ਪਾਕਿਸਤਾਨ ”ਚ ਕਈ ਖਤਰਨਾਕ ਅੱਤਵਾਦੀ ਗਰੁੱਪ ਸਰਗਰਮ : ਵਰਮਾ

5ਵਾਸ਼ਿੰਗਟਨ : ਅਮਰੀਕਾ ਦੇ ਰਾਜਦੂਤ ਰਿਚਰਡ ਵਰਮਾ ਨੇ ਕਿਹਾ ਕਿ ਹਕੀਕਤ ਇਹ ਹੈ ਕਿ ਪਾਕਿਸਤਾਨ ‘ਚ ਕਈ ਖਤਰਨਾਕ ਅੱਤਵਾਦੀ ਗਰੁੱਪ ਸਰਗਰਮ ਹਨ। ਪਾਕਿਸਤਾਨ ਸਰਕਾਰ ਨੂੰ ਅੱਤਵਾਦੀਆਂ ਦੀਆਂ ਪਨਾਹਗਾਹਾਂ ਨੂੰ ਖਤਮ ਕਰਨਾ ਚਾਹੀਦਾ ਹੈ। ਅਮਰੀਕਾ ਵਲੋਂ ਪਾਕਿਸਤਾਨ ਨੂੰ ਐੱਫ-16 ਜੰਗੀ ਜਹਾਜ਼ਾਂ ਦੀ ਵਿਵਾਦਪੂਰਨ ਵਿਕਰੀ ਨੂੰ ਵਿਰਾਸਤੀ ਐਲਾਨ ਦਾ ਇਕ ਹਿੱਸਾ ਦੱਸਦੇ ਹੋਏ ਵਰਮਾ ਨੇ ਕਿਹਾ ਕਿ ਅਮਰੀਕਾ ਉਮੀਦ ਕਰਦਾ ਹੈ ਕਿ ਇਸਲਾਮਾਬਾਦ ਆਪਣੀ ਜ਼ਮੀਨ ਤੋਂ ਅੱਤਵਾਦ ਨੂੰ ਖਤਮ ਕਰਨ ਲਈ ਹੋਰ ਯਤਨ ਕਰੇਗਾ। ਇਥੇ ਚੱਲ ਰਹੇ ‘ਮੇਕ ਇਨ ਇੰਡੀਆ’ ਹਫਤੇ ਸੰਬੰਧੀ ਇਕ ਚਰਚਾ ਦੌਰਾਨ ਵਰਮਾ ਨੇ ਕਿਹਾ ਕਿ ਅਮਰੀਕਾ ਸਾਲਾਂ ਤੋਂ ਪਾਕਿਸਤਾਨ ਨੂੰ ਗੈਰ-ਫੌਜੀ ਅਤੇ ਫੌਜੀ ਯੰਤਰਾਂ ਦੀ ਸਪਲਾਈ ਕਰਦਾ ਆ ਰਿਹਾ ਹੈ।
ਵਰਮਾ ਦੀ ਇਹ ਟਿੱਪਣੀ ਓਬਾਮਾ ਪ੍ਰਸ਼ਾਸਨ ਵਲੋਂ ਪਾਕਿਸਤਾਨ ਨੂੰ 700 ਮਿਲੀਅਨ ਡਾਲਰ ਦੀ ਕੀਮਤ ਦੇ 8 ਐੱਫ-16 ਜੰਗੀ ਜਹਾਜ਼ਾਂ ਨੂੰ ਵੇਚਣ ਦੇ ਫੈਸਲੇ ਦੇ ਇਕ ਦਿਨ ਬਾਅਦ ਆਈ। ਮੋਦੀ ਸਰਕਾਰ ਦੀ ਸ਼ਲਾਘਾ ਕਰਦੇ ਹੋਏ ਵਰਮਾ ਨੇ ਕਿਹਾ ਕਿ ਪਿਛਲੇ 2 ਸਾਲਾਂ ‘ਚ ਭਾਰਤ ਨੇ ਕਾਫੀ ਤਰੱਕੀ ਕੀਤੀ ਹੈ। ਉਨ੍ਹਾਂ ਭਾਰਤ ਦੇ ਸਾਹਮਣੇ ਜਿਹੜੀਆਂ ਚੁਣੌਤੀਆਂ ਹਨ, ਉਨ੍ਹਾਂ ‘ਚ ਤੇਜ਼ੀ ਨਾਲ ਵਧ ਰਿਹਾ ਸ਼ਹਿਰੀਕਰਨ ਅਤੇ ਬਦਲ ਰਹੇ ਪੌਣਪਾਣੀ ਦੀ ਸਮੱਸਿਆ ਨਾਲ ਨਜਿੱਠਣਾ ਹੈ।

LEAVE A REPLY