ਜ਼ਿੰਦਾ ਦਫਨ ਹੋ ਗਏ। ਕਸ਼ਮੀਰ ਵਿਚ ਇਨ੍ਹਾਂ ਅੱਤਵਾਦੀ ਰੋਕੂ ਮੁਹਿੰਮਾਂ ਤੋਂ ਹਰ ਦਿਨ ਤਾਬੂਤ ਵਾਪਸ ਆ ਰਹੇ ਹਨ, ਚਾਹੇ ਕੋਈ ਅਧਿਕਾਰੀ ਹੋਵੇ ਜਾਂ ਕੋਈ ਜਵਾਨ।
ਉਨ੍ਹਾਂ ਕਿਹਾ ਕਿ ਮੈਨੂੰ ਅਜਿਹਾ ਲੱਗਦਾ ਹੈ ਕਿ ਇਹ ਸਰਕਾਰ ਹੋਵੇ ਜਾਂ ਕੋਈ ਸਰਕਾਰ ਫੌਜ ਨੂੰ ਕੋਈ ਸਿਹਰਾ ਨਹੀਂ ਦਿੰਦੀ ਹੈ। ਅਮਰਿੰਦਰ ਨੇ ਪਠਾਨਕੋਟ ਅੱਤਵਾਦੀ ਹਮਲੇ ਦਾ ਉਦਾਹਰਣ ਦਿੱਤਾ ਅਤੇ ਕਿਹਾ ਕਿ ਹਾਲਾਤ ਸੰਭਾਲਣ ਲਈ ਬੁਲਾਏ ਗਏ ਰਾਸ਼ਟਰੀ ਸੁਰੱਖਿਆ ਗਾਰਡ ਫੌਜ ਦੀ ਤੁਲਨਾ ਵਿਚ ਇਸ ਕੰਮ ਲਈ ਮਾਹਰ ਨਹੀਂ ਸਨ। ਉਨ੍ਹਾਂ ਕਿਹਾ ਕਿ ਪਠਾਨਕੋਟ ਮਾਮਲੇ ‘ਚ ਜਿੱਥੇ ਤੁਹਾਡੇ ਕੋਲ 50,000 ਜਵਾਨ, ਦੋ ਆਰਮਡ ਬ੍ਰਿਗੇਡ ਅਤੇ 30 ਡਿਵੀਜ਼ਨ ਹਨ ਅਤੇ ਫਿਰ ਵੀ ਤੁਹਾਨੂੰ ਇਕ ਮੁਹਿੰਮ ਲਈ ਇੱਥੋਂ ਐਨ. ਐਸ. ਜੀ. ਦੇ ਲੜਕੇ ਭੇਜਣੇ ਪਏ, ਜਿਸ ਲਈ ਉਹ ਮਾਹਰ ਨਹੀਂ ਸਨ। ਉਨ੍ਹਾਂ ਕਿਹਾ ਕਿ 4 ਅੱਤਵਾਦੀਆਂ ਨਾਲ ਨਜਿੱਠਣ ਲਈ ਇਕ ਬਟਾਲੀਅਨ ਤੱਕ ਦੀ ਲੋੜ ਨਹੀਂ ਸੀ। ਇਹ ਬਹੁਤ ਛੋਟਾ ਕੰਮ ਸੀ, ਜਿਸ ਨਾਲ ਇਕ ਕੰਪਨੀ ਨਜਿੱਠ ਸਕਦੀ ਸੀ।

LEAVE A REPLY